Monday, December 22, 2025

World

ਪਾਕਿਸਤਾਨ 'ਚ ਸਿੱਖਾਂ 'ਚ ਡਰ ਦਾ ਮਾਹੌਲ; ਕਤਲ, ਅਗਵਾ ਤੇ ਜ਼ਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ 'ਚ ਵਾਧਾ

Sikhs in Pakistan

June 01, 2022 05:36 PM

ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਹਮਲੇ ਵਧ ਗਏ ਹਨ। ਖ਼ਾਸ ਕਰ ਕੇ ਸਿੱਖ ਕੌਮ ਦੇ ਲੋਕਾਂ 'ਤੇ ਨਿੱਤ ਹਮਲੇ ਹੋ ਰਹੇ ਹਨ। ਇਸ ਨਾਲ ਸਿੱਖਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਦੇਸ਼ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੇ ਕਤਲ, ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਵਧੀਆਂ ਹਨ। ਏਸ਼ੀਅਨ ਲਾਈਟ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਕੁਲਜੀਤ ਸਿੰਘ ਅਤੇ ਰਣਜੀਤ ਸਿੰਘ ਦਾ 15 ਮਈ ਨੂੰ ਪੇਸ਼ਾਵਰ ਦੇ ਬਾਹਰਵਾਰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। 2014 ਤੋਂ ਬਾਅਦ ਦੇਸ਼ 'ਚ ਇਸ ਤਰ੍ਹਾਂ ਦੀ ਇਹ 12ਵੀਂ ਘਟਨਾ ਸੀ। ਪਿਛਲੇ ਸਾਲ ਸਤੰਬਰ ਵਿੱਚ ਪਿਸ਼ਾਵਰ ਵਿੱਚ ਇੱਕ ਯੂਨਾਨੀ ਡਾਕਟਰ ਸਤਨਾਮ ਸਿੰਘ ਦੀ ਉਸ ਦੇ ਕਲੀਨਿਕ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਕਮਿਸ਼ਨ ਨੇ ਕਿਹਾ ਸੀ ਕਿ ਖੈਬਰ ਪਖਤੂਨਖਵਾ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਪਹਿਲੀ ਘਟਨਾ ਨਹੀਂ ਹੈ।

Have something to say? Post your comment