Tuesday, December 23, 2025

World

ਭਾਰਤੀ ਪੱਤਰਕਾਰ ਦਾਨਿਸ਼ ਸਿੱਦਕੀ ਅਪਣੀ ਮੌਤ ਲਈ ਖੁਦ ਜ਼ਿੰਮੇਵਾਰ : ਤਾਲਿਬਾਨ

July 27, 2021 08:12 PM

ਅਫ਼ਗ਼ਾਨਿਸਤਾਨ : ਤਾਲਿਬਾਨ ਦੇ ਬੁਲਾਰੇ ਜਬੀਉਲਾਹ ਮੁਜ਼ਾਹਿਦ ਨੇ ਇਕ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਭਾਰਤੀ ਪੱਤਰਕਾਰ ਦਾਨਿਸ਼ ਦੀ ਮੌਤ ਕਿਸ ਦੀ ਗੋਲੀ ਨਾਲ ਹੋਈ ਹੈ। ਦਾਨਿਸ਼ ਦੀ ਮੌਤ ਲਈ ਮੁਆਫੀ ਮੰਗਣ ਸਬੰਧੀ ਇਕ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਦਾਨਿਸ਼ ਸਿੱਦਕੀ ਦੀ ਮੌਤ ਜੰਗ ਦੌਰਾਨ ਹੋਈ ਹੈ ਅਤੇ ਇਹ ਨਹੀਂ ਪਤਾ ਚੱਲਿਆ ਹੈ ਕਿ ਉਹ ਕਿਸ ਦੀ ਗੋਲੀ ਨਾਲ ਮਾਰੇ ਗਏ। ਉਹਨਾਂ ਦੀ ਲਾਸ਼ ਨਾਲ ਕੋਈ ਜ਼ੁਲਮ ਨਹੀਂ ਹੋਇਆ ਹੈ। ਕਿਸੇ ਨੇ ਉਹਨਾਂ ਦੀ ਲਾਸ਼ ਨੂੰ ਨਹੀਂ ਸਾੜਿਆ। ਅਸੀਂ ਉਹਨਾਂ ਦੀ ਲਾਸ਼ ਦੀਆਂ ਤਸਵੀਰਾਂ ਦਿਖਾ ਸਕਦੇ ਹਾਂ, ਉਸ ’ਤੇ ਜਲਣ ਦਾ ਕੋਈ ਨਿਸ਼ਾਨ ਨਹੀਂ ਹੈ। ਉਹਨਾਂ ਦੇ ਕਤਲ ਤੋਂ ਬਾਅਦ ਉਹਨਾ ਦੀ ਲਾਸ਼ ਲੜਾਈ ਵਾਲੇ ਹਿੱਸਿਆਂ ਵਿਚ ਰਹਿ ਗਈ ਸੀ। ਅਸੀਂ ਬਾਅਦ ਵਿਚ ਉਹਾਨਾਂ ਨੂੰ ਪਛਾਣਿਆ। ਇਸ ਤੋਂ ਬਾਅਦ ਉਹਨਾਂ ਦੀ ਲਾਸ਼ ਨੂੰ ਰੈੱਡਕਰਾਸ ਦੇ ਹਵਾਲੇ ਕਰ ਦਿੱਤਾ ਗਿਆ।
ਉਹਨਾਂ ਕਿਹਾ ਕਿ ਅਸੀਂ ਦਾਨਿਸ਼ ਸਿੱਦਕੀ ਦੀ ਮੌਤ ਲਈ ਮੁਆਫੀ ਨਹੀਂ ਮੰਗਦੇ ਕਿਉਂਕਿ ਇਹ ਨਹੀਂ ਪਤਾ ਹੈ ਕਿ ਉਹ ਕਿਸ ਦੀ ਗੋਲੀ ਨਾਲ ਮਾਰੇ ਗਏ। ਉਹਨਾਂ ਨੇ ਸਾਡੇ ਕੋਲੋਂ ਜੰਗ ਵਾਲੇ ਖੇਤਰ ਵਿਚ ਆਉਣ ਦੀ ਮਨਜ਼ੂਰੀ ਵੀ ਨਹੀਂ ਲਈ ਸੀ। ਉਹ ਦੁਸ਼ਮਣ ਦੇ ਟੈਂਕ ਵਿਚ ਸਵਾਰ ਸੀ। ਉਹ ਅਪਣੀ ਮੌਤ ਲਈ ਖੁਦ ਜ਼ਿੰਮੇਵਾਰ ਹਨ।
ਦੱਸ ਦਈਏ ਕਿ ਦਾਨਿਸ ਸਿੱਦੀਕੀ ਨਿਊਜ ਏਜੰਸੀ ਰਾਇਟਰਜ਼ ਲਈ ਕੰਮ ਕਰਦੇ ਸਨ। ਸਰਹੱਦ ਪਾਰ ਨੇੜੇ ਅਫ਼ਗ਼ਾਨ ਸੁਰੱਖਿਆ ਬਲਾਂ ਅਤੇ ਤਾਲਿਬਾਨ ਲੜਾਕਿਆਂ ਦਰਮਿਆਨ ਹੋਈ ਝੜਪ ਦੀ ਕਵਰੇਜ ਦੌਰਾਨ ਉਹਨਾਂ ਦੀ ਮੌਤ ਹੋ ਗਈ।

 

Have something to say? Post your comment