Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Sports

ਕੌਮੀ ਨਿਸ਼ਾਨੇਬਾਜ਼ੀ ਕੋਚ ਨੂੰ ਕੀਤਾ ਮੁਅੱਤਲ: ਮਹਿਲਾ ਨਿਸ਼ਾਨੇਬਾਜ਼ ਦਾ ਕੀਤਾ ਸੀ ਜਿਨਸੀ ਸ਼ੋਸ਼ਣ, ਡੋਪ ਟੈਸਟ ਵਿਵਾਦ 'ਚ ਵੀ ਫਸਿਆ ਸੀ ਅੰਕੁਸ਼

January 08, 2026 10:13 PM

ਨਵੀਂ ਦਿੱਲੀ : ਰਾਸ਼ਟਰੀ ਨਿਸ਼ਾਨੇਬਾਜ਼ੀ ਕੋਚ ਅੰਕੁਸ਼ ਭਾਰਦਵਾਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (NRAI) ਨੇ ਇਹ ਕਾਰਵਾਈ 17 ਸਾਲਾ ਮਹਿਲਾ ਨਿਸ਼ਾਨੇਬਾਜ਼ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਕੀਤੀ ਹੈ। ਮਹਿਲਾ ਨਿਸ਼ਾਨੇਬਾਜ਼ ਦੇ ਪਰਿਵਾਰ ਨੇ ਹਰਿਆਣਾ ਪੁਲਿਸ ਕੋਲ FIR ਦਰਜ ਕਰਵਾਈ ਸੀ।

ਨਾਬਾਲਗ਼ ਨਿਸ਼ਾਨੇਬਾਜ਼ ਨੇ ਅੰਕੁਸ਼ ਭਾਰਦਵਾਜ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਪੀੜਤ ਅਥਲੀਟ ਦੀ ਮਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇੱਕ ਹੋਰ ਮਹਿਲਾ ਨਿਸ਼ਾਨੇਬਾਜ਼ ਨਾਲ ਵੀ ਅਜਿਹਾ ਹੀ ਸਲੂਕ ਹੋਇਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਪੀੜਤਾ ਅਨੁਸਾਰ, ਇਹ ਘਟਨਾ ਫਰੀਦਾਬਾਦ (ਹਰਿਆਣਾ) ਦੇ ਸੂਰਜਕੁੰਡ ਇਲਾਕੇ ਦੇ ਇੱਕ ਹੋਟਲ ਵਿੱਚ ਵਾਪਰੀ। ਕੋਚ ਨੇ ਉਸ ਨੂੰ 'ਪਰਫਾਰਮੈਂਸ ਰੀਵਿਊ' ਭਾਵ ਕਾਰਗੁਜ਼ਾਰੀ ਦੀ ਸਮੀਖਿਆ ਦੇ ਬਹਾਨੇ ਹੋਟਲ ਦੇ ਕਮਰੇ ਵਿੱਚ ਸੱਦਿਆ ਸੀ। ਉਥੇ ਹੀ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਘਟਨਾ ਨੇ ਖੇਡ ਜਗਤ ਨੂੰ ਸ਼ਰਮਸਾਰ ਕਰ ਦਿੱਤਾ ਹੈ।

ਅੰਕੁਸ਼ ਭਾਰਦਵਾਜ ਭਾਰਤ ਦਾ ਇੱਕ ਰਾਸ਼ਟਰੀ ਨਿਸ਼ਾਨੇਬਾਜ਼ੀ ਕੋਚ ਹੈ, ਜੋ ਮੂਲ ਰੂਪ ਵਿੱਚ ਹਰਿਆਣਾ ਦੇ ਅੰਬਾਲਾ ਦਾ ਰਹਿਣ ਵਾਲਾ ਹੈ। ਉਸ ਨੇ 2005 ਵਿੱਚ NCC ਕੈਂਪ ਤੋਂ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ। ਉਸ ਨੇ ਦੇਹਰਾਦੂਨ ਦੇ 'ਜਸਪਾਲ ਰਾਣਾ ਇੰਸਟੀਚਿਊਟ ਆਫ ਸ਼ੂਟਿੰਗ ਐਂਡ ਸਪੋਰਟਸ' ਤੋਂ ਸਿਖਲਾਈ ਲਈ। 2007 ਵਿੱਚ 'ਆਲ ਇੰਡੀਆ ਜੀਵੀ ਮਾਵਲੰਕਰ ਸ਼ੂਟਿੰਗ ਮੁਕਾਬਲੇ' ਵਿੱਚ 3 ਗੋਲਡ ਮੈਡਲ ਜਿੱਤੇ। 2008 ਵਿੱਚ ਪੁਣੇ ਰਾਸ਼ਟਰਮੰਡਲ ਯੁਵਾ ਖੇਡਾਂ ਵਿੱਚ 50 ਮੀਟਰ ਪਿਸਟਲ ਵਿੱਚ ਗੋਲਡ ਮੈਡਲ ਜਿੱਤਿਆ। 2016 ਵਿੱਚ ਜਰਮਨੀ ਦੇ ਹਨੋਵਰ ਵਿੱਚ ਭਾਰਤ ਨੂੰ ਗੋਲਡ ਜਿਤਾਉਣ ਵਿੱਚ ਮਦਦ ਕੀਤੀ।

ਅੰਕੁਸ਼ ਦਾ ਕਰੀਅਰ 2010 ਵਿੱਚ ਉਸ ਸਮੇਂ ਵੱਡੇ ਵਿਵਾਦ ਵਿੱਚ ਫਸ ਗਿਆ ਸੀ ਜਦੋਂ ਜਰਮਨੀ ਵਿੱਚ ਇੱਕ ਜੂਨੀਅਰ ਮੁਕਾਬਲੇ ਦੌਰਾਨ ਉਸਦਾ ਡੋਪ ਟੈਸਟ ਪਾਜ਼ੇਟਿਵ ਆਇਆ ਸੀ। ਉਸ ਨੇ 'ਬੀਟਾ-ਬਲੌਕਰ' ਨਾਮਕ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕੀਤਾ ਸੀ, ਜਿਸ ਤੋਂ ਬਾਅਦ ਭਾਰਤੀ ਖੇਡ ਅਥਾਰਟੀ ਨੇ ਉਸ 'ਤੇ ਪਾਬੰਦੀ ਲਗਾ ਦਿੱਤੀ ਸੀ।

ਉਸ ਦਾ ਵਿਆਹ ਦੋ ਵਾਰ ਦੀ ਓਲੰਪੀਅਨ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਨਾਲ ਹੋਇਆ ਹੈ। ਉਹ ਮੋਹਾਲੀ ਵਿੱਚ 'ਸਾਲਵੋ ਸ਼ੂਟਿੰਗ ਰੇਂਜ' ਚਲਾਉਂਦਾ ਹੈ ਅਤੇ ਨਿੱਜੀ ਕੋਚਿੰਗ ਵੀ ਦਿੰਦਾ ਹੈ।

Have something to say? Post your comment

More from Sports

IPL 2026: ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 54 ਦੌੜਾਂ ਨਾਲ ਹਰਾਇਆ; ਆਰੀਆ ਅਤੇ ਕੌਨੋਲੀ ਨੇ ਮਚਾਈ ਤਬਾਹੀ

IPL 2026: ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 54 ਦੌੜਾਂ ਨਾਲ ਹਰਾਇਆ; ਆਰੀਆ ਅਤੇ ਕੌਨੋਲੀ ਨੇ ਮਚਾਈ ਤਬਾਹੀ

ਮੁਹੰਮਦ ਸ਼ਮੀ ਦਾ ਵੱਡਾ ਧਮਾਕਾ:

ਮੁਹੰਮਦ ਸ਼ਮੀ ਦਾ ਵੱਡਾ ਧਮਾਕਾ: "ਜਿਸ ਦਿਨ ਬੋਰ ਹੋ ਗਿਆ, ਉਸ ਦਿਨ ਕ੍ਰਿਕਟ ਛੱਡ ਦੇਵਾਂਗਾ"

ਪੰਜਾਬ ਕਿੰਗਜ਼ ਬਨਾਮ ਗੁਜਰਾਤ ਟਾਈਟਨਸ: ਅਰਸ਼ਦੀਪ ਸਿੰਘ ਦਾ ਰਿਕਾਰਡ ਓਵਰ

ਪੰਜਾਬ ਕਿੰਗਜ਼ ਬਨਾਮ ਗੁਜਰਾਤ ਟਾਈਟਨਸ: ਅਰਸ਼ਦੀਪ ਸਿੰਘ ਦਾ ਰਿਕਾਰਡ ਓਵਰ

ਪੰਜਾਬ ਕਿੰਗਜ਼ IPL 2026: 18 ਸਾਲਾਂ ਦਾ ਸੁੱਕਾ ਖਤਮ ਕਰਨ ਲਈ ‘ਮਿਸ਼ਨ ਟਰਾਫੀ’, ਸ਼੍ਰੇਯਸ ਅਈਅਰ-ਪੋਂਟਿੰਗ ਦੀ ਮਜ਼ਬੂਤ ਜੋੜੀ

ਪੰਜਾਬ ਕਿੰਗਜ਼ IPL 2026: 18 ਸਾਲਾਂ ਦਾ ਸੁੱਕਾ ਖਤਮ ਕਰਨ ਲਈ ‘ਮਿਸ਼ਨ ਟਰਾਫੀ’, ਸ਼੍ਰੇਯਸ ਅਈਅਰ-ਪੋਂਟਿੰਗ ਦੀ ਮਜ਼ਬੂਤ ਜੋੜੀ

ਬੀਸੀਸੀਆਈ ਨਮਨ ਅਵਾਰਡ 2026: ਸ਼ੁਭਮਨ ਗਿੱਲ ਅਤੇ ਸਮ੍ਰਿਤੀ ਮੰਧਾਨਾ ਬਣੇ ਸਾਲ ਦੇ ਸਰਵੋਤਮ ਕ੍ਰਿਕਟਰ, ਦ੍ਰਾਵਿੜ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ

ਬੀਸੀਸੀਆਈ ਨਮਨ ਅਵਾਰਡ 2026: ਸ਼ੁਭਮਨ ਗਿੱਲ ਅਤੇ ਸਮ੍ਰਿਤੀ ਮੰਧਾਨਾ ਬਣੇ ਸਾਲ ਦੇ ਸਰਵੋਤਮ ਕ੍ਰਿਕਟਰ, ਦ੍ਰਾਵਿੜ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ

ਭਾਰਤ ਨੇ ਨਿਊਜ਼ੀਲੈਂਡ ਨੂੰ 96 ਰਨਾਂ ਨਾਲ ਹਰਾਇਆ, T20 ਵਰਲਡ ਕੱਪ 2026 ਜਿੱਤ ਕੇ ਇਤਿਹਾਸ ਰਚਿਆ

ਭਾਰਤ ਨੇ ਨਿਊਜ਼ੀਲੈਂਡ ਨੂੰ 96 ਰਨਾਂ ਨਾਲ ਹਰਾਇਆ, T20 ਵਰਲਡ ਕੱਪ 2026 ਜਿੱਤ ਕੇ ਇਤਿਹਾਸ ਰਚਿਆ

🏏 ਭਾਰਤ vs ਨਿਊਜ਼ੀਲੈਂਡ: T20 ਵਰਲਡ ਕਪ 2026 ਫਾਈਨਲ ਦਾ ਮਹਾਸੰਗਰਾਮ

🏏 ਭਾਰਤ vs ਨਿਊਜ਼ੀਲੈਂਡ: T20 ਵਰਲਡ ਕਪ 2026 ਫਾਈਨਲ ਦਾ ਮਹਾਸੰਗਰਾਮ

ਭਾਰਤ ਨੇ ਵੈਸਟਇੰਡੀਜ਼ ਨੂੰ ਹਰਾ ਕੇ ਸੈਮੀਫਾਈਨਲ 'ਚ ਮਾਰੀ ਐਂਟਰੀ: ਈਡਨ ਗਾਰਡਨਜ਼ 'ਚ ਸਨਜੂ ਦਾ ਤੂਫ਼ਾਨ

ਭਾਰਤ ਨੇ ਵੈਸਟਇੰਡੀਜ਼ ਨੂੰ ਹਰਾ ਕੇ ਸੈਮੀਫਾਈਨਲ 'ਚ ਮਾਰੀ ਐਂਟਰੀ: ਈਡਨ ਗਾਰਡਨਜ਼ 'ਚ ਸਨਜੂ ਦਾ ਤੂਫ਼ਾਨ

ਭਾਰਤ ਦੀ 76 ਦੌੜਾਂ ਨਾਲ ਹਾਰ: ਅਕਸ਼ਰ ਪਟੇਲ ਨੂੰ ਬਾਹਰ ਬਿਠਾਉਣ ਦਾ ਦਾਅ ਪਿਆ ਮਹਿੰਗਾ

ਭਾਰਤ ਦੀ 76 ਦੌੜਾਂ ਨਾਲ ਹਾਰ: ਅਕਸ਼ਰ ਪਟੇਲ ਨੂੰ ਬਾਹਰ ਬਿਠਾਉਣ ਦਾ ਦਾਅ ਪਿਆ ਮਹਿੰਗਾ

ਇਮਰਾਨ ਖਾਨ ਦੀ ਸਿਹਤ ’ਤੇ ਚਿੰਤਾ ਵਧੀ: ਸੱਜੀ ਅੱਖ ਦੀ ਨਜ਼ਰ 85 ਫੀਸਦੀ ਘਟੀ; ਸੁਪਰੀਮ ਕੋਰਟ ਵੱਲੋਂ ਮੈਡੀਕਲ ਬੋਰਡ ਬਣਾਉਣ ਦੇ ਹੁਕਮ

ਇਮਰਾਨ ਖਾਨ ਦੀ ਸਿਹਤ ’ਤੇ ਚਿੰਤਾ ਵਧੀ: ਸੱਜੀ ਅੱਖ ਦੀ ਨਜ਼ਰ 85 ਫੀਸਦੀ ਘਟੀ; ਸੁਪਰੀਮ ਕੋਰਟ ਵੱਲੋਂ ਮੈਡੀਕਲ ਬੋਰਡ ਬਣਾਉਣ ਦੇ ਹੁਕਮ