Monday, December 22, 2025

Sports

ਟੋਕੀਓ ਓਲੰਪਿਕ 'ਚ ਛੇਵੇਂ ਸਥਾਨ 'ਤੇ ਰਹੀ ਪੰਜਾਬ ਦੀ ਐਥਲੀਟ ਕੋਮਲਪ੍ਰੀਤ ਡੋਪ ਟੈਸਟ 'ਚ ਫੇਲ੍ਹ

Komalpreet Kaur

May 05, 2022 11:08 AM

ਮੋਹਾਲੀ: ਪੰਜਾਬ ਦੀ ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਕੌਰ ਡੋਪ ਟੈਸਟ ਵਿੱਚ ਫੇਲ ਹੋ ਗਈ। ਕਮਲਪ੍ਰੀਤ ਨੂੰ ਪਾਬੰਦੀਸ਼ੁਦਾ ਦਵਾਈ  Stanozolol ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਕਮਲਪ੍ਰੀਤ ਟੋਕੀਓ ਓਲੰਪਿਕ 'ਚ ਛੇਵੇਂ ਨੰਬਰ ਤੇ ਰਹੀ ਸੀ। ਪਿਛਲੇ ਸਾਲ ਟੋਕੀਓ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਡਿਸਕਸ ਥਰੋਅ ਵਿੱਚ ਕੋਈ ਤਗ਼ਮਾ ਨਹੀਂ ਜਿੱਤਿਆ ਸੀ ਪਰ ਇਸ ਖੇਡ ਨਾਲ ਜੁੜੀ ਮਹਿਲਾ ਅਥਲੀਟ ਕਮਲਪ੍ਰੀਤ ਕੌਰ ਨੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਸੀ। ਟੋਕੀਓ ਓਲੰਪਿਕ 'ਚ ਛੇਵੇਂ ਸਥਾਨ 'ਤੇ ਰਹੀ ਕਮਲਪ੍ਰੀਤ ਕੌਰ ਨੂੰ ਹੁਣ ਵਾਡਾ  ਨੇ ਸਸਪੈਂਡ ਕਰ ਦਿੱਤਾ ਹੈ।

ਕਮਲਪ੍ਰੀਤ ਕੌਰ ਦੇ ਨਾਂ ਕਈ ਰਿਕਾਰਡ ਹਨ

ਕਮਲਪ੍ਰੀਤ ਕੌਰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਦਲ ਦੀ ਵਸਨੀਕ ਹੈ। ਸਾਲ 2019 ਵਿੱਚ, ਉਹ ਦੋਹਾ ਵਿੱਚ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੰਜਵੇਂ ਸਥਾਨ 'ਤੇ ਰਹੀ। ਉਸਨੇ ਡਿਸਕਸ ਥਰੋਅ ਵਿੱਚ 65 ਮੀਟਰ ਪਾਰ ਕੀਤਾ ਅਤੇ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ। ਉਸਨੇ 2019 ਸੀਜ਼ਨ ਵਿੱਚ 60.25 ਮੀਟਰ ਡਿਸਕਸ ਸੁੱਟ ਕੇ ਸੋਨ ਤਗਮਾ ਜਿੱਤਿਆ ਸੀ। ਉਹ 2016 ਵਿੱਚ ਅੰਡਰ-18 ਅਤੇ ਅੰਡਰ-20 ਰਾਸ਼ਟਰੀ ਚੈਂਪੀਅਨ ਬਣੀ। ਓਲੰਪਿਕ 'ਚ ਉਸ ਦੇ ਪ੍ਰਦਰਸ਼ਨ ਤੋਂ ਹਰ ਕੋਈ ਬਹੁਤ ਖੁਸ਼ ਸੀ ਪਰ ਹੁਣ ਇਸ ਖਬਰ ਨੇ ਫਿਰ ਮੁਸ਼ਕਲਾਂ ਵਧਾ ਦਿੱਤੀਆਂ ਹਨ।

 

Have something to say? Post your comment