Monday, December 22, 2025

World

ਜੇਕਰ ਚੀਨ-ਤਾਈਵਾਨ ਯੁੱਧ ਹੋਇਆ ਤਾਂ ਨਵੇਂ ਮੋਬਾਈਲ ਹੋ ਜਾਣਗੇ ਠੱਪ

China-Taiwan war

August 07, 2022 03:36 PM

ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਮਗਰੋਂ ਚੀਨ ਦੀਆਂ ਨਜ਼ਰਾਂ ਤਾਇਵਾਨ 'ਤੇ ਟਿਕੀਆਂ ਹੋਈਆਂ ਹਨ। ਮਾਹਿਰ ਹੁਣ ਨਫ਼ੇ-ਨੁਕਸਾਨ ਦਾ ਮੁਲਾਂਕਣ ਕਰਨ ਵਿੱਚ ਲੱਗੇ ਹੋਏ ਹਨ ਕਿ ਜੇਕਰ ਚੀਨ ਤੇ ਤਾਈਵਾਨ ਵਿਚਾਲੇ ਤਣਾਅ ਵਧਦਾ ਹੈ ਤਾਂ ਬਾਕੀ ਦੁਨੀਆ ਨੂੰ ਇਸ ਦਾ ਕੀ ਨੁਕਸਾਨ ਹੋਵੇਗਾ। ਇੱਕ ਹੋਰ ਗੱਲ ਜੋ ਸਾਹਮਣੇ ਆਈ ਹੈ ਉਹ ਇਹ ਹੈ ਕਿ ਤਾਈਵਾਨ-ਚੀਨ ਟਕਰਾਅ ਤੋਂ ਬਾਅਦ ਸਭ ਤੋਂ ਵੱਡਾ ਸੰਭਾਵੀ ਖਤਰਾ ਭਾਰਤ ਸਮੇਤ ਹੋਰ ਦੇਸ਼ਾਂ 'ਤੇ ਹੋਵੇਗਾ, ਜਿਨ੍ਹਾਂ 'ਚੋਂ ਇਕ ਸੈਮੀਕੰਡਕਟਰ ਚਿੱਪ ਦੀ ਤਕਨੀਕ ਹੈ।

ਜ਼ਿਕਰਯੋਗ ਹੈ ਕਿ ਚੀਨ-ਤਾਈਵਾਨ ਤਣਾਅ ਦੇ ਮੱਦੇਨਜ਼ਰ, ਇੰਡੀਅਨ ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿੰਕੇਸ਼ ਗੁਲਾਟੀ ਨੇ ਕਿਹਾ ਕਿ ਰੂਸ-ਯੂਕਰੇਨ ਯੁੱਧ ਤੋਂ ਬਾਅਦ ਦੁਨੀਆ ਹੁਣ ਤਾਈਵਾਨ-ਚੀਨ ਯੁੱਧ ਦੇ ਡਰ ਨਾਲ ਜੂਝ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਸੈਮੀਕੰਡਕਟਰ ਦੀ ਘਾਟ ਦਾ ਖ਼ਤਰਾ ਇੱਕ ਵਾਰ ਫਿਰ ਤੋਂ ਖੜ੍ਹਾ ਹੋ ਜਾਵੇਗਾ ਕਿਉਂਕਿ ਤਾਈਵਾਨ ਦੀ ਸੈਮੀਕੰਡਕਟਰ ਚਿੱਪ ਨਿਰਮਾਤਾ TSMC ਦਾ ਮੰਨਣਾ ਹੈ ਕਿ ਜੇਕਰ ਸੰਘਰਸ਼ ਵਧਦਾ ਹੈ ਤਾਂ ਤਾਈਵਾਨ ਦੇ ਚਿੱਪ ਨਿਰਮਾਤਾ 'ਨਾਨ-ਓਪਰੇਟ' ਹੋਣਗੇ।  ਨਾ ਸਿਰਫ ਮੋਬਾਈਲ ਕੰਪਨੀਆਂ ਪ੍ਰਭਾਵਿਤ ਹੋਣਗੀਆਂ, ਸਗੋਂ ਕਾਰ ਕੰਪਨੀਆਂ ਨੂੰ ਵੀ ਝਟਕਾ ਲੱਗੇਗਾ। ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ ਦੁਨੀਆ ਦੀ ਸਭ ਤੋਂ ਵੱਡੀ ਸੈਮੀਕੰਡਕਟਰ ਕੰਪਨੀ ਹੈ। ਸੈਮੀਕੰਡਕਟਰਾਂ ਦੇ ਮਾਮਲੇ ਵਿੱਚ ਕੰਪਨੀ ਦੇ ਦਬਦਬੇ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਟੀਐਸਐਮਸੀ ਇੱਕ ਸਮੇਂ ਗਲੋਬਲ ਮਾਰਕੀਟ ਦੀ ਮੰਗ ਦਾ 92 ਪ੍ਰਤੀਸ਼ਤ ਪੂਰਾ ਕਰਦੀ ਸੀ। ਸੈਮੀਕੰਡਕਟਰ ਇਲੈਕਟ੍ਰੋਨਿਕਸ, ਕੰਪਿਊਟਰਾਂ, ਸਮਾਰਟਫ਼ੋਨਾਂ ਅਤੇ ਕਾਰਾਂ ਦੇ ਸੈਂਸਰਾਂ ਵਿੱਚ ਵਿਆਪਕ ਤੌਰ 'ਤੇ ਵਰਤੇ ਜਾਂਦੇ ਹਨ। ਅੱਜ-ਕੱਲ੍ਹ ਸਾਰੀ ਦੁਨੀਆਂ ਵਿੱਚ ਜਿੰਨੀਆਂ ਵੀ ਗੱਡੀਆਂ ਬਣੀਆਂ ਹਨ, ਉਨ੍ਹਾਂ ਵਿੱਚ ਹੀ ਵਰਤੋਂ ਹੁੰਦੀ ਹੈ।

Have something to say? Post your comment