Tuesday, December 23, 2025

World

ਮਸ਼ਹੂਰ ਸਟਾਰ 'ਤੇ ਚਲਾਈਆਂ ਗੋਲੀਆਂ

August 03, 2021 08:38 AM

ਅਮਰੀਕਾ : ਵਿਸ਼ਵ ਦੇ ਸ਼ਕਤੀਸ਼ਾਲੀ ਅਮਰੀਕਾ ਦੇਸ਼ ਵਿੱਚ ਅਪਰਾਧਿਕ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਕੈਲੇਫੋਰਨੀਆ ਵਿੱਚ ਇੱਕ ਟਿਕਟਾਕ ਦੇ ਮਸ਼ਹੂਰ ਸਟਾਰ ਤੇ ਉਸ ਦੀ ਮਹਿਲਾ ਦੋਸਤ ਦੇ ਗੋਲੀ ਮਾਰੇ ਜਾਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਿਕਟਾਕ ਸਟਾਰ ਐਨਥਨੀ ਬਰਾਜਸ ਅਤੇ ਉਸ ਦੀ ਮਹਿਲਾ ਦੋਸਤ ਫ਼ਿਲਮ ਦੇਖਣ ਗਏ ਹੋਏ ਸਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੜਕੀ ਗੁਡਰਿਕ ਦੇ ਪਿਤਾ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਦੀ ਬੇਟੀ ਉਪਰ ਇਹ ਹਮਲਾ ਹੋਇਆ ਉਸ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ। ਉਸ ਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਹੀ ਟਿਕਟਾਕ ਸਟਾਰ ਲੜਕਾ ਪਹਿਲੇ ਵਾਰ ਵਿੱਚ ਬਚ ਗਿਆ ਲੇਕਿਨ ਦੂਸਰੀ ਵਾਰ ਉਸਦੀ ਅੱਖ ਵਿੱਚ ਗੋਲੀ ਲੱਗ ਗਈ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਫਿਲਮ ਖ਼ਤਮ ਹੋਣ ਤੋਂ ਬਾਅਦ ਸਫ਼ਾਈ ਕਰਮਚਾਰੀ ਪਹੁੰਚੇ ਅਤੇ ਦੋਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਦੇਖਿਆ ਗਿਆ। ਫ਼ਿਲਮ ਦੀ ਆਵਾਜ਼ ਵਿੱਚ ਗੋਲੀ ਚੱਲਣ ਦੀ ਆਵਾਜ਼ ਕਿਸੇ ਵੱਲੋਂ ਵੀ ਸੁਣੀ ਨਹੀਂ ਗਈ ਸੀ। ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਕਰਾਇਮ ਦੀ ਤਮਾਮ ਕੜੀਆਂ ਜੋੜਨ ਦੀ ਕੋਸ਼ਿਸ਼ ਜਾਰੀ ਹੈ ਅਤੇ ਕਈ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਉਥੇ ਹੀ ਪੁਲਿਸ ਵੱਲੋਂ ਸ਼ੱਕੀ ਹਲਾਤਾਂ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਵੀ ਕੀਤਾ ਹੈ। ਜੋ 24 ਸਾਲਾਂ ਦਾ ਹੈ ਅਤੇ ਉਸ ਦਾ ਨਾਮ ਜੋਸਫ ਹੈ।

Have something to say? Post your comment