Monday, February 02, 2026
BREAKING
🏏 ਵਿਸ਼ਵ ਕੱਪ 'ਚ ਵੱਡਾ ਧਮਾਕਾ – ਪਾਕਿਸਤਾਨ ਨੇ ਭਾਰਤ ਨਾਲ ਖੇਡਣ ਤੋਂ ਕੀਤਾ ਇਨਕਾਰ!! ਕੇਂਦਰੀ ਬਜਟ 2026: ਆਮ ਆਦਮੀ ਲਈ ਅੱਜ ਕੀ ਬਦਲਿਆ? ਵੱਡੀ ਤਸਵੀਰ ‘ਚ ਦੇਸ਼ ਕਿੱਥੇ ਜਾ ਰਿਹਾ ਹੈ ਕੇਂਦਰੀ ਬਜਟ 2026: ਇਤਿਹਾਸਕ ਐਤਵਾਰ, ਨਵਾਂ ਰਿਕਾਰਡ ਅਤੇ ਮੱਧ ਵਰਗ ਲਈ ਵੱਡੀਆਂ ਉਮੀਦਾਂ 12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ‘ਚ ਵੱਡੀ ਲਾਪਰਵਾਹੀ: ਲੈਕਚਰਾਰਾਂ ਦੀ ਥਾਂ ਮਾਸਟਰ ਕਾਡਰ ਲਗਾਏ, DTF ਨੇ ਜਤਾਇਆ ਸਖ਼ਤ ਵਿਰੋਧ 328 ਪਾਵਨ ਸਰੂਪ ਮਾਮਲਾ: SIT ਵੱਲੋਂ SGPC ਦੇ 40 ਅਧਿਕਾਰੀਆਂ ਨੂੰ ਸੰਮਣ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਇਤਰਾਜ਼ WPL 2026: ਹਰਮਨਪ੍ਰੀਤ ਕੌਰ ਦਾ ਇਤਿਹਾਸਕ ਰਿਕਾਰਡ, ਇੱਕ ਟੀਮ ਵਿਰੁੱਧ 500 ਦੌੜਾਂ ਬਣਾਉਣ ਵਾਲੀ ਪਹਿਲੀ ਖਿਡਾਰਨ ਬਣੀ ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ, 36.58 ਲੱਖ ਰੁਪਏ ਦਾ ਸਰਕਾਰੀ ਮਾਲੀਆ ਇਕੱਠਾ-ਅੱਠ ਥਾਣਿਆਂ ਵਿੱਚ ਤਿੰਨ ਦਿਨਾਂ ਦੌਰਾਨ 351 ਵਾਹਨਾਂ ਦੀ ਨਿਲਾਮੀ ਗੁਰੂ ਸਾਹਿਬ ਦੇ 328 ਨਹੀਂ 800 ਤੋਂ ਵੱਧ ਸਰੂਪ ਲਾਪਤਾ ਹੋਏ ਹਨ, ਐਡਵੋਕੇਟ ਪ੍ਰਦੀਪ ਵਿਰਕ ਨੇ ਹਾਈ ਕੋਰਟ 'ਚ ਕੀਤਾ ਵੱਡਾ ਖੁਲਾਸਾ - ਸਰਕਾਰ ਨੇ ਸਟੇਟਸ ਰਿਪੋਰਟ 'ਚ 12.67 ਲੱਖ ਤੋਂ ਵੱਧ ਪੰਨਿਆਂ ਦੀ ਛਪਾਈ ਮੰਨੀ ਮੰਤਰੀ ਸੰਜੀਵ ਅਰੋੜਾ ਵੱਲੋਂ ਨਗਰ ਨਿਗਮ ਕਮਿਸ਼ਨਰਾਂ ਅਤੇ ਸੁਧਾਰ ਟਰੱਸਟਾਂ ਦੇ ਈ.ਓਜ਼ ਨਾਲ ਮੀਟਿੰਗ, ਸ਼ਹਿਰੀ ਸੇਵਾਵਾਂ ਦੀ ਸਮੀਖਿਆ ਕੈਨੇਡਾ ‘ਚ ਮੋਗਾ ਦੇ ਨੌਜਵਾਨ ਦੀ ਅਚਾਨਕ ਮੌਤ, ਵਰਕ ਪਰਮਿਟ ਮਿਲਣ ਮਗਰੋਂ ਟੁੱਟਿਆ ਪਰਿਵਾਰ ਦਾ ਸੁਪਨਾ -5 ਫਰਵਰੀ ਨੂੰ ਪੰਜਾਬ ਆਉਣਾ ਸੀ ਸੁਖਜਿੰਦਰ ਸਿੰਘ ਨੇ

Religion

ਸਪੀਕਰ ਸੰਧਵਾਂ ਨੇ ਕੀਤੇ ਵਾਰਾਣਸੀ ਵਿਖੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ

January 24, 2026 08:50 PM

ਚੰਡੀਗੜ੍ਹ, 24 ਜਨਵਰੀ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉੱਤਰ ਪ੍ਰਦੇਸ਼ ਦੇ ਪਾਵਨ ਨਗਰ ਵਾਰਾਣਸੀ ਦਾ ਦੌਰਾ ਕਰਦਿਆਂ ਉੱਥੇ ਸਥਿਤ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ। ਇਸ ਦੌਰਾਨ ਉਨ੍ਹਾਂ ਨੇ ਪਵਿੱਤਰ ਗੰਗਾ ਨਦੀ ਦੇ ਕੰਢੇ ਸਥਿਤ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਮੱਥਾ ਟੇਕਿਆ।
ਸਪੀਕਰ ਨੇ ਕਿਹਾ ਕਿ ਕਾਸ਼ੀ ਵਿਸ਼ਵਨਾਥ ਮੰਦਰ ਸਿਰਫ਼ ਆਸਥਾ ਦਾ ਕੇਂਦਰ ਹੀ ਨਹੀਂ, ਸਗੋਂ ਭਾਰਤ ਦੀ ਸ਼ਾਨਦਾਰ ਵਿਰਾਸਤ ਅਤੇ ਆਧੁਨਿਕਤਾ ਦਾ ਬੇਮਿਸਾਲ ਸੁਮੇਲ ਵੀ ਹੈ, ਜੋ ਆਤਮਿਕ ਸ਼ਾਂਤੀ ਦਾ ਅਨੁਭਵ ਕਰਵਾਉਂਦਾ ਹੈ।
ਇਸ ਮੌਕੇ ਸ. ਸੰਧਵਾਂ ਨੇ ਵਾਰਾਣਸੀ ਵਿਖੇ ਸਥਿਤ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਵਿਖੇ ਵੀ ਨਤਮਸਤਕ ਹੋ ਕੇ ਸਾਰੇ ਪੰਜਾਬੀਆਂ ਦੀ ਭਲਾਈ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਹ ਪਵਿੱਤਰ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ।
ਵਾਰਾਣਸੀ ਦੀ ਪਵਿੱਤਰ ਧਰਤੀ ਬਾਰੇ ਗੱਲ ਕਰਦਿਆਂ ਸਪੀਕਰ ਨੇ ਕਿਹਾ ਕਿ ਇੱਥੇ ਪੁੱਜ ਕੇ ਉਨ੍ਹਾਂ ਨੂੰ ਅਥਾਹ ਸ਼ਾਂਤੀ ਅਤੇ ਸੁਕੂਨ ਦੀ ਅਨੁਭੂਤੀ ਹੋਈ। ਉਨ੍ਹਾਂ ਯਾਦ ਦਿਵਾਇਆ ਕਿ ਇਹ ਉਹੀ ਇਤਿਹਾਸਕ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਆ ਕੇ ਪੰਡਿਤ ਚਤੁਰ ਦਾਸ ਨਾਲ ਵਿਚਾਰ-ਵਟਾਂਦਰਾ ਕਰਦਿਆਂ ‘ਓਂਕਾਰ’ ਬਾਣੀ ਰਾਹੀਂ ਸੱਚ ਦਾ ਮਾਰਗ ਦਰਸਾਇਆ ਸੀ।
ਇਸ ਦੌਰਾਨ ਸਪੀਕਰ ਸੰਧਵਾਂ ਨੇ ‘ਬੇਗਮਪੁਰਾ’ ਦੇ ਸੰਕਲਪ ਨੂੰ ਪ੍ਰਚਾਰਤ ਕਰਨ ਵਾਲੇ ਸ਼੍ਰੋਮਣੀ ਸੰਤ ਗੁਰੂ ਰਵਿਦਾਸ ਜੀ ਦੇ ਪਵਿੱਤਰ ਜਨਮ ਸਥਾਨ ਸੀਰ ਗੋਵਰਧਨਪੁਰ ਵਿਖੇ ਵੀ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ‘ਬੇਗਮਪੁਰਾ’ ਦਾ ਭਾਵ ਉਹ ਸਮਾਜ ਹੈ ਜਿੱਥੇ ਕੋਈ ਦੁੱਖ, ਭੇਦਭਾਵ ਜਾਂ ਅਨਿਆਂ ਨਾ ਹੋਵੇ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਗੁਰੂ ਰਵਿਦਾਸ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਜਾਤ-ਪਾਤ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ।

Have something to say? Post your comment

More from Religion

328 ਪਾਵਨ ਸਰੂਪ ਮਾਮਲਾ: SIT ਵੱਲੋਂ SGPC ਦੇ 40 ਅਧਿਕਾਰੀਆਂ ਨੂੰ ਸੰਮਣ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਇਤਰਾਜ਼

328 ਪਾਵਨ ਸਰੂਪ ਮਾਮਲਾ: SIT ਵੱਲੋਂ SGPC ਦੇ 40 ਅਧਿਕਾਰੀਆਂ ਨੂੰ ਸੰਮਣ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਇਤਰਾਜ਼

ਐਸਜੀਪੀਸੀ ਤੇ ਪੁਲਿਸ ਵਿਚਕਾਰ ਟਕਰਾਅ: ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਟਾਸਕ ਫੋਰਸ ਨੇ ਕੀਤਾ ਬੰਦ - ਪਰਿਕ੍ਰਮਾਂ ਕਰ ਰਹੇ ਨੌਜਵਾਨਾਂ ਕਰਨ ਲੱਗੇ ਸੀ ਗ੍ਰਿਫਤਾਰ

ਐਸਜੀਪੀਸੀ ਤੇ ਪੁਲਿਸ ਵਿਚਕਾਰ ਟਕਰਾਅ: ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਟਾਸਕ ਫੋਰਸ ਨੇ ਕੀਤਾ ਬੰਦ - ਪਰਿਕ੍ਰਮਾਂ ਕਰ ਰਹੇ ਨੌਜਵਾਨਾਂ ਕਰਨ ਲੱਗੇ ਸੀ ਗ੍ਰਿਫਤਾਰ

Hukamnama Sahib Sri Darbar Sahib, Sri Amritsar, Ang 845, 29-Jan-2026

Hukamnama Sahib Sri Darbar Sahib, Sri Amritsar, Ang 845, 29-Jan-2026

Hukamnama Sahib 28-Jan-2026, Sri Darbar Sahib, Sri Amritsar, Ang 845

Hukamnama Sahib 28-Jan-2026, Sri Darbar Sahib, Sri Amritsar, Ang 845

Hukamnama Sri Darbar Sahib, Amritsar, 27-Jan-2026

Hukamnama Sri Darbar Sahib, Amritsar, 27-Jan-2026

1984 ਸਿੱਖ ਵਿਰੋਧੀ ਦੰਗੇ: ‘ਜੇ ਸੱਜਣ ਕੁਮਾਰ ਦੋਸ਼ੀ ਨਹੀਂ, ਤਾਂ ਭੀੜ ਦੀ ਅਗਵਾਈ ਕਿਸ ਨੇ ਕੀਤੀ?’—ਅਕਾਲ ਤਖ਼ਤ ਸਾਹਿਬ

1984 ਸਿੱਖ ਵਿਰੋਧੀ ਦੰਗੇ: ‘ਜੇ ਸੱਜਣ ਕੁਮਾਰ ਦੋਸ਼ੀ ਨਹੀਂ, ਤਾਂ ਭੀੜ ਦੀ ਅਗਵਾਈ ਕਿਸ ਨੇ ਕੀਤੀ?’—ਅਕਾਲ ਤਖ਼ਤ ਸਾਹਿਬ

ਸੱਜਣ ਕੁਮਾਰ ਨੂੰ ਬਰੀ ਕਰਨ 'ਤੇ  SGPC ਨਾਖ਼ੁਸ਼ : ਧਾਮੀ ਨੇ ਕਿਹਾ

ਸੱਜਣ ਕੁਮਾਰ ਨੂੰ ਬਰੀ ਕਰਨ 'ਤੇ SGPC ਨਾਖ਼ੁਸ਼ : ਧਾਮੀ ਨੇ ਕਿਹਾ "ਸਿੱਖਾਂ ਕਤਲੇਆਮ ਪੀੜਤਾਂ ਨਾਲ਼ ਬੇਇਨਸਾਫੀ

ਆਤਿਸ਼ੀ ਕੇਸ : SGPC ਮੈਂਬਰ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਮਿਲੇ, ਧਾਰਮਿਕ ਮਾਮਲੇ ਭੜਕਾਉਣ ਦਾ ਕੇਸ ਦਰਜ ਕਰਨ ਦੀ ਮੰਗ

ਆਤਿਸ਼ੀ ਕੇਸ : SGPC ਮੈਂਬਰ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਮਿਲੇ, ਧਾਰਮਿਕ ਮਾਮਲੇ ਭੜਕਾਉਣ ਦਾ ਕੇਸ ਦਰਜ ਕਰਨ ਦੀ ਮੰਗ

Hukamnama Sri Darbar Sahib, Amritsar, 21-JAN-2026

Hukamnama Sri Darbar Sahib, Amritsar, 21-JAN-2026

ਜਗਦੀਸ਼ ਸਿੰਘ ਝੀਂਡਾ ਨੇ ਲਾਏ ਦਾਦੂਵਾਲ ’ਤੇ ਗੰਭੀਰ ਦੋਸ਼, HSGPC ਵਿਵਾਦ ਮੁੜ ਅਕਾਲ ਤਖ਼ਤ ਸਾਹਿਬ ਪਹੁੰਚਿਆ

ਜਗਦੀਸ਼ ਸਿੰਘ ਝੀਂਡਾ ਨੇ ਲਾਏ ਦਾਦੂਵਾਲ ’ਤੇ ਗੰਭੀਰ ਦੋਸ਼, HSGPC ਵਿਵਾਦ ਮੁੜ ਅਕਾਲ ਤਖ਼ਤ ਸਾਹਿਬ ਪਹੁੰਚਿਆ