Monday, December 22, 2025

World

ਵਾਸ਼ਿੰਗਟਨ ਡੀਸੀ ‘ਚ ਭਿਆਨਕ ਗੋਲੀਬਾਰੀ, ਛੇ ਲੋਕਾਂ ਦੇ ਜ਼ਖ਼ਮੀ ਹੋਣ ਅਤੇ ਇੱਕ ਦੇ ਮਾਰੇ ਜਾਣ ਦੀ ਪੁਸ਼ਟੀ

Washington Shooting

August 02, 2022 03:00 PM

ਵਾਸ਼ਿੰਗਟਨ: ਅਮਰੀਕਾ ਦੇ ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਿਸ ‘ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਡੀਸੀ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।ਡੀਸੀ ਪੁਲਿਸ ਵਿਭਾਗ ਨੇ ਟਵੀਟ ਕੀਤਾ "ਗੰਭੀਰ ਘਟਨਾ ਅਲਰਟ: MPD ਨੇ ਗੋਲੀਬਾਰੀ ਲਈ F ਸਟ੍ਰੀਟ NE ਦੇ 1500 ਬਲਾਕ 'ਤੇ ਜਵਾਬੀ ਕਾਰਵਾਈ ਕੀਤੀ। ਕਈ ਜ਼ਖ਼ਮੀ ਹੋਣ ਦੀ ਰਿਪੋਰਟ। ਮੌਕੇ 'ਤੇ ਮੌਜੂਦ PIO ਤੋਂ ਅੱਪਡੇਟ ਪ੍ਰਦਾਨ ਕੀਤੇ ਜਾਣਗੇ। ਮੀਡੀਆ ਬ੍ਰੀਫਿੰਗ ਖੇਤਰ ਨੂੰ ਜਲਦੀ ਹੀ ਸਾਂਝਾ ਕੀਤਾ ਜਾਵੇਗਾ।

 

ਵਾਸ਼ਿੰਗਟਨ ਡੀਸੀ ਪੁਲਿਸ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ (ਐਮਪੀਡੀ) ਅਨੁਸਾਰ ਗੋਲੀਬਾਰੀ ਸੋਮਵਾਰ ਰਾਤ ਕਰੀਬ 8.30 ਵਜੇ ਹੋਈ। ਐਮਪੀਡੀ ਦੇ ਮੁਖੀ ਰੌਬਰਟ ਕੌਂਟੀ ਨੇ ਗੋਲੀਬਾਰੀ ਵਿੱਚ ਛੇ ਲੋਕਾਂ ਦੇ ਜ਼ਖ਼ਮੀ ਹੋਣ ਅਤੇ ਇੱਕ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ ਵਿੱਚੋਂ ਅਜੇ ਤੱਕ ਕਿਸੇ ਦੀ ਪਛਾਣ ਨਹੀਂ ਹੋ ਸਕੀ ਹੈ। ਕੋਂਟੀ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਜ਼ਖਮੀ ਪੁਰਸ਼ ਹਨ। ਗੋਲੀਬਾਰੀ ਕਿਸ ਕਾਰਨ ਹੋਈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

Have something to say? Post your comment