Monday, December 22, 2025

World

ਦਰਦਨਾਕ ਹਾਦਸਾ! ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਟੈਕਸਾਸ ਦੇ ਸਕੂਲ 'ਚ ਅੰਨ੍ਹੇਵਾਹ ਫਾਇਰਿੰਗ, 18 ਬੱਚਿਆਂ ਸਣੇ 21 ਦੀ ਮੌਤ

Texas Firing

May 25, 2022 11:21 AM

ਟੈਕਸਾਸ : ਅਮਰੀਕਾ ਇਕ ਵਾਰ ਫਿਰ ਗੋਲੀਬਾਰੀ ਨਾਲ ਦਹਿਲ ਉੱਠਿਆ ਹੈ। ਟੈਕਸਾਸ ਦੇ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 18 ਬੱਚਿਆਂ ਸਮੇਤ 21 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕਾ ਦੇ ਟੈਕਸਾਸ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਇੱਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ । ਜਿਸ ਵਿੱਚ ਸਕੂਲ ਵਿੱਚ ਮੌਜੂਦ 18 ਬੱਚਿਆਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਅਧਿਆਪਕ ਦੀ ਵੀ ਜਾਨ ਚਲੀ ਗਈ ਹੈ। ਇਸ ਹਮਲੇ 'ਚ ਕਈ ਲੋਕ ਜ਼ਖਮੀ ਵੀ ਹੋਏ ਹਨ ਇਸ ਦੌਰਾਨ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ 'ਚ ਹਮਲਾਵਰ ਮਾਰਿਆ ਗਿਆ। ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਇਸ ਨੂੰ ਟੈਕਸਾਸ ਦੇ ਇਤਿਹਾਸ ਦੀ ਸਭ ਤੋਂ ਵੱਡੀਆਂ ਘਟਨਾਵਾਂ 'ਚੋਂ ਇੱਕ ਦੱਸਿਆ।

ਦੱਸਿਆ ਜਾ ਰਿਹਾ ਹੈ ਕਿ ਹਮਲਾਵਰ 18 ਸਾਲਾ ਨੌਜਵਾਨ ਸੀ ਅਤੇ ਉਹ ਗੋਲੀਬਾਰੀ ਕਰਦਾ ਹੋਇਆ ਉਵਾਲਦੇ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਇਆ ਸੀ। ਜੋ ਵੀ ਉਸ ਦੇ ਸਾਹਮਣੇ ਆਇਆ, ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਦਾ ਨਾਂ ਸਲਵਾਡੋਰ ਰਾਮੋਸ ਦੱਸਿਆ ਜਾ ਰਿਹਾ ਹੈ। ਹਾਲਾਂਕਿ ਹਮਲੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।

Have something to say? Post your comment