Monday, December 22, 2025

World

Elon Musk ਨੇ Amazon ਦੇ ਫਾਊਂਡਰ ਜੈੱਫ ਬੇਜੋਸ 'ਤੇ ਕੱਸਿਆ ਤਨਜ਼, ਕਿਹਾ- ਪਾਰਟੀ ਘੱਟ, ਕੰਮ ਜ਼ਿਆਦਾ ਕਰੋ

Elon Musk

May 28, 2022 03:38 PM

Elon Musk : ਟੇਸਲਾ ਦੇ ਸੀਈਓ ਨੇ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਨੂੰ ਕਿਹਾ ਕਿ ਬੇਜੋਸ ਨੂੰ ਪਾਰਟੀ ਘੱਟ ਕਰਨੀ ਚਾਹੀਦੀ ਹੈ ਅਤੇ ਕੰਮ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਐਲੋਨ ਮਸਕ ਨੇ ਜੈਫ ਬੇਜੋਸ ਦੇ ਪੁਲਾੜ ਉੱਦਮ 'ਬਲੂ ਓਰਿਜਿਨ' ਦੀ ਯਾਤਰੀ ਉਡਾਣ 'ਚ ਦੇਰੀ 'ਤੇ ਚੁਟਕੀ ਲੈਂਦੇ ਹੋਏ ਇਹ ਗੱਲ ਕਹੀ। ਹਾਲ ਹੀ ਵਿੱਚ ਬੇਜੋਸ ਦੀ ਪੰਜਵੀਂ ਪੁਲਾੜ ਯਾਤਰੀ ਉਡਾਣ ਨਿਊ ਸ਼ੈਫਰਡ ਦੀ ਲਾਂਚਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਜੈਫ ਬੇਜੋਸ ਦੀ ਕੰਪਨੀ ਦੀ ਸਪੇਸ ਫਲਾਈਟ NS-21 ਨੇ ਇਸ ਸਬਰਬਿਟਲ ਪੁਲਾੜ ਯਾਤਰਾ 'ਤੇ ਛੇ ਲੋਕਾਂ ਨੂੰ ਲੈ ਕੇ ਜਾਣਾ ਸੀ। ਮਸਕ ਨੇ ਇਸ ਸਬੰਧੀ ਬੇਜੋਸ ਦੇ ਕੰਮ ਕਰਨ ਦੀ ਸ਼ੈਲੀ 'ਤੇ ਟਿੱਪਣੀ ਕੀਤੀ ਹੈ। ਜਦੋਂ ਇੱਕ ਉਪਭੋਗਤਾ ਨੇ ਟਵਿੱਟਰ 'ਤੇ ਮਸਕ ਨੂੰ ਪੁੱਛਿਆ ਕਿ ਕੀ ਜੇਫ ਬੇਜੋਸ ਇੱਕ ਚੰਗੇ ਆਦਮੀ ਹਨ, ਤਾਂ ਟੇਸਲਾ ਦੇ ਸੀਈਓ ਨੇ ਕਿਹਾ ਕਿ ਉਹ ਠੀਕ ਹਨ।

Have something to say? Post your comment