Monday, December 22, 2025

World

ਭਾਰਤ ਦੀ ਚਿੰਤਾਵਾਂ 'ਚ ਸ੍ਰੀਲੰਕਾ ਦੇ ਬੰਦਰਗਾਹ 'ਤੇ ਉਤਰਿਆ ਚੀਨ ਦਾ 'ਜਾਸੂਸੀ ਜਹਾਜ਼', ਸੈਟੇਲਾਈਟ ਤੇ ਮਿਜ਼ਾਇਲ ਕਰ ਸਕਦੈ ਟ੍ਰੈਕ

China's 'spy ship'

August 16, 2022 08:59 AM

Sri Lanka's Hambantota Port: ਸੈਟੇਲਾਈਟ ਅਤੇ ਮਿਜ਼ਾਈਲ ਟਰੈਕਿੰਗ ਸਹੂਲਤ ਵਾਲਾ ਚੀਨੀ ਜਹਾਜ਼ ਅੱਜ ਸਵੇਰੇ ਸ਼੍ਰੀਲੰਕਾ ਦੀ ਹੰਬਨਟੋਟਾ ਬੰਦਰਗਾਹ 'ਤੇ ਪਹੁੰਚ ਗਿਆ ਹੈ। ਚੀਨ ਨੇ 15 ਅਗਸਤ ਨੂੰ ਕਿਹਾ ਸੀ ਕਿ ਸ਼੍ਰੀਲੰਕਾ ਨੇ ਮੰਗਲਵਾਰ ਨੂੰ ਆਪਣੇ ਉਪਗ੍ਰਹਿ ਅਤੇ ਮਿਜ਼ਾਈਲ ਨਿਗਰਾਨੀ ਜਹਾਜ਼ ਨੂੰ ਹੰਬਨਟੋਟਾ ਬੰਦਰਗਾਹ 'ਤੇ ਪਹੁੰਚਣ ਦੀ ਇਜਾਜ਼ਤ ਦਿੱਤੀ ਸੀ, ਪਰ ਸ਼੍ਰੀਲੰਕਾ ਨਾਲ ਗੱਲਬਾਤ ਦਾ ਵੇਰਵਾ ਨਹੀਂ ਦਿੱਤਾ।ਇਸ ਦੇ ਨਾਲ ਹੀ ਜਦੋਂ ਜਹਾਜ਼ ਹੰਬਨਟੋਟਾ ਬੰਦਰਗਾਹ 'ਤੇ ਉਤਰਿਆ ਤਾਂ ਭਾਰਤ ਨੇ ਸ਼੍ਰੀਲੰਕਾ ਕੋਲ ਆਪਣੀ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਪ੍ਰਗਟਾਈਆਂ ਸਨ, ਜਿਸ ਕਾਰਨ ਸ਼੍ਰੀਲੰਕਾ ਨੂੰ ਚੀਨੀ ਜਹਾਜ਼ ਨੂੰ ਆਪਣੀ ਬੰਦਰਗਾਹ 'ਤੇ ਉਤਰਨ ਦੀ ਇਜਾਜ਼ਤ ਦੇਣ 'ਚ ਦੇਰੀ ਹੋਈ ਸੀ। ਪਹਿਲਾਂ ਇਹ ਜਹਾਜ਼ 11 ਅਗਸਤ ਨੂੰ ਆਉਣਾ ਸੀ।

Have something to say? Post your comment