Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Religion

Hukamnama Sri Darbar Sahib, Amritsar, 27-Jan-2026

January 27, 2026 06:14 AM

 

ਜੈਤਸਰੀ ਮਹਲਾ ਘਰੁ ਛੰਤ  ਸਤਿਗੁਰ ਪ੍ਰਸਾਦਿ   ਸਲੋਕੁ ਊਚਾ ਅਗਮ ਅਪਾਰ ਪ੍ਰਭੁ ਕਥਨੁ ਜਾਇਅਕਥੁ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥  ਛੰਤੁ ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ਕੇਤੇ ਗਨਉ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ਮੋਹ ਮਗਨਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ਬਿਨਵੰਤਿਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥

जैतसरी महला घरु छंत  सतिगुर प्रसादि   सलोकु ऊचा अगम अपार प्रभु कथनु जाइअकथु नानक प्रभ सरणागती राखन कउ समरथु ॥१॥  छंतु जिउ जानहु तिउ राखु हरि प्रभ तेरिआ केते गनउ असंख अवगण मेरिआ   असंख अवगण खते फेरे नितप्रति सद भूलीऐ   मोह मगन बिकरालमाइआ तउ प्रसादी घूलीऐ   लूक करत बिकार बिखड़े प्रभ नेर हू ते नेरिआ   बिनवंति नानक दइआधारहु काढि भवजल फेरिआ ॥१॥

 

Jaitsree, Fifth Mehl,   Second House, Chhant:    One Universal Creator God. By The Grace Of The True Guru:  Shalok:   God is lofty, unapproachable and infinite. He is indescribable - He cannot be described.   Nanak seeks the Sanctuary of God, who is all-powerful to save us. ||1||  Chhant:  Save me, any way You can; O Lord God, I am Yours.  My demerits are uncountable; how many of them should I count?  The sins and crimes I committed are countless; day by day, I continually make mistakes.  I am intoxicated by emotional attachment to Maya, the treacherous one; by Your Grace alone can I be saved.  Secretly, I commit hideous sins of corruption, even though God is the nearest of the near.  Prays Nanak, shower me with Your Mercy, Lord, and lift me up, out of the whirlpool of the terrifying world-ocean. ||1||

 

ਅਗਮ = ਅਪਹੁੰਚ। ਕਥਨੁ ਜਾਇ = ਬਿਆਨ ਨਹੀਂ ਹੋ ਸਕਦਾ। ਅਕਥੁ = ਬਿਆਨ ਤੋਂ ਪਰੇ। ਪ੍ਰਭ = ਹੇ ਪ੍ਰਭੂ! ਰਾਖਨ ਕਉ = ਰੱਖਿਆ ਕਰਨ ਲਈ। ਸਮਰਥੁ = ਤਾਕਤ ਵਾਲਾ।੧। ਪ੍ਰਭ = ਹੇ ਪ੍ਰਭੂ! ਗਨਉ = ਮੈਂ ਗਿਣਾਂ, ਗਨਉਂ।ਅਸੰਖ = ਗਿਣਤੀ ਤੋਂ ਪਰੇ, ਅਣਗਿਣਤ। ਖਤੇ = ਪਾਪ। ਫੇਰੇ = ਗੇੜੇ। ਨਿਤ ਪ੍ਰਤਿ = ਸਦਾ ਹੀ। ਸਦ = ਸਦਾ।ਬਿਕਰਾਲ = ਭਿਆਨਕ। ਤਉ ਪ੍ਰਸਾਦੀ = ਤੇਰੀ ਕਿਰਪਾ ਨਾਲ। ਘੂਲੀਐ = ਬਚ ਸਕੀਦਾ ਹੈ। ਲੂਕ ਕਰਤ = ਲੁਕਾਉਕਰਦਿਆਂ। ਬਿਖੜੇ = ਔਖੇ। ਨੇਰ ਹੂ ਤੇ ਨੇਰਿਆ = ਨੇੜੇ ਤੋਂ ਨੇੜੇ। ਭਵਜਲ = ਸੰਸਾਰ-ਸਮੁੰਦਰ। ਫੇਰਿਆ = ਗੇੜਾਂਵਿਚੋਂ ॥੧॥

 

ਰਾਗ ਜੈਤਸਰੀ, ਘਰ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ) ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂਦੀ ਕਿਰਪਾ ਨਾਲ ਮਿਲਦਾ ਹੈ। ਸਲੋਕੁ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੀ ਸਰਨਆਇਆ ਹਾਂ, ਤੂੰ (ਸਰਨ ਆਏ ਦੀ) ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ। ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਤੂੰ ਸਭ ਦਾ ਮਾਲਕ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਬਿਆਨ ਤੋਂ ਪਰੇ ਹੈ।੧। ਛੰਤੁ। ਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ। ਮੈਂ (ਆਪਣੇ) ਕਿਤਨੇ ਕੁ ਔਗੁਣ ਗਿਣਾਂ? ਮੇਰੇ ਅੰਦਰ ਅਣਗਿਣਤ ਔਗੁਣ ਹਨ। ਹੇ ਪ੍ਰਭੂ! ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ। ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀਕਿਰਪਾ ਨਾਲ ਹੀ ਬਚ ਸਕੀਦਾ ਹੈ। ਅਸੀਂ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂ, ਪਰ, ਹੇਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ। ਗੁਰੂ ਨਾਨਕ ਜੀ ਬੇਨਤੀ ਕਰਦੇ ਹਨ, ਹੇ ਪ੍ਰਭੂ! ਸਾਡੇ ਉਤੇ ਮੇਹਰਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ ॥੧॥

 

राग जैतसरी, घर में गुरु अर्जनदेव जी की बानी 'छंद' ।अकाल पुरख एक है और सतगुरु की कृपा द्वाराप्राप्त होता है। सलोकु। गुरू नानक जी कहते हैं, हे नानक! (कह) हे प्रभु! में  तेरी सरन आया हूँ, तुम (सरनआए की) रक्षा करने की ताकत रखते हो। हे सब से ऊचे! हे अपहुच! हे बयंत! तू सब का मालिक है, तेरासरूप बयां नहीं किया जा सकता, बयां से परे है।१। छंत। हे हरी! हे प्रभु! मैं तेरा हूँ, जैसे जानो वेसे (मायाके मोह से) मेरी रक्षा करो।  मैं (अपने) कितने अवगुण गिनू? मेरे अंदर अनगिनत अवगुण हैं। हे प्रभु! मेरेअनगिनत ही अवगुण हैं, पापों के घेरे में फसा रहता हूँ, रोज ही उकाई खा जाते हैं। भयानक माया के मोहमें मस्त रहते हैं, तेरी कृपा से ही बच पाते हैं। हम जीव दुखदाई विकार (अपने तरफ से) परदे में करते हैं, परन्तु, हे प्रभु! तुम हमारे पास से भी पास बसते हो। गुरू नानक जी विनती करते हैं, हे प्रभु! हमारे ऊपरकृपार कर, हम जीवों को संसार-सागर के (माया के) घेर से निकल ले॥१॥

 

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

Have something to say? Post your comment

More from Religion

ਜਰਮਨੀ ਦੀ ਪਵਿੱਤਰ ਧਰਤੀ 'ਤੇ ਸਿੱਖੀ ਮਰਿਆਦਾ ਤਾਰ-ਤਾਰ; ਡਿਉਸਵਰਗ ਘਟਨਾ ਨੇ ਕੌਮ ਦੇ ਹਿਰਦੇ ਵਲੂੰਧਰੇ

ਜਰਮਨੀ ਦੀ ਪਵਿੱਤਰ ਧਰਤੀ 'ਤੇ ਸਿੱਖੀ ਮਰਿਆਦਾ ਤਾਰ-ਤਾਰ; ਡਿਉਸਵਰਗ ਘਟਨਾ ਨੇ ਕੌਮ ਦੇ ਹਿਰਦੇ ਵਲੂੰਧਰੇ

ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ਼ ਇਤਿਹਾਸਕ ਸਖ਼ਤ ਕਾਨੂੰਨ ਬਣਿਆ – ਉਮਰ ਕੈਦ ਤੱਕ ਸਜ਼ਾ, ₹25 ਲੱਖ ਜੁਰਮਾਨਾ!

ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ਼ ਇਤਿਹਾਸਕ ਸਖ਼ਤ ਕਾਨੂੰਨ ਬਣਿਆ – ਉਮਰ ਕੈਦ ਤੱਕ ਸਜ਼ਾ, ₹25 ਲੱਖ ਜੁਰਮਾਨਾ!

ਸਬਰਿਮਾਲਾ ਮਾਮਲਾ: ਧਰਮ ਤੇ ਸੰਵਿਧਾਨ ਵਿਚਕਾਰ ਟਕਰਾਅ ‘ਤੇ ਸੁਪਰੀਮ ਕੋਰਟ ਦੀ ਗੰਭੀਰ ਸੁਣਵਾਈ

ਸਬਰਿਮਾਲਾ ਮਾਮਲਾ: ਧਰਮ ਤੇ ਸੰਵਿਧਾਨ ਵਿਚਕਾਰ ਟਕਰਾਅ ‘ਤੇ ਸੁਪਰੀਮ ਕੋਰਟ ਦੀ ਗੰਭੀਰ ਸੁਣਵਾਈ

ਐਸਜੀਪੀਸੀ ਵੱਲੋਂ ਬਜਟ ਸੈਸ਼ਨ ’ਚ ਸਿੱਖ ਆਪਣੀਅਤ ਅਤੇ ਏਆਈ ਦੀ ਦੁਰਵਰਤੋਂ ਬਾਰੇ ਰੈਜ਼ੋਲਿਊਸ਼ਨ ਪਾਸ ਕੀਤੇ

ਐਸਜੀਪੀਸੀ ਵੱਲੋਂ ਬਜਟ ਸੈਸ਼ਨ ’ਚ ਸਿੱਖ ਆਪਣੀਅਤ ਅਤੇ ਏਆਈ ਦੀ ਦੁਰਵਰਤੋਂ ਬਾਰੇ ਰੈਜ਼ੋਲਿਊਸ਼ਨ ਪਾਸ ਕੀਤੇ

ਐਸਜੀਪੀਸੀ ਨੇ 2026-27 ਲਈ 1,487.41 ਕਰੋੜ ਰੁਪਏ ਦਾ ਬਜਟ ਪਾਸ ਕੀਤਾ

ਐਸਜੀਪੀਸੀ ਨੇ 2026-27 ਲਈ 1,487.41 ਕਰੋੜ ਰੁਪਏ ਦਾ ਬਜਟ ਪਾਸ ਕੀਤਾ

ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਤੁਰੰਤ ਪ੍ਰਭਾਵ ਨਾਲ ਸੇਵਾਮੁਕਤ: SGPC ਦਾ ਵੱਡਾ ਫੈਸਲਾ

ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਤੁਰੰਤ ਪ੍ਰਭਾਵ ਨਾਲ ਸੇਵਾਮੁਕਤ: SGPC ਦਾ ਵੱਡਾ ਫੈਸਲਾ

ਮੋਹਾਲੀ: ਗੁਰਦੁਆਰਾ ਅੰਬ ਸਾਹਿਬ ਜ਼ਮੀਨ ਵੇਚਣ ਦਾ ਮਾਮਲਾ ਹੋਰ ਡੂੰਘਾ; 7 ਨਾਮਜ਼ਦ, ਸ਼੍ਰੋਮਣੀ ਕਮੇਟੀ ਮੈਨੇਜਰ ਮੁਅੱਤਲ

ਮੋਹਾਲੀ: ਗੁਰਦੁਆਰਾ ਅੰਬ ਸਾਹਿਬ ਜ਼ਮੀਨ ਵੇਚਣ ਦਾ ਮਾਮਲਾ ਹੋਰ ਡੂੰਘਾ; 7 ਨਾਮਜ਼ਦ, ਸ਼੍ਰੋਮਣੀ ਕਮੇਟੀ ਮੈਨੇਜਰ ਮੁਅੱਤਲ

328 ਪਾਵਨ ਸਰੂਪ ਮਾਮਲਾ: SIT ਵੱਲੋਂ SGPC ਦੇ 40 ਅਧਿਕਾਰੀਆਂ ਨੂੰ ਸੰਮਣ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਇਤਰਾਜ਼

328 ਪਾਵਨ ਸਰੂਪ ਮਾਮਲਾ: SIT ਵੱਲੋਂ SGPC ਦੇ 40 ਅਧਿਕਾਰੀਆਂ ਨੂੰ ਸੰਮਣ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਇਤਰਾਜ਼

ਐਸਜੀਪੀਸੀ ਤੇ ਪੁਲਿਸ ਵਿਚਕਾਰ ਟਕਰਾਅ: ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਟਾਸਕ ਫੋਰਸ ਨੇ ਕੀਤਾ ਬੰਦ - ਪਰਿਕ੍ਰਮਾਂ ਕਰ ਰਹੇ ਨੌਜਵਾਨਾਂ ਕਰਨ ਲੱਗੇ ਸੀ ਗ੍ਰਿਫਤਾਰ

ਐਸਜੀਪੀਸੀ ਤੇ ਪੁਲਿਸ ਵਿਚਕਾਰ ਟਕਰਾਅ: ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਟਾਸਕ ਫੋਰਸ ਨੇ ਕੀਤਾ ਬੰਦ - ਪਰਿਕ੍ਰਮਾਂ ਕਰ ਰਹੇ ਨੌਜਵਾਨਾਂ ਕਰਨ ਲੱਗੇ ਸੀ ਗ੍ਰਿਫਤਾਰ

Hukamnama Sahib Sri Darbar Sahib, Sri Amritsar, Ang 845, 29-Jan-2026

Hukamnama Sahib Sri Darbar Sahib, Sri Amritsar, Ang 845, 29-Jan-2026