Monday, December 22, 2025

World

ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਅਮਰੀਕਾ ਖਤਮ ਕਰ ਸਕਦੇ ਚੀਨ 'ਤੇ ਲਗਾਏ ਗਏ ਕੁਝ ਟੈਰਿਫ : ਜੋਅ ਬਿਡੇਨ

US can drop Sanctions on China to reduce inflations: Biden

May 11, 2022 07:39 AM

ਰਾਸ਼ਟਰਪਤੀ ਜੋਅ ਬਿਡੇਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਖਪਤਕਾਰਾਂ ਦੀਆਂ ਕੀਮਤਾਂ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧੀਨ ਚੀਨ 'ਤੇ ਲਗਾਏ ਗਏ ਕੁਝ ਟੈਰਿਫਾਂ ਨੂੰ ਖਤਮ ਕਰ ਸਕਦੇ ਹਨ।

ਬਿਡੇਨ ਨੇ ਵ੍ਹਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਦੌਰਾਨ ਕਿਹਾ, “ਮੈਂ ਜਾਣਦਾ ਹਾਂ ਕਿ ਪੂਰੇ ਅਮਰੀਕਾ ਵਿੱਚ ਪਰਿਵਾਰ ਮਹਿੰਗਾਈ ਕਾਰਨ ਦੁਖੀ ਹੋ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਹਰ ਅਮਰੀਕੀ ਇਹ ਜਾਣੇ ਕਿ ਮੈਂ ਮਹਿੰਗਾਈ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹਾਂ ਅਤੇ ਇਹ ਮੇਰੀ ਪ੍ਰਮੁੱਖ ਘਰੇਲੂ ਤਰਜੀਹ ਹੈ।"

ਬਿਡੇਨ ਨੇ ਇਕ ਪੱਤਰਕਾਰ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਟਰੰਪ ਦੇ ਅਧੀਨ ਚੀਨ 'ਤੇ ਲਗਾਏ ਗਏ ਟੈਰਿਫਾਂ ਨੂੰ ਖਤਮ ਕਰਨ 'ਤੇ ਚਰਚਾ ਕਰ ਰਹੇ ਹਨ, ਪਰ ਕਿਹਾ ਕਿ "ਇਸ 'ਤੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ।"
ਟਰੰਪ ਨੇ ਚੀਨ 'ਤੇ ਕਈ ਤਰ੍ਹਾਂ ਦੇ ਵਿੱਤੀ ਜ਼ੁਰਮਾਨੇ ਲਗਾਏ ਜਿਸ ਕਾਰਨ ਫਰਨੀਚਰ ਅਤੇ ਕੱਪੜਿਆਂ ਵਰਗੀਆਂ ਖਪਤਕਾਰਾਂ ਦੀਆਂ ਵਸਤੂਆਂ ਦੀਆਂ ਕੀਮਤਾਂ ਵਧੀਆਂ।

ਬਿਡੇਨ ਨੇ ਕਿਹਾ ਕਿ ਮਹਿੰਗਾਈ ਦਾ ਪਹਿਲਾ ਕਾਰਨ ਮਹਾਂਮਾਰੀ ਹੈ ਤੇ ਦੂਜਾ ਕਾਰਨ ਹੈ ਯੂਕਰੇਨ ਦੀ ਜੰਗ।"

ਬਿਡੇਨ ਨੇ ਕਿਹਾ ਕਿ ਉਹ "ਭਵਿੱਖਬਾਣੀ ਨਹੀਂ ਕਰਨ ਜਾ ਰਿਹਾ" ਕਿ ਕੀਮਤਾਂ ਕਦੋਂ ਹੇਠਾਂ ਆਉਣੀਆਂ ਸ਼ੁਰੂ ਹੋਣਗੀਆਂ।

Have something to say? Post your comment