Monday, December 22, 2025

Sports

ਪੰਜਾਬਣ ਦੇ ਹੱਥ ਹੋਵੇਗੀ ਟੀਮ ਇੰਡੀਆ ਦੀ ਕਮਾਨ! ਮਿਤਾਲੀ ਦੀ ਜਗ੍ਹਾ ਹਰਮਨਪ੍ਰੀਤ ਸੰਭਾਲੇਗੀ ਵਨਡੇ ਦੀ ਕਪਤਾਨੀ

Harmanpreet Kaur

June 09, 2022 10:16 PM

 ਹਰਮਨਪ੍ਰੀਤ ਕੌਰ  ਹੁਣ ਭਾਰਤੀ ਮਹਿਲਾ ਵਨਡੇ ਟੀਮ ਵਿੱਚ ਮਿਤਾਲੀ ਰਾਜ  ਦੀ ਥਾਂ ਲਵੇਗੀ। ਉਨ੍ਹਾਂ ਨੂੰ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਸੀਰੀਜ਼ ਲਈ ਵਨਡੇ ਟੀਮ ਦੀ ਕਮਾਨ ਸੌਂਪੀ ਗਈ ਹੈ। ਮਿਤਾਲੀ ਰਾਜ ਦੇ ਸੰਨਿਆਸ ਤੋਂ ਬਾਅਦ ਹਰਮਨਪ੍ਰੀਤ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ। ਭਾਰਤ ਦੀ ਟੀ-20 ਟੀਮ ਦੀ ਕਮਾਨ ਵੀ ਫਿਲਹਾਲ ਉਨ੍ਹਾਂ ਕੋਲ ਹੀ ਰਹੇਗੀ।

ਭਾਰਤੀ ਮਹਿਲਾ ਟੀਮ ਇਸ ਮਹੀਨੇ ਦੇ ਅੰਤ 'ਚ ਸ਼੍ਰੀਲੰਕਾ ਦੇ ਦੌਰੇ 'ਤੇ ਹੋਵੇਗੀ। ਇੱਥੇ ਉਹ 3 ਟੀ-20 ਅਤੇ 3 ਵਨਡੇ ਮੈਚ ਖੇਡੇਗੀ। ਪਹਿਲਾ ਮੈਚ 23 ਜੂਨ ਨੂੰ ਖੇਡਿਆ ਜਾਵੇਗਾ। ਇਸ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ। ਮਿਤਾਲੀ ਦੇ ਸੰਨਿਆਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਸਮ੍ਰਿਤੀ ਮੰਧਾਨਾ ਨੂੰ ਵਨਡੇ ਦੀ ਕਪਤਾਨੀ ਮਿਲੇਗੀ ਪਰ ਚੋਣਕਾਰਾਂ ਨੇ ਟੀ-20 ਟੀਮ ਦੀ ਕਪਤਾਨੀ ਹਰਮਨਪ੍ਰੀਤ ਨੂੰ ਇਹ ਜ਼ਿੰਮੇਵਾਰੀ ਦੇਣਾ ਠੀਕ ਸਮਝਿਆ।

Have something to say? Post your comment