Monday, December 22, 2025

World

ਪਾਕਿਸਤਾਨ 'ਚ ਮੰਦਰ 'ਚੋਂ 8 ਮੂਰਤੀਆਂ ਤੇ ਗਦਾ ਗਾਇਬ, 4 ਗ੍ਰਿਫਤਾਰ

Temple in Pakistan

August 12, 2022 06:44 PM

Pakistan : ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਹਿੰਦੂ ਮੰਦਰ 'ਚੋਂ ਭਗਵਾਨ ਹਨੂੰਮਾਨ ਦੀਆਂ ਅੱਠ ਮੂਰਤੀਆਂ ਤੇ ਗਦਾ ਸਣੇ ਕਈ ਕੀਮਤੀ ਚੀਜ਼ਾਂ ਚੋਰੀ ਹੋ ਗਈਆਂ। ਵੀਰਵਾਰ ਨੂੰ ਪੁਲਿਸ ਨੇ ਇਸ ਦੋਸ਼ 'ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹਨ 'ਡਾਨ' ਅਖਬਾਰ ਦੀ ਰਿਪੋਰਟ ਮੁਤਾਬਕ ਕਰਾਚੀ ਦੇ ਲਿਆਰੀ ਇਲਾਕੇ 'ਚ ਸਥਿਤ ਇਕ ਮੰਦਰ 'ਚੋਂ ਚੋਰਾਂ ਵੱਲੋਂ ਪਹਿਲਾਂ ਕੀਮਤੀ ਸਾਮਾਨ ਚੋਰੀ ਕੀਤਾ ਗਿਆ ਅਤੇ ਫਿਰ ਚੋਰੀ ਕੀਤਾ ਸਾਮਾਨ ਸਕਰੈਪ ਖਰੀਦਦਾਰਾਂ ਨੂੰ ਵੇਚ ਦਿੱਤਾ ਗਿਆ।

ਡਾਨ ਨੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਆਸਿਫ਼ ਅਹਿਮਦ ਭੁਗਿਓ ਦੇ ਹਵਾਲੇ ਨਾਲ ਕਿਹਾ ਕਿ ਸ਼ੱਕੀ ਸਥਾਨਕ ਅਪਰਾਧੀ ਸਨ ਜਿਨ੍ਹਾਂ ਨੇ ਪਿਛਲੇ ਮਹੀਨੇ ਮੰਦਰ ਤੋਂ ਮੂਰਤੀਆਂ, ਹਨੂੰਮਾਨ ਦੀ ਗਦਾ ਵਰਗੀਆਂ ਕੀਮਤੀ ਚੀਜ਼ਾਂ ਚੋਰੀ ਕੀਤੀਆਂ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸਕਰੈਪ ਖਰੀਦਦਾਰਾਂ ਨੂੰ ਵੇਚ ਦਿੱਤਾ ਸੀ।

ਪੁਲਿਸ ਨੇ ਕਿਹਾ ਕਿ ਕਰੀਬ ਅੱਠ ਮੂਰਤੀਆਂ, ਭਗਵਾਨ ਹਨੂੰਮਾਨ ਦੀ ਗਦਾ ਅਤੇ ਪੂਜਾ ਦੀਆਂ ਹੋਰ ਚੀਜ਼ਾਂ ਚੋਰੀ ਹੋ ਗਈਆਂ ਹਨ। ਪੁਲਿਸ ਨੇ ਚੋਰੀ ਹੋਏ ਸਮਾਨ ਦੇ ਦੋ ਖਰੀਦਦਾਰ ਸੈਫੂਦੀਨ ਅਤੇ ਜ਼ਕਰੀਆ ਅਨਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਅਤੇ ਉਨ੍ਹਾਂ ਦੀ ਹਿਰਾਸਤ ਵਿਚੋਂ ਸਮਾਨ ਬਰਾਮਦ ਕੀਤਾ ਸੀ।

ਜ਼ਿਕਰਯੋਗ ਹੈ ਕਿ ਕਈ ਵਾਰ ਇੱਥੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਮੰਦਰਾਂ ਅਤੇ ਹੋਰ ਧਾਰਮਿਕ ਸੰਸਥਾਵਾਂ 'ਤੇ ਹਮਲੇ ਹੋ ਚੁੱਕੇ ਹਨ। ਪਿਛਲੇ ਸਾਲ ਅਗਸਤ ਵਿੱਚ, ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਮੁਸਲਿਮ ਭੀੜ ਦੇ ਇੱਕ ਸਮੂਹ ਨੇ ਇੱਕ ਹਿੰਦੂ ਮੰਦਰ 'ਤੇ ਹਮਲਾ ਕੀਤਾ, ਇਸ ਦੇ ਕੁਝ ਹਿੱਸਿਆਂ ਨੂੰ ਸਾੜ ਦਿੱਤਾ ਅਤੇ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ।

Have something to say? Post your comment