Monday, December 22, 2025

World

ਅਮਰੀਕਾ 'ਚ ਫਿਰ ਅੰਨ੍ਹੇਵਾਰ ਫਾਈਰਿੰਗ, 3 ਲੋਕਾਂ ਦੀ ਮੌਤ, 9 ਜ਼ਖਮੀ

ਸੰਕੇਤਕ ਤਸਵੀਰ

August 26, 2022 07:34 AM

US Shootings: ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਵਾਸ਼ਿੰਗਟਨ ਡੀਸੀ ਅਤੇ ਬਾਲਟੀਮੋਰ ਵਿੱਚ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ਵਾਪਰੀਆਂ ਹਨ। ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਬੁੱਧਵਾਰ ਦੁਪਹਿਰ 12:49 ਵਜੇ ਬੁਲਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਓ ਸਟ੍ਰੀਟ NW ਨੇੜੇ ਇੱਕ ਸੀਨੀਅਰ ਨਾਗਰਿਕ ਦੇ ਘਰ ਦੇ ਸਾਹਮਣੇ ਪੰਜ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਵਿੱਚ ਦੋ ਦੀ ਮੌਤ ਹੋ ਗਈ।


ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਬੰਦੂਕਧਾਰੀ ਨੇ 5 ਲੋਕਾਂ ਨੂੰ ਗੋਲੀ ਮਾਰ ਦਿੱਤੀ ਹੈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਬਾਲਟੀਮੋਰ 'ਚ ਗੋਲੀਬਾਰੀ ਦੀ ਘਟਨਾ 'ਚ 1 ਦੀ ਮੌਤ ਹੋ ਗਈ। ਇਸ ਦੇ ਨਾਲ ਹੀ 6 ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਗੋਲੀਬਾਰੀ ਦੀ ਇਹ ਘਟਨਾ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਓ ਸਟਰੀਟ ਐਨਡਬਲਿਊ ਨੇੜੇ ਵਾਪਰੀ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਕਾਰਜਕਾਰੀ ਸਹਾਇਕ ਮੁਖੀ ਅਸ਼ਾਨ ਬੇਨੇਡਿਕਟ ਨੇ ਕਿਹਾ ਕਿ ਪੁਲਿਸ ਇੱਕ ਕਾਲੇ ਸਪੋਰਟਸ-ਯੂਟਿਲਿਟੀ ਵਾਹਨ ਦੀ ਤਲਾਸ਼ ਕਰ ਰਹੀ ਸੀ ਜੋ ਕੈਪੀਟਲ ਸਟਰੀਟ NW ਤੋਂ ਦੱਖਣ ਵੱਲ ਜਾ ਰਿਹਾ ਸੀ ਅਤੇ ਓ ਸਟਰੀਟ 'ਤੇ ਸੱਜੇ ਮੁੜਿਆ ਸੀ। ਘੱਟੋ-ਘੱਟ ਦੋ ਬੰਦੂਕਧਾਰੀ ਕਾਰ ਤੋਂ ਬਾਹਰ ਨਿਕਲੇ ਅਤੇ ਗੋਲੀਆਂ ਚਲਾ ਦਿੱਤੀਆਂ

ਅਸ਼ਾਨ ਬੇਨੇਡਿਕਟ ਨੇ ਕਿਹਾ ਕਿ ਸਾਨੂੰ ਇਸ 'ਤੇ ਆਮ ਲੋਕਾਂ ਦੀ ਮਦਦ ਦੀ ਲੋੜ ਪਵੇਗੀ। ਬੈਨੇਡਿਕਟ ਨੇ ਮੀਡੀਆ ਨੂੰ ਕਿਹਾ ਕਿ ਉਮੀਦ ਹੈ ਕਿ ਗਵਾਹ ਅੱਗੇ ਆਉਣਗੇ ਅਤੇ ਵੀਡੀਓ ਫੁਟੇਜ ਪ੍ਰਦਾਨ ਕਰਨਗੇ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪੀੜਤ ਸੀਨੀਅਰ ਸਿਟੀਜ਼ਨ ਦੇ ਘਰ ਦੇ ਵਸਨੀਕ ਸਨ ਜਾਂ ਨਹੀਂ। ਬੈਨੇਡਿਕਟ ਨੇ ਕਿਹਾ ਕਿ ਵਾਸ਼ਿੰਗਟਨ ਡੀਸੀ ਵਿਚ ਜਿਸ ਬਲਾਕ ਵਿਚ ਗੋਲੀ ਚਲਾਈ ਗਈ ਸੀ, ਉਸ ਨੂੰ ਓਪਨ ਏਅਰ ਡਰੱਗ ਮਾਰਕੀਟ ਵਜੋਂ ਜਾਣਿਆ ਜਾਂਦਾ ਹੈ। ਬੈਨੇਡਿਕਟ ਨੇ ਕਿਹਾ ਕਿ ਪੁਲਿਸ ਲਗਾਤਾਰ ਇਲਾਕੇ ਦੀ ਨਿਗਰਾਨੀ ਕਰਦੀ ਹੈ ਅਤੇ ਨਸ਼ੇ ਦੀ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ।

 

Have something to say? Post your comment