Monday, December 22, 2025

World

Monkeypox Virus: ਯੂਰਪ-ਬ੍ਰਿਟੇਨ ਤੋਂ ਬਾਅਦ ਅਮਰੀਕਾ 'ਚ ਵੀ ਮੰਕੀਪੌਕਸ ਦਾ ਕਹਿਰ!

Monkeypox Virus

May 19, 2022 03:59 PM

Monkeypox Virus : ਪੂਰੀ ਦੁਨੀਆ 'ਚ ਹਾਲੇ ਕੋਰੋਨਾ ਵਾਇਰਸ ਕਹਿਰ ਮਚਾ ਰਿਹਾ ਹੈ। ਇਸ ਦੌਰਾਨ ਇਕ ਹੋਰ ਬੁਰੀ ਖਬਰ ਸਾਹਮਣੇ ਆ ਰਹੀ ਇਕ ਹੋਰ ਵਾਇਰਸ ਨੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਕੀਪੌਕਸ ਹੁਣ ਵਾਇਰਸ ਜੋ ਕਿ ਖਤਰਨਾਕ ਮੰਨਿਆ ਜਾ ਰਿਹਾ ਹੈ। ਦੁਨੀਆ ਦੇ ਵੱਖ-ਵੱਖ ਖੇਤਰਾਂ ਤੋਂ ਮੰਕੀਪੌਕਸ ਵਾਇਰਸ ਦੇ ਮਾਮਲੇ ਵੀ ਆ ਰਹੇ ਹਨ। ਇਹ ਵਾਇਰਸ ਹੁਣ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਰਿਹਾ ਹੈ।

ਉੱਤਰੀ ਅਮਰੀਕਾ ਤੇ ਯੂਰਪ ਵਿੱਚ ਸਿਹਤ ਅਧਿਕਾਰੀਆਂ ਨੇ ਮਈ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮੰਕੀਪੌਕਸ ਦੇ ਦਰਜਨਾਂ ਸ਼ੱਕੀ ਜਾਂ ਪੁਸ਼ਟੀ ਕੀਤੇ ਕੇਸਾਂ ਦਾ ਪਤਾ ਲਗਾਇਆ ਹੈ। ਸਪੇਨ ਅਤੇ ਪੁਰਤਗਾਲ ਵਿੱਚ 40 ਤੋਂ ਵੱਧ ਸੰਭਾਵਿਤ ਅਤੇ ਪ੍ਰਮਾਣਿਤ ਮਾਮਲਿਆਂ ਦਾ ਪਤਾ ਲਗਾਉਣ ਤੋਂ ਬਾਅਦ ਸੂਚੀ ਵਿੱਚ ਸ਼ਾਮਲ ਹੋਣ ਵਾਲਾ ਕੈਨੇਡਾ ਸਭ ਤੋਂ ਨਵਾਂ ਦੇਸ਼ ਹੈ। ਜੋ ਮੰਕੀਪੌਕਸ ਦੇ ਇੱਕ ਦਰਜਨ ਤੋਂ ਵੱਧ ਸ਼ੱਕੀ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ।

ਯੂਕੇ ਵਿੱਚ 6 ਮਈ ਤੋਂ ਮੰਕੀਪੌਕਸ ਦੇ ਨੌਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਹੀ ਅਮਰੀਕਾ ਨੇ ਬੁੱਧਵਾਰ ਨੂੰ ਕੈਨੇਡਾ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਪਰਤੇ ਇੱਕ ਨਾਗਰਿਕ ਵਿੱਚ ਮੰਕੀਪੌਕਸ ਵਾਇਰਸ ਦੀ ਲਾਗ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ।

ਮੰਕੀਪੌਕਸ ਤੋਂ ਪ੍ਰਭਾਵਿਤ ਜ਼ਿਆਦਾਤਰ ਮਰੀਜ਼ ਕੁਝ ਹੀ ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ। ਇਹ ਬਿਮਾਰੀ ਬਹੁਤ ਘੱਟ ਮਾਮਲਿਆਂ ਵਿੱਚ ਹੀ ਘਾਤਕ ਸਾਬਤ ਹੋਈ ਹੈ। ਇਸ ਬਿਮਾਰੀ ਨੇ ਹਾਲ ਹੀ ਦੇ ਸਾਲਾਂ ਵਿੱਚ ਮੱਧ ਤੇ ਪੱਛਮੀ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਹਜ਼ਾਰਾਂ ਲੋਕਾਂ ਨੂੰ ਫੜ ਲਿਆ ਹੈ ਪਰ ਇਹ ਯੂਰਪ ਅਤੇ ਉੱਤਰੀ ਅਫਰੀਕਾ ਵਿੱਚ ਇੰਨਾ ਘਾਤਕ ਸਾਬਤ ਨਹੀਂ ਹੋਇਆ ਹੈ।

Have something to say? Post your comment