Friday, March 20, 2026
BREAKING
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ ਭਾਰਤ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਸ਼ਮਸ਼ਾਨਘਾਟ' ਦੀ ਸ਼ੁਰੂਆਤ ਭਾਰਤ ‘ਚ ਮੌਸਮ ਖ਼ਰਾਬ: ਉੱਤਰੀ ਰਾਜਾਂ ‘ਚ ਮੀਂਹ ਤੇ ਓਲੇ, ਫਸਲਾਂ ਲਈ ਖਤਰਾ ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ! ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ 'ਚ ਡਿਫੈਂਸ ਯੂਨੀਵਰਸਿਟੀ ਅਤੇ ਮਾਈਨਿੰਗ ਬਿੱਲ ਪਾਸ ਅਮਨ ਅਰੋੜਾ ਦੇ ਅਮਿਤ ਸ਼ਾਹ ਨੂੰ 8 ਸਵਾਲ, ਮੋਗਾ ਰੈਲੀ ਤੋਂ ਪਹਿਲਾਂ ਕੇਂਦਰ ’ਤੇ ਨਿਸ਼ਾਨਾ ਨਿਵੇਸ਼ਕ ਸਮਿੱਟ ‘ਤੇ ਸਿਆਸੀ ਤਕਰਾਰ: ਸੁਖਬੀਰ ਬਾਦਲ ਨੇ ਕਿਹਾ – ਅਕਾਲੀ ਸਰਕਾਰ ਦੇ ਕੰਮਾਂ ਦਾ ਕਰੈਡਿਟ ਲੈ ਰਹੀ ਹੈ ਆਪ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

Religion

ਸੱਜਣ ਕੁਮਾਰ ਨੂੰ ਬਰੀ ਕਰਨ 'ਤੇ SGPC ਨਾਖ਼ੁਸ਼ : ਧਾਮੀ ਨੇ ਕਿਹਾ "ਸਿੱਖਾਂ ਕਤਲੇਆਮ ਪੀੜਤਾਂ ਨਾਲ਼ ਬੇਇਨਸਾਫੀ

January 22, 2026 03:15 PM

ਅੰਮ੍ਰਿਤਸਰ | ਨਿਊਜ਼ ਡੈਸਕ:
1984 ਦੇ ਸਿੱਖ ਕਤਲੇਆਮ ਨਾਲ ਜੁੜੇ ਜਨਕਪੁਰੀ ਅਤੇ ਵਿਕਾਸਪੁਰੀ ਮਾਮਲਿਆਂ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੀਖ਼ੀ ਪ੍ਰਤੀਕਿਰਿਆ ਦਿੱਤੀ ਹੈ। ਸ਼੍ਰੋਮਣੀ ਕਮੇਟੀ ਨੇ ਇਸ ਫੈਸਲੇ ਨੂੰ ਪੀੜਤ ਸਿੱਖ ਪਰਿਵਾਰਾਂ ਨਾਲ “ਘੋਰ ਬੇਇਨਸਾਫ਼ੀ” ਕਰਾਰ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਅਦਾਲਤੀ ਫੈਸਲਾ ਉਨ੍ਹਾਂ ਪਰਿਵਾਰਾਂ ਲਈ ਗੰਭੀਰ ਮਾਨਸਿਕ ਸਦਮਾ ਹੈ ਜੋ ਲਗਭਗ 41 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਵੰਬਰ 1984 ਦਾ ਸਿੱਖ ਕਤਲੇਆਮ ਇਤਿਹਾਸ ਦਾ ਇੱਕ ਸਭ ਤੋਂ ਜ਼ਾਲਮ ਅਤੇ ਕਾਲਾ ਅਧਿਆਇ ਹੈ, ਜਿੱਥੇ ਸਿੱਖਾਂ ਨੂੰ ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ।
ਧਾਮੀ ਨੇ ਕਿਹਾ ਕਿ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਕਾਨੂੰਨੀ ਲੜਾਈ ਲੜਨ ਦੇ ਬਾਵਜੂਦ ਜੇਕਰ ਮੁੱਖ ਦੋਸ਼ੀਆਂ ਵਿੱਚੋਂ ਕਿਸੇ ਨੂੰ ਬਰੀ ਕਰ ਦਿੱਤਾ ਜਾਂਦਾ ਹੈ, ਤਾਂ ਇਹ ਸਿਰਫ਼ ਪੀੜਤ ਪਰਿਵਾਰਾਂ ਹੀ ਨਹੀਂ, ਸਗੋਂ ਸਮੁੱਚੇ ਸਿੱਖ ਭਾਈਚਾਰੇ ਦੀ ਨਿਆਂ ਪ੍ਰਣਾਲੀ ’ਤੇ ਆਸ ਨੂੰ ਝਟਕਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸੱਜਣ ਕੁਮਾਰ ਪਹਿਲਾਂ ਹੀ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਇੱਕ ਹੋਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਜਿਸ ਨਾਲ ਉਸਦੀ ਭੂਮਿਕਾ ’ਤੇ ਕੋਈ ਸ਼ੱਕ ਨਹੀਂ ਰਹਿੰਦਾ। ਇਸਦੇ ਬਾਵਜੂਦ ਹੋਰ ਮਾਮਲਿਆਂ ਵਿੱਚ ਉਸਦਾ ਬਰੀ ਹੋਣਾ ਨਿਰਾਸ਼ਾਜਨਕ ਅਤੇ ਚਿੰਤਾਜਨਕ ਹੈ।
ਸ਼੍ਰੋਮਣੀ ਕਮੇਟੀ ਨੇ ਦੋਹਰਾਇਆ ਕਿ ਉਹ 1984 ਦੇ ਕਤਲੇਆਮ ਦੇ ਪੀੜਤ ਪਰਿਵਾਰਾਂ ਲਈ ਇਨਸਾਫ਼ ਪ੍ਰਾਪਤ ਕਰਨ ਵਾਸਤੇ ਆਪਣਾ ਸੰਘਰਸ਼ ਜਾਰੀ ਰੱਖੇਗੀ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਸ਼ਿਕੰਜੇ ਤੋਂ ਬਚਣ ਨਹੀਂ ਦਿੱਤਾ ਜਾਵੇਗਾ।

Have something to say? Post your comment

More from Religion

ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਤੁਰੰਤ ਪ੍ਰਭਾਵ ਨਾਲ ਸੇਵਾਮੁਕਤ: SGPC ਦਾ ਵੱਡਾ ਫੈਸਲਾ

ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਤੁਰੰਤ ਪ੍ਰਭਾਵ ਨਾਲ ਸੇਵਾਮੁਕਤ: SGPC ਦਾ ਵੱਡਾ ਫੈਸਲਾ

ਮੋਹਾਲੀ: ਗੁਰਦੁਆਰਾ ਅੰਬ ਸਾਹਿਬ ਜ਼ਮੀਨ ਵੇਚਣ ਦਾ ਮਾਮਲਾ ਹੋਰ ਡੂੰਘਾ; 7 ਨਾਮਜ਼ਦ, ਸ਼੍ਰੋਮਣੀ ਕਮੇਟੀ ਮੈਨੇਜਰ ਮੁਅੱਤਲ

ਮੋਹਾਲੀ: ਗੁਰਦੁਆਰਾ ਅੰਬ ਸਾਹਿਬ ਜ਼ਮੀਨ ਵੇਚਣ ਦਾ ਮਾਮਲਾ ਹੋਰ ਡੂੰਘਾ; 7 ਨਾਮਜ਼ਦ, ਸ਼੍ਰੋਮਣੀ ਕਮੇਟੀ ਮੈਨੇਜਰ ਮੁਅੱਤਲ

328 ਪਾਵਨ ਸਰੂਪ ਮਾਮਲਾ: SIT ਵੱਲੋਂ SGPC ਦੇ 40 ਅਧਿਕਾਰੀਆਂ ਨੂੰ ਸੰਮਣ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਇਤਰਾਜ਼

328 ਪਾਵਨ ਸਰੂਪ ਮਾਮਲਾ: SIT ਵੱਲੋਂ SGPC ਦੇ 40 ਅਧਿਕਾਰੀਆਂ ਨੂੰ ਸੰਮਣ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਇਤਰਾਜ਼

ਐਸਜੀਪੀਸੀ ਤੇ ਪੁਲਿਸ ਵਿਚਕਾਰ ਟਕਰਾਅ: ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਟਾਸਕ ਫੋਰਸ ਨੇ ਕੀਤਾ ਬੰਦ - ਪਰਿਕ੍ਰਮਾਂ ਕਰ ਰਹੇ ਨੌਜਵਾਨਾਂ ਕਰਨ ਲੱਗੇ ਸੀ ਗ੍ਰਿਫਤਾਰ

ਐਸਜੀਪੀਸੀ ਤੇ ਪੁਲਿਸ ਵਿਚਕਾਰ ਟਕਰਾਅ: ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਟਾਸਕ ਫੋਰਸ ਨੇ ਕੀਤਾ ਬੰਦ - ਪਰਿਕ੍ਰਮਾਂ ਕਰ ਰਹੇ ਨੌਜਵਾਨਾਂ ਕਰਨ ਲੱਗੇ ਸੀ ਗ੍ਰਿਫਤਾਰ

Hukamnama Sahib Sri Darbar Sahib, Sri Amritsar, Ang 845, 29-Jan-2026

Hukamnama Sahib Sri Darbar Sahib, Sri Amritsar, Ang 845, 29-Jan-2026

Hukamnama Sahib 28-Jan-2026, Sri Darbar Sahib, Sri Amritsar, Ang 845

Hukamnama Sahib 28-Jan-2026, Sri Darbar Sahib, Sri Amritsar, Ang 845

Hukamnama Sri Darbar Sahib, Amritsar, 27-Jan-2026

Hukamnama Sri Darbar Sahib, Amritsar, 27-Jan-2026

ਸਪੀਕਰ ਸੰਧਵਾਂ ਨੇ ਕੀਤੇ ਵਾਰਾਣਸੀ ਵਿਖੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ

ਸਪੀਕਰ ਸੰਧਵਾਂ ਨੇ ਕੀਤੇ ਵਾਰਾਣਸੀ ਵਿਖੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ

1984 ਸਿੱਖ ਵਿਰੋਧੀ ਦੰਗੇ: ‘ਜੇ ਸੱਜਣ ਕੁਮਾਰ ਦੋਸ਼ੀ ਨਹੀਂ, ਤਾਂ ਭੀੜ ਦੀ ਅਗਵਾਈ ਕਿਸ ਨੇ ਕੀਤੀ?’—ਅਕਾਲ ਤਖ਼ਤ ਸਾਹਿਬ

1984 ਸਿੱਖ ਵਿਰੋਧੀ ਦੰਗੇ: ‘ਜੇ ਸੱਜਣ ਕੁਮਾਰ ਦੋਸ਼ੀ ਨਹੀਂ, ਤਾਂ ਭੀੜ ਦੀ ਅਗਵਾਈ ਕਿਸ ਨੇ ਕੀਤੀ?’—ਅਕਾਲ ਤਖ਼ਤ ਸਾਹਿਬ

ਆਤਿਸ਼ੀ ਕੇਸ : SGPC ਮੈਂਬਰ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਮਿਲੇ, ਧਾਰਮਿਕ ਮਾਮਲੇ ਭੜਕਾਉਣ ਦਾ ਕੇਸ ਦਰਜ ਕਰਨ ਦੀ ਮੰਗ

ਆਤਿਸ਼ੀ ਕੇਸ : SGPC ਮੈਂਬਰ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਮਿਲੇ, ਧਾਰਮਿਕ ਮਾਮਲੇ ਭੜਕਾਉਣ ਦਾ ਕੇਸ ਦਰਜ ਕਰਨ ਦੀ ਮੰਗ