Monday, December 22, 2025

World

Donald Trump: ਅਮਰੀਕੀ ਚੋਣਾਂ ਚ ਭਾਰਤ ਨੂੰ ਲੈਕੇ ਡੌਨਲਡ ਟਰੰਪ ਨੇ ਕਰ ਦਿੱਤਾ ਵੱਡਾ ਐਲਾਨ, ਹਿੰਦੂ ਤੇ ਈਸਾਈਆਂ ਲਈ ਕਹੀ ਇਹ ਗੱਲ

November 01, 2024 08:18 AM

US Presidential Elections 2024: ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਿੰਦੂ ਅਮਰੀਕੀਆਂ ਲਈ ਇੱਕ ਵੱਡੀ ਗੱਲ ਕਹੀ ਹੈ। ਉਹਨਾਂ ਨੇ ਹਿੰਦੂ ਅਮਰੀਕੀਆਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਨੂੰ ਕੱਟੜਪੰਥੀ ਖੱਬੇ-ਪੱਖੀਆਂ ਦੇ ਧਰਮ ਵਿਰੋਧੀ ਏਜੰਡੇ ਤੋਂ ਬਚਾਉਣ ਦੀ ਸਹੁੰ ਖਾਧੀ ਹੈ।

ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝੇਦਾਰੀ ਵਧਾਉਣ ਦੀ ਇੱਛਾ ਵੀ ਪ੍ਰਗਟਾਈ। ਉਨ੍ਹਾਂ ਨੇ ਪੀਐਮ ਮੋਦੀ ਨੂੰ ਆਪਣਾ ਚੰਗਾ ਦੋਸਤ ਕਿਹਾ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਅਸੀਂ ਨਾਲ ਆਪਣੀ ਮਹਾਨ ਸਾਂਝੇਦਾਰੀ ਨੂੰ ਵੀ ਮਜ਼ਬੂਤ ਕਰਾਂਗੇ।

'ਬੰਗਲਾਦੇਸ਼ 'ਚ ਅਰਾਜਕਤਾ ਦੀ ਸਥਿਤੀ'

ਸਾਬਕਾ ਰਾਸ਼ਟਰਪਤੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਬੰਗਲਾਦੇਸ਼ ਵਿੱਚ ਹਿੰਦੂਆਂ ਅਤੇ ਹੋਰ ਘੱਟ ਗਿਣਤੀ ਸਮੂਹਾਂ ਵਿਰੁੱਧ ਹਿੰਸਾ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ, "ਮੈਂ ਬੰਗਲਾਦੇਸ਼ ਵਿੱਚ ਹਿੰਦੂਆਂ, ਈਸਾਈਆਂ ਅਤੇ ਹੋਰ ਘੱਟ ਗਿਣਤੀਆਂ ਵਿਰੁੱਧ ਹੋ ਰਹੀ ਵਹਿਸ਼ੀ ਹਿੰਸਾ ਦੀ ਸਖ਼ਤ ਨਿੰਦਾ ਕਰਦਾ ਹਾਂ। ਉੱਥੇ ਘੱਟ ਗਿਣਤੀਆਂ 'ਤੇ ਭੀੜਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਲੁੱਟਿਆ ਜਾ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਨਾਲ ਅਰਾਜਕਤਾ ਵਾਲੀ ਸਥਿਤੀ ਹੈ।"

ਬਾਈਡਨ 'ਤੇ ਹਿੰਦੂਆਂ ਨੂੰ ਨਜ਼ਰਅੰਦਾਜ਼ ਕਰਨ ਦਾ ਲਾਇਆ ਦੋਸ਼

ਟਰੰਪ ਨੇ ਰਾਸ਼ਟਰਪਤੀ ਜੋਅ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਵੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਵਿਸ਼ਵ ਪੱਧਰ 'ਤੇ ਅਤੇ ਅਮਰੀਕਾ ਵਿਚ ਹਿੰਦੂਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ, "ਮੇਰੇ ਕਾਰਜਕਾਲ ਦੌਰਾਨ ਅਜਿਹਾ ਕਦੇ ਨਹੀਂ ਹੋਇਆ ਹੋਵੇਗਾ। ਕਮਲਾ ਅਤੇ ਜੋਬਾਈਡਨ ਨੇ ਦੁਨੀਆ ਭਰ ਅਤੇ ਅਮਰੀਕਾ ਵਿੱਚ ਹਿੰਦੂਆਂ ਦੀ ਅਣਦੇਖੀ ਕੀਤੀ ਹੈ। ਉਹ ਇਜ਼ਰਾਈਲ ਤੋਂ ਲੈ ਕੇ ਯੂਕਰੇਨ ਅਤੇ ਸਾਡੀ ਆਪਣੀ ਦੱਖਣੀ ਸਰਹੱਦ ਤੱਕ ਫਲਾਪ ਹੋਏ ਹਨ ਅਤੇ ਦੇਸ਼ ਲਈ ਤਬਾਹੀ ਸਾਬਤ ਹੋਏ ਹਨ।" ਅਸੀਂ ਅਮਰੀਕਾ ਨੂੰ ਫਿਰ ਤੋਂ ਮਜ਼ਬੂਤ ਬਣਾਵਾਂਗੇ ਅਤੇ ਤਾਕਤ ਰਾਹੀਂ ਸ਼ਾਂਤੀ ਵਾਪਸ ਲਿਆਵਾਂਗੇ।”

ਕਮਲਾ ਹੈਰਿਸ ਨੂੰ ਵੀ ਆਰਥਿਕ ਨੀਤੀਆਂ 'ਤੇ ਘੇਰਿਆ

ਟਰੰਪ ਨੇ ਆਰਥਿਕ ਨੀਤੀਆਂ ਸਮੇਤ ਹੋਰ ਮੁੱਦਿਆਂ 'ਤੇ ਵੀ ਕਮਲਾ ਹੈਰਿਸ ਦੀ ਆਲੋਚਨਾ ਕੀਤੀ। ਉਸ ਨੇ ਕਿਹਾ, "ਕਮਲਾ ਹੈਰਿਸ ਤੁਹਾਡੇ ਛੋਟੇ ਕਾਰੋਬਾਰਾਂ ਨੂੰ ਹੋਰ ਨਿਯਮਾਂ ਅਤੇ ਵੱਧ ਟੈਕਸਾਂ ਨਾਲ ਤਬਾਹ ਕਰ ਦੇਵੇਗੀ। ਇਸ ਦੇ ਉਲਟ, ਮੈਂ ਆਪਣੇ ਆਖਰੀ ਕਾਰਜਕਾਲ ਵਿੱਚ ਟੈਕਸਾਂ ਵਿੱਚ ਕਟੌਤੀ ਕੀਤੀ, ਨਿਯਮਾਂ ਵਿੱਚ ਢਿੱਲ ਦਿੱਤੀ, ਅਮਰੀਕੀ ਊਰਜਾ ਨੂੰ ਮੁਕਤ ਕੀਤਾ ਅਤੇ ਇਤਿਹਾਸ ਵਿੱਚ ਸਭ ਤੋਂ ਵੱਡੀ ਅਰਥਵਿਵਸਥਾ ਬਣਾਵਾਂਗੇ।" ਦੁਬਾਰਾ, ਪਹਿਲਾਂ ਨਾਲੋਂ ਵੱਡਾ ਅਤੇ ਬਿਹਤਰ - ਅਤੇ ਅਸੀਂ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਵਾਂਗੇ।"

ਹਿੰਦੁਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ

ਉਨ੍ਹਾਂ ਨੇ ਹਿੰਦੂਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ਕਿਹਾ, "ਇਸ ਦੇ ਨਾਲ ਹੀ, ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ। ਮੈਨੂੰ ਉਮੀਦ ਹੈ ਕਿ ਰੌਸ਼ਨੀਆਂ ਦਾ ਤਿਉਹਾਰ ਬੁਰਾਈ 'ਤੇ ਚੰਗਿਆਈ ਦੀ ਜਿੱਤ ਵੱਲ ਲੈ ਜਾਂਦਾ ਹੈ।"

Have something to say? Post your comment