Tuesday, December 23, 2025

Sports

ਬੁਮਰਾਹ ਦੇ ਖ਼ਤਰਨਾਕ ਬਾਊਂਸਰ ਦਾ ਸ਼ਿਕਾਰ ਹੋਏ ਪ੍ਰਿਥਵੀ ਸ਼ਾਅ

Prithvi Shaw and Bumrah

May 22, 2022 07:16 AM

IPL 2022: ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਸ ਵਿਚਕਾਰ ਵਾਨਖੇੜੇ ਸਟੇਡੀਅਮ ਵਿੱਚ ਮੈਚ ਚੱਲ ਰਿਹਾ ਹੈ। ਇਸ ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਟੌਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਦਰਅਸਲ ਮੁੰਬਈ ਇੰਡੀਅਨਜ਼ ਪਲੇਆਫ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਇਸ ਦੇ ਨਾਲ ਹੀ ਜੇਕਰ ਅੱਜ ਦੇ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ ਹਰਾ ਦਿੰਦੀ ਹੈ ਤਾਂ ਪਲੇਆਫ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ। ਜੇਕਰ ਮੁੰਬਈ ਇੰਡੀਅਨਜ਼ ਇਹ ਮੈਚ ਜਿੱਤ ਜਾਂਦੀ ਹੈ, ਤਾਂ ਰਾਇਲ ਚੈਲੰਜਰਜ਼ ਬੈਂਗਲੁਰੂ ਪਲੇਆਫ ਲਈ ਕੁਆਲੀਫਾਈ ਕਰ ਲਵੇਗੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦਿੱਲੀ ਕੈਪੀਟਲਜ਼ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਡੇਵਿਡ ਵਾਰਨਰ ਅਤੇ ਪ੍ਰਿਥਵੀ ਸ਼ਾਅ, ਦਿੱਲੀ ਕੈਪੀਟਲਜ਼ ਦੇ ਦੋਵੇਂ ਸਲਾਮੀ ਬੱਲੇਬਾਜ਼ ਸਸਤੇ 'ਚ ਪੈਵੇਲੀਅਨ ਪਰਤ ਗਏ। ਇਸ ਤੋਂ ਇਲਾਵਾ ਮਿਸ਼ੇਲ ਮਾਰਸ਼ ਅਤੇ ਸਰਫਰਾਜ਼ ਖ਼ਾਨ ਵੀ ਜ਼ਿਆਦਾ ਯੋਗਦਾਨ ਨਹੀਂ ਦੇ ਸਕੇ। ਇਸ ਮੈਚ 'ਚ ਜਸਪ੍ਰੀਤ ਬੁਮਰਾਹ ਨੇ ਪ੍ਰਿਥਵੀ ਸ਼ਾਅ ਨੂੰ ਆਊਟ ਕੀਤਾ। ਦਰਅਸਲ, ਬੁਮਰਾਹ ਦੇ ਇਸ ਖ਼ਤਰਨਾਕ ਬਾਊਂਸਰ 'ਤੇ ਪ੍ਰਿਥਵੀ ਸ਼ਾਅ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਬੁਮਰਾਹ ਦੀ ਇਹ ਗੇਂਦ ਸ਼ਾਅ ਦੇ ਦਸਤਾਨੇ ਨੂੰ ਛੂਹ ਕੇ ਵਿਕਟਕੀਪਰ ਈਸ਼ਾਨ ਕਿਸ਼ਨ ਦੇ ਹੱਥਾਂ ਵਿੱਚ ਚਲੀ ਗਈ।

Have something to say? Post your comment