Tuesday, December 23, 2025

World

Boris Johnson Resigns: ਬੋਰਿਸ ਜਾਨਸਨ ਨੇ ਬ੍ਰਿਟੇਨ ਦੇ PM ਅਹੁਦੇ ਤੋਂ ਦਿੱਤਾ ਅਸਤੀਫਾ

Boris Johnson resigns

July 07, 2022 05:59 PM

Boris Johnson Resigns: ਬੋਰਿਸ ਜਾਨਸਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਦੇਸ਼ ਨੂੰ ਆਪਣੇ ਸੰਬੋਧਨ 'ਚ ਇਹ ਐਲਾਨ ਕੀਤਾ। ਜਾਨਸਨ ਨੇ ਕਿਹਾ ਕਿ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਨਵੇਂ ਨੇਤਾ ਅਤੇ ਪ੍ਰਧਾਨ ਮੰਤਰੀ ਦੀ ਚੋਣ ਕਰੇਗੀ। ਜਾਨਸਨ ਨੇ ਕਿਹਾ, "ਮੈਨੂੰ ਆਪਣੀਆਂ ਪ੍ਰਾਪਤੀਆਂ 'ਤੇ ਬਹੁਤ ਮਾਣ ਹੈ। ਉਹ ਉਦੋਂ ਤੱਕ ਅਹੁਦੇ 'ਤੇ ਬਣੇ ਰਹਿਣਗੇ ਜਦੋਂ ਤੱਕ ਕੋਈ ਨਵਾਂ ਨੇਤਾ ਚੁਣਿਆ ਨਹੀਂ ਜਾਂਦਾ।'' ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਦੁਨੀਆ ਦੇ ਸਭ ਤੋਂ ਵਧੀਆ ਅਹੁਦੇ ਨੂੰ ਛੱਡਣ ਤੋਂ ਦੁਖੀ ਹਨ। ਉਹ ਨਵੇਂ ਨੇਤਾ ਦਾ ਜਿੰਨਾ ਵੀ ਹੋ ਸਕਿਆ ਸਮਰਥਨ ਕਰਨਗੇ। ਨੇਤਾ ਦੀ ਚੋਣ ਕੰਜ਼ਰਵੇਟਿਵ ਪਾਰਟੀ ਦੇ ਸੰਮੇਲਨ 'ਚ ਕੀਤੀ ਜਾਵੇਗੀ। ਪਾਰਟੀ ਦੀ ਕਨਵੈਨਸ਼ਨ ਅਕਤੂਬਰ ਵਿੱਚ ਹੋਣੀ ਹੈ। ਜਾਨਸਨ ਵੱਲੋਂ ਇਹ ਕਦਮ ਕਈ ਦਿਨਾਂ ਦੇ ਸਿਆਸੀ ਘਟਨਾਕ੍ਰਮ ਤੋਂ ਬਾਅਦ ਚੁੱਕਿਆ ਗਿਆ ਹੈ। ਜਾਨਸਨ ਦੀ ਕੈਬਨਿਟ ਦੇ ਕਈ ਮੈਂਬਰਾਂ ਨੇ ਮੰਗਲਵਾਰ ਤੋਂ ਅਸਤੀਫਾ ਦੇ ਦਿੱਤਾ ਹੈ।

Have something to say? Post your comment