Monday, December 22, 2025

World

ਅਮਰੀਕੀ ਫ਼ੌਜ ਵਲੋਂ 572 ਤਾਲਿਬਾਨ ਮਾਰਨ ਦਾ ਦਾਅਵਾ

August 08, 2021 02:37 PM

ਕਾਬੁਲ: ਅਫਗਾਨਿਸਤਾਨ ਵਿੱਚ ਅਮਰੀਕੀ ਹਵਾਈ ਫੌਜ ਨੇ ਸ਼ੇਬਗਰਨ ਸ਼ਹਿਰ ਵਿੱਚ ਤਾਲਿਬਾਨ ਦੇ ਟਿਕਾਣਿਆਂ 'ਤੇ ਹਮਲਾ ਕੀਤਾ। ਹਵਾਈ ਫ਼ੌਜ ਦੇ ਇਸ ਹਮਲੇ ਵਿੱਚ ਤਾਲਿਬਾਨ ਨੂੰ ਬਹੁਤ ਨੁਕਸਾਨ ਹੋਇਆ ਤੇ ਇਸ ਦੇ 572 ਅੱਤਵਾਦੀ ਮਾਰੇ ਗਏ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਦੇ ਅਧਿਕਾਰਕ ਮੰਤਰਾਲੇ ਨੇ ਖੁਦ ਇਹ ਜਾਣਕਾਰੀ ਦਿੱਤੀ। ਅਫਗਾਨ ਰੱਖਿਆ ਮੰਤਰਾਲੇ ਦੇ ਅਧਿਕਾਰੀ ਫਵਾਦ ਅਮਾਨ ਨੇ ਟਵੀਟ ਕੀਤਾ ਕਿ ਹਵਾਈ ਫੌਜ ਨੇ ਸ਼ੇਨਬਰਗ ਸ਼ਹਿਰ ਵਿੱਚ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਹਵਾਈ ਹਮਲਾ ਕੀਤਾ। ਇਸ ਹਮਲੇ ਵਿੱਚ 500 ਤੋਂ ਵੱਧ ਤਾਲਿਬਾਨੀ ਅੱਤਵਾਦੀ ਮਾਰੇ ਗਏ ਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਹਥਿਆਰ ਅਤੇ ਗੋਲਾ ਬਾਰੂਦ ਤਬਾਹ ਹੋ ਗਏ। ਬੀ-52 ਬੰਬਾਰ ਨੇ ਸ਼ਾਮ 6:30 ਵਜੇ ਸ਼ੇਨਬਰਗ ਸ਼ਹਿਰ ਦੇ ਜਾਵਜਾਨ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਤਾਲਿਬਾਨ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਹਵਾਈ ਫ਼ੌਜ ਦੇ ਇਸ ਹਮਲੇ ਵਿੱਚ ਤਾਲਿਬਾਨ ਨੂੰ ਬਹੁਤ ਨੁਕਸਾਨ ਹੋਇਆ ਹੈ।

Have something to say? Post your comment