Monday, December 22, 2025

World

ਅਮਰੀਕਾ ਦੇ ਘਰ 'ਚ ਜ਼ਬਰਦਸਤ ਬਲਾਸਟ, 4 ਦੀ ਮੌਤ

Pennsylvania home blast

May 27, 2022 01:53 PM

ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਇੱਕ ਘਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਦੋ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਹ ਸ਼ਕਤੀਸ਼ਾਲੀ ਧਮਾਕਾ ਪੈਨਸਿਲਵੇਨੀਆ ਦੇ ਉੱਤਰ-ਪੱਛਮੀ ਉਪਨਗਰ ਵਿੱਚ ਹੋਇਆ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕਾ ਕਿਸ ਕਾਰਨ ਹੋਇਆ। ਪੁਲਿਸ ਨੇ ਮ੍ਰਿਤਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

Have something to say? Post your comment