Tuesday, December 23, 2025

World

ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਣ ਦਾ ਮਾਮਲਾ : ਅਮਰੀਕਾ ਦੇ ਟੈਕਸਾਸ 'ਚ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ truck 'ਚ 46 ਲੋਕਾਂ ਦੀ ਮੌਤ

Migrant workers in Texas

June 28, 2022 08:34 PM

ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਵੱਡਾ ਹਾਦਸਾ ਦੇਖਣ ਨੂੰ ਮਿਲਿਆ ਹੈ। ਟੈਕਸਾਸ ਰਾਜ ਦੇ ਸੈਨ ਐਂਟੋਨੀਓ ਵਿੱਚ ਸੋਮਵਾਰ ਨੂੰ ਇੱਕ ਟਰੈਕਟਰ-ਟ੍ਰੇਲਰ ਦੇ ਅੰਦਰ ਘੱਟੋ-ਘੱਟ 46 ਲੋਕ ਮ੍ਰਿਤਕ ਪਾਏ ਗਏ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਸੈਨ ਐਂਟੋਨੀਓ ਦੇ ਕੇਐਸਏਟੀ ਚੈਨਲ ਨੇ ਕਿਹਾ ਕਿ ਟਰੱਕ ਸ਼ਹਿਰ ਦੇ ਦੱਖਣ ਦੇ ਬਾਹਰੀ ਹਿੱਸੇ ਵਿੱਚ ਰੇਲਮਾਰਗ ਦੀਆਂ ਪਟੜੀਆਂ ਦੇ ਨੇੜੇ ਮਿਲਿਆ ਸੀ।

ਹਾਲਾਂਕਿ ਸੈਨ ਐਂਟੋਨੀਓ ਪੁਲਿਸ ਨੇ ਅਜੇ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। KSAT ਦੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ 'ਚ ਪੁਲਸ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਇਕ ਵੱਡੇ ਟਰੱਕ ਨੂੰ ਘੇਰਦੀਆਂ ਨਜ਼ਰ ਆ ਰਹੀਆਂ ਹਨ। ਇਹ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦਾ ਮਾਮਲਾ ਮੰਨਿਆ ਜਾ ਰਿਹਾ ਹੈ, ਕਿਉਂਕਿ ਜਿਸ ਥਾਂ ਤੋਂ ਇਹ ਟਰੱਕ ਮਿਲਿਆ ਹੈ, ਉਹ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ਤੋਂ 250 ਕਿਲੋਮੀਟਰ ਦੂਰ ਹੈ।

ਸਿਟੀ ਕੌਂਸਲ ਦੀ ਮੁਖੀ ਐਡਰੀਆਨਾ ਰੋਚਾ ਗਾਰਸੀਆ ਨੇ ਕਿਹਾ ਕਿ ਟਰੱਕ 'ਚ ਮ੍ਰਿਤਕ ਪਾਏ ਗਏ ਲੋਕ ਪ੍ਰਵਾਸੀ ਸਨ। ਗਰਮੀ ਕਾਰਨ ਹਾਲਤ ਵਿਗੜ ਗਈ ਸੈਨ ਐਂਟੋਨੀਓ ਫਾਇਰ ਡਿਪਾਰਟਮੈਂਟ ਦੇ ਅਨੁਸਾਰ, 16 ਹੋਰਾਂ ਨੂੰ ਸੋਮਵਾਰ ਰਾਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਚਾਰ ਨਾਬਾਲਗ ਸਨ। ਉਨ੍ਹਾਂ ਨੂੰ ਹੀਟ ਸਟ੍ਰੋਕ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਤਿੰਨਾਂ ਪ੍ਰਵਾਸੀਆਂ ਨੂੰ ਮੈਥੋਡਿਸਟ ਮੈਟਰੋਪੋਲੀਟਨ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ।

Have something to say? Post your comment