Tuesday, December 23, 2025

World

Gotabaya Rajapaksa Resign: ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨੇ ਦਿੱਤਾ ਅਸਤੀਫਾ

Gotabaya Rajapaksa Resign

July 14, 2022 09:30 PM

ਸ਼੍ਰੀਲੰਕਾ: ਆਰਥਿਕ ਸੰਕਟ ਵਿਦਰੋਹ ਅਤੇ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਵਿੱਚ ਅਸ਼ਾਂਤੀ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਭਾਰਤ ਦੇ ਇਸ ਗੁਆਂਢੀ ਦੇਸ਼ ਨੂੰ ਇਸ ਸਥਿਤੀ ਵੱਲ ਧੱਕਣ ਵਾਲੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਆਖਰਕਾਰ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 13 ਜੁਲਾਈ ਨੂੰ ਹੀ ਅਸਤੀਫਾ ਦੇਣ ਦੀ ਗੱਲ ਕਹੀ ਸੀ। ਹਾਲਾਂਕਿ ਉਨ੍ਹਾਂ ਨੇ ਅੱਜ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਸਤੀਫਾ ਦੇਣ ਤੋਂ ਬਾਅਦ ਉਹ ਸਿੰਗਾਪੁਰ ਪਹੁੰਚ ਗਏ ਹਨ। ਫਿਲਹਾਲ ਕਾਰਜਕਾਰੀ ਪ੍ਰਧਾਨ ਰਾਨਿਲ ਵਿਕਰਮਸਿੰਘੇ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇੱਥੇ ਫੌਜ ਅਤੇ ਪੁਲਿਸ ਨੂੰ ਵਿਦਰੋਹੀ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਖੁੱਲ੍ਹਾ ਹੱਥ ਦਿੱਤਾ ਗਿਆ ਹੈ। ਅਜਿਹੇ 'ਚ ਸ਼੍ਰੀਲੰਕਾ 'ਚ ਸ਼ਾਂਤੀ ਬਹਾਲ ਹੋਣ ਦੀ ਸੰਭਾਵਨਾ ਘੱਟ ਹੈ। ਦੂਜੇ ਪਾਸੇ ਦੇਸ਼ ਦੀ ਸੱਤਾ 'ਤੇ ਕਾਬਜ਼ ਲੋਕਾਂ ਨੇ ਗੋ ਗੋਟਾ ਗੋ ਪ੍ਰਦਰਸ਼ਨਕਾਰੀਆਂ ਦੀ ਮੰਗ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀ ਰਾਜਪਕਸ਼ੇ ਜਾਂ ਵਿਕਰਮਸਿੰਘੇ ਨੂੰ ਦੁਬਾਰਾ ਸੱਤਾ ਵਿੱਚ ਨਹੀਂ ਦੇਖਣਾ ਚਾਹੁੰਦੇ। ਸ੍ਰੀਲੰਕਾ ਸੱਤਾ ਦੇ ਹੰਕਾਰ ਦੇ ਨਸ਼ੇ ਅਤੇ ਇਸ ਦੇ ਖ਼ਤਰਨਾਕ ਨਤੀਜਿਆਂ ਦੀ ਉੱਤਮ ਮਿਸਾਲ ਹੈ। 

Have something to say? Post your comment