Monday, December 22, 2025

World

Pakistan Flood : ਪਾਕਿਸਤਾਨ ਮੌਨਸੂਨ ਦੀ ਭਾਰੀ ਮੀਂਹ ਕਾਰਨ ਆਇਆ ਹੜ੍ਹ ਸੈਂਕੜੇ ਲੋਕ ਬੇਘਰ

Pakistan Floods

July 10, 2022 05:39 PM

Heavy Monsoon Rain In Pakistan: ਪਾਕਿਸਤਾਨ ਵਿੱਚ ਭਾਰੀ ਹੜ੍ਹਾਂ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਬੇਘਰ ਹੋ ਗਏ। ਦੇਸ਼ ਵਿੱਚ ਭਾਰੀ ਮਾਨਸੂਨ ਬਾਰਿਸ਼  ਹੋਈ ਹੈ। ਬਲੋਚਿਸਤਾਨ ਦੇ ਦੱਖਣੀ ਸੂਬੇ 'ਚ ਹੜ੍ਹ ਦੇ ਪਾਣੀ 'ਚ ਵਹਿ ਜਾਣ ਕਾਰਨ ਔਰਤਾਂ ਤੇ ਬੱਚਿਆਂ ਸਮੇਤ 57 ਲੋਕਾਂ ਦੀ ਮੌਤ ਹੋ ਗਈ। ਰਾਇਟਰਜ਼ ਮੁਤਾਬਕ ਸੂਬੇ ਦੇ ਮੁੱਖ ਮੰਤਰੀ ਦੇ ਆਫਤ ਤੇ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਜ਼ਿਆਉੱਲ੍ਹਾ ਲੈਂਗੋਵ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੀਂਹ ਅਤੇ ਹੜ੍ਹਾਂ ਕਾਰਨ ਸੈਂਕੜੇ ਲੋਕ ਬੇਘਰ ਹੋ ਗਏ ਹਨ, ਉਨ੍ਹਾਂ ਨੇ ਕਿਹਾ ਕਿ ਮਾਨਸੂਨ ਦੀ ਬਾਰਸ਼ ਲਗਾਤਾਰ ਜਾਰੀ ਹੈ।

ਪਾਕਿਸਤਾਨ 'ਚ ਹਾਲ ਹੀ ਦੇ ਦਿਨਾਂ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਦਾ ਵੱਡਾ ਹਿੱਸਾ ਪਾਣੀ ਨਾਲ ਭਰ ਗਿਆ ਹੈ। ਇਸ ਦੌਰਾਨ ਨੇਵੀ ਨੇ ਕਿਹਾ ਕਿ ਉਹ ਨਾਗਰਿਕਾਂ ਨੂੰ ਕੱਢਣ ਅਤੇ ਬਲੋਚਿਸਤਾਨ ਨੂੰ ਰਾਸ਼ਨ ਅਤੇ ਤਾਜ਼ੇ ਪਾਣੀ ਦੀ ਸਪਲਾਈ ਕਰਨ ਦੇ ਯਤਨ ਕਰ ਰਹੀ ਹੈ।

Have something to say? Post your comment