ਨਵੀਂ ਦਿੱਲੀ : ਵਿਸਤਾਰਾ ਏਅਰਲਾਈਨਜ਼ 'ਤੇ ਵੱਡੀ ਗਲਤੀ ਨੂੰ ਲੈ ਕੇ DGCA ਨੇ ਐਕਸ਼ਨ ਲਿਆ ਹੈ। ਕੰਪਨੀ ਵੱਲੋਂ ਬਿਨਾਂ ਕਿਸੇ ਸਿਖਲਾਈ ਦੇ ਪਹਿਲੇ ਅਧਿਕਾਰੀਆਂ ਨੂੰ ਟੇਕ-ਆਫ ਅਤੇ ਲੈਂਡਿੰਗ ਕਲੀਅਰੈਂਸ ਦੀ ਇਜਾਜ਼ਤ ਦੇਣਾ ਮਹਿੰਗਾ ਪੈ ਗਿਆ ਹੈ। ਡੀਜੀਸੀਏ ਨੇ ਇਸ ਮਨਜ਼ੂਰੀ ਦੀ ਉਲੰਘਣਾ ਲਈ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇੰਦੌਰ 'ਚ ਲੈਂਡਿੰਗ ਦੌਰਾਨ ਇਸ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਇਹ ਜੁਰਮਾਨਾ ਲਗਾਇਆ ਗਿਆ ਹੈ।