Tuesday, December 23, 2025

World

ਤਾਲਿਬਾਨੀ ਬੱਚਿਆਂ ਨੂੰ ਬਣਾਉਣ ਲੱਗੇ ਨਿਸ਼ਾਨਾ

August 03, 2021 07:32 AM

ਕਾਬੁਲ : ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦਾ ਕਹਿਣਾ ਹੈ ਕਿ ਪਿਛਲੇ ਦੋ ਦਹਾਕਿਆਂ ‘ਚ ਤਾਲਿਬਾਨ ਦੇ ਅੱਤਵਾਦੀ ਹੋਰ ਜ਼ਿਆਦਾ ਕਰੂਰ ਤੇ ਦਮਨਕਾਰੀ ਹੋ ਗਏ ਹਨ। ਅਫਗਾਨ ਸਰਕਾਰ ਹਰ ਮੋਰਚੇ ‘ਤੇ ਖੁਦ ਨੂੰ ਇਕੱਲੀ ਤੇ ਕਮਜ਼ੋਰ ਪਾ ਰਹੀ ਹੈ। ਤਾਲਿਬਾਨ ਨੇ ਅਫਗਾਨੀਆਂ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਜਿਨ੍ਹਾਂ ਬੱਚਿਆਂ ਨੇ ਸਕੂਲ ਜਾਣਾ ਸੀ, ਉਹ ਅੱਤਵਾਦੀਆਂ ਨਾਲ ਜੂਝ ਰਹੇ ਹਨ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇਕ ਫੋਟੋ ਪੋਸਟ ਕੀਤੀ, ਜਿਸ ‘ਚ ਬੱਚਾ ਬੁਰੀ ਤਰ੍ਹਾਂ ਜ਼ਖਮੀ ਨਜ਼ਰ ਆ ਰਿਹਾ ਹੈ। ਇਸ ਬੱਚੇ ਨੂੰ ਅੱਤਵਾਦੀਆਂ ਨੇ 100 ਕੋੜੇ ਮਾਰੇ ਤੇ ਬੁਰੀ ਤਰ੍ਹਾਂ ਕੁੱਟਿਆ ਹੈ। ਤਸਵੀਰ ‘ਚ ਬੱਚਾ ਕਿਸੇ ਹਸਪਤਾਲ ‘ਚ ਦਾਖਲ ਨਜ਼ਰ ਆ ਰਿਹਾ ਹੈ। ਇਹ ਤਸਵੀਰ ਇਸ ਗੱਲ ਦਾ ਸਬੂਤ ਹੈ ਕਿ ਤਾਲਿਬਾਨ ਦੇ ਜ਼ੁਲਮ ਤੋਂ ਕੋਈ ਵੀ ਨਹੀਂ ਬਚ ਰਿਹਾ । ਫੋਟੋ ਟਵੀਟ ਕਰਦਿਆਂ ਬੁਲਾਰੇ ਫਵਾਦ ਅਮਨ ਨੇ ਲਿਖਿਆ ਕਿ ਤਾਲਿਬਾਨ ਦੇ ਅੱਤਵਾਦੀਆਂ ਨੇ ਫਰਯਾਬ ਸੂਬੇ ਦੇ ਸ਼ੇਰਿਨ ਤਗਾਬ ਜ਼ਿਲ੍ਹੇ ‘ਚ ਇਕ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ ਕਿਉਂਕਿ ਉਸ ਦੇ ਪਿਤਾ ਇਕ ਅਫਗਾਨ ਫੌਜੀ ਸਨ। ਉਨ੍ਹਾਂ ਲਿਖਿਆ ਕਿ ਤਾਲਿਬਾਨ ਹਰ ਰੋਜ਼ ਆਪਣੇ ਕਬਜ਼ੇ ਵਾਲੇ ਇਲਾਕਿਆਂ ‘ਚ ਨਿਰਦੋਸ਼ ਨਾਗਰਿਕਾਂ ਨੂੰ ਮਾਰਦਾ ਹੈ ਤੇ ਲੋਕਾਂ ਦੀ ਜਾਇਦਾਦ ਲੁੱਟਦਾ ਹੈ।

Have something to say? Post your comment