Monday, December 22, 2025

World

ਪਾਕਿਸਤਾਨ ਦੇ ਕਰਾਚੀ 'ਚ ਬੰਬ ਧਮਾਕਾ, ਤਿੰਨ ਦੀ ਮੌਤ-ਤੇਰਾਂ ਜ਼ਖਮੀ

Blast in Pakistan

May 13, 2022 03:45 PM

ਕਰਾਚੀ: ਪਾਕਿਸਤਾਨ ਦੇ ਕਰਾਚੀ ਵਿੱਚ ਦੇਰ ਰਾਤ ਹੋਏ ਬੰਬ ਧਮਾਕੇ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਲੋਕਾਂ ਨੇ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣੀ ਅਤੇ ਆਲੇ-ਦੁਆਲੇ ਖੜੀਆਂ ਗੱਡੀਆਂ ਵੀ ਤਬਾਹ ਹੋ ਗਈਆਂ। ਇਹ ਧਮਾਕਾ ਕਰਾਚੀ ਦੇ ਸਦਰ ਇਲਾਕੇ 'ਚ ਹੋਇਆ। ਧਮਾਕੇ ਦੇ ਸਮੇਂ ਬਾਜ਼ਾਰ 'ਚ ਕਾਫੀ ਹਫੜਾ-ਦਫੜੀ ਮਚ ਗਈ।

ਮੁੱਢਲੀ ਜਾਣਕਾਰੀ ਅਨੁਸਾਰ ਇਸ ਬੰਬ ਧਮਾਕੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਜ਼ਖ਼ਮੀਆਂ ਦੀ ਗਿਣਤੀ ਤੇਰਾਂ ਤੋਂ ਵੱਧ ਹੈ। ਬੰਬ ਧਮਾਕੇ ਤੋਂ ਬਾਅਦ ਚਾਰੇ ਪਾਸੇ ਤਬਾਹੀ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ। ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ। ਮਿਲੀ ਜਾਣਕਾਰੀ ਮੁਤਾਬਕ ਬੰਬ ਡਸਟਬਿਨ ਦੇ ਕੋਲ ਖੜ੍ਹੇ ਇੱਕ ਸਾਈਕਲ ਵਿੱਚ ਰੱਖਿਆ ਗਿਆ ਸੀ। ਇਹ ਇਕ ਟਾਈਮ ਬੰਬ ਸੀ।

Have something to say? Post your comment