Monday, December 22, 2025

World

ਕੈਨੇਡਾ ਪੁਲਿਸ ਨੇ ਜਾਰੀ ਕੀਤੀ ਖ਼ਤਰਨਾਕ ਗੈਂਗਸਟਰਾਂ ਦੀ ਲਿਸਟ, 11 ਚੋਂ 9 ਪੰਜਾਬੀ ਗੈਂਗਸਟਰ

Dangerous gangsters

August 04, 2022 05:40 PM

ਮੋਹਾਲੀ: ਬ੍ਰਿਟਿਸ਼ ਕੋਲੰਬੀਆ ਕੈਨੇਡਾ ਪੁਲਿਸ ਏਜੰਸੀਆਂ ਨੇ ਗੈਂਗ ਹਿੰਸਾ ਦੇ ਅਤਿਅੰਤ ਪੱਧਰਾਂ ਨਾਲ ਜੁੜੇ 11 ਵਿਅਕਤੀਆਂ ਬਾਰੇ ਅਲਰਟ ਜਾਰੀ ਕੀਤਾ ਹੈ। ਪੁਲਿਸ ਨੇ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ 11 ਵਿਅਕਤੀਆਂ 'ਚੋਂ 9 ਪੰਜਾਬੀ ਮੂਲ ਦੇ ਹਨ। ਬ੍ਰਿਟਿਸ਼ ਕੋਲੰਬੀਆ ਪੁਲਿਸ ਨੇ ਕਿਹਾ ਕਿ ਉਹ ਸੂਬੇ ਵਿੱਚ ਕਈ ਹੱਤਿਆਵਾਂ ਅਤੇ ਗੋਲੀਬਾਰੀ ਨਾਲ ਜੁੜੇ ਹੋਏ ਸਨ। ਇਸ ਲਈ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਜਾਣ ਤੋਂ ਬਚਣ ਦੀ ਲੋੜ ਹੈ।


ਸੀਟੀਵੀ ਨਿਊਜ਼ ਵੱਲੋਂ ਸਾਂਝੀ ਕੀਤੀ ਲਿਸਟ

  1. 28 ਸਾਲਾ ਸ਼ਕੀਲ ਬਸਰਾ
  2. 28 ਸਾਲਾ ਅਮਰਪ੍ਰੀਤ ਸਮਰਾ
  3. 30 ਸਾਲਾ ਜਗਦੀਪ ਚੀਮਾ
  4. 35 ਸਾਲਾ ਰਵਿੰਦਰ ਸਰਮਾ
  5. 39 ਸਾਲਾ ਬਰਿੰਦਰ ਧਾਲੀਵਾਲ
  6. 40 ਸਾਲਾ ਐਂਡੀ ਸੇਂਟ ਪਿਅਰੇ
  7. 35 ਸਾਲਾ ਗੁਰਪ੍ਰੀਤ ਧਾਲੀਵਾਲ
  8. 40 ਸਾਲਾ ਰਿਚਰਡ ਜੋਸੇਫ ਵਿਟਲੌਕ
  9. 29 ਸਾਲਾ ਸਮਰੂਪ ਗਿੱਲ
  10. 28 ਸਾਲਾ ਸੁਮਦੀਸ਼ ਗਿੱਲ
  11. ਸੁਖਦੀਪ ਪੰਸਲ

Have something to say? Post your comment