Tuesday, December 23, 2025

World

ਅਮਰੀਕਾ 'ਚ ਪੰਜਾਬੀ ਮੁੰਡੇ 'ਤੇ ਕਾਲੇ ਨੇ ਚਲਾਈ ਗੋਲੀ

August 04, 2021 08:51 AM

ਅਮਰੀਕਾ : ਅਮਰੀਕਾ ਵਿੱਚ ਪੰਜਾਬੀ ਮੁੰਡੇ ਨਾਲ ਵਾਪਰੇ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣਦੇ ਹੀ ਲੋਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਬੇਗੋਵਾਲ ਦੇ ਰਹਿਣ ਵਾਲੇ ਨੌਜਵਾਨ ਵੱਲੋਂ ਅਮਰੀਕਾ ਦੀ ਧਰਤੀ 'ਤੇ ਜਾਣ ਦਾ ਸੁਪਨਾ ਦੇਖਿਆ ਗਿਆ ਸੀ ਅਤੇ ਉਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੌਜਵਾਨ ਵੱਲੋਂ ਬਹੁਤ ਜਿਆਦਾ ਸੰਘਰਸ਼ ਕੀਤਾ ਗਿਆ। ਇਹ ਪੰਜਾਬੀ ਨੌਜਵਾਨ 2009 ਵਿਚ ਅਮਰੀਕਾ ਗਿਆ ਸੀ। ਜਿੱਥੇ ਉਹ ਚਾਰ ਸਾਲਾਂ ਬਾਅਦ ਪੱਕਾ ਹੋ ਗਿਆ ਸੀ। ਕਪੂਰਥਲਾ ਜ਼ਿਲ੍ਹੇ ਅਧੀਨ ਆਉਂਦੇ ਹਲਕਾ ਭੁਲੱਥ ਦੇ ਸ਼ਹਿਰ ਬੇਗੋਵਾਲ ਦਾ ਇਹ ਨੌਜਵਾਨ ਆਪਣੇ ਸਟੋਰ 'ਤੇ ਕੰਮ ਕਰਦਾ ਸੀ। ਜਿੱਥੇ 37 ਸਾਲਾ ਨੌਜਵਾਨ ਨੂੰ ਇਕ ਅਮਰੀਕਨ ਕਾਲੇ ਬੰਦੇ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ, ਜਿਸ ਕਾਰਨ ਇਸ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਇਹ ਨੌਜਵਾਨ ਜੇਰੇ ਇਲਾਜ ਹੈ ਉਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਲੀ ਮਾਰਨ ਵਾਲੇ ਅਮਰੀਕਾ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

Have something to say? Post your comment