Monday, December 22, 2025

World

ਸਾਵਧਾਨ: 3.1 ਡਿਗਰੀ ਜ਼ਿਆਦਾ ਗਰਮ ਹੋ ਜਾਵੇਗੀ ਧਰਤੀ, UN ਨੇ ਦਿੱਤੀ ਚੇਤਾਵਨੀ, ਜੇ ਹਾਲੇ ਵੀ ਨਾ ਸੁਧਰੇ ਤਾਂ ਖਤਮ ਹੋ ਜਾਵੇਗੀ ਦੁਨੀਆ

October 25, 2024 02:37 PM

Global Warming: ਗਲੋਬਲ ਵਾਰਮਿੰਗ ਨੂੰ ਲੈਕੇ ਇਸ ਵਾਰ ਯੂਨਾਇਟਡ ਨੇਸ਼ਨਜ਼ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਸਖਤ ਚੇਤਾਵਨੀ ਦੇ ਦਿੱਤੀ ਹੈ। ਯੂਐਨ ਦਾ ਕਹਿਣਾ ਹੈ ਕਿ ਹੁਣ ਜਾਂ ਤਾਂ ਗੰਭੀਰਤਾ ਨਾਲ ਗਲੋਬਲ ਵਾਰਮਿੰਗ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰੋ, ਜਾਂ ਫਿਰ ਦੁਨੀਆ ਤਬਾਹ ਹੋਣ ਦੀ ਉਡੀਕ ਕਰੋ। ਕਿਉਂਕਿ ਧਰਤੀ ਹਰ ਸਾਲ 3 ਡਿਗਰੀ ਗਰਮ ਹੋ ਰਹੀ ਹੈ। ਜੇ ਇਸ ਤਰ੍ਹਾਂ ਹਰ ਸਾਲ ਗਰਮੀ ਵਧਦੀ ਰਹੇਗੀ, ਤਾਂ ਉਹ ਦਿਨ ਦੂਰ ਨਹੀਂ, ਜਦੋਂ ਧਰਤੀ ਤੋਂ ਜੀਵਨ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਤੇ ਇਸ ਗ੍ਰਹਿ ਦੀ ਹਾਲਤ ਵੀ ਸ਼ੁੱਕਰ ਗ੍ਰਹਿ ਵਰਗੀ ਹੋ ਜਾਵੇਗੀ।

ਕਿਉਂ ਤਿੱਖੇ ਸ਼ਬਦਾਂ ਦਾ ਇਸਤੇਮਾਲ ਕਰ ਰਿਹਾ ਯੂਐਨ?
ਦੱਸ ਦਈਏ ਕਿ ਪੈਰਿਸ ਨੇ ਗਲੋਬਲ ਵਾਰਮਿੰਗ ਤੇ ਕਲਾਈਮੇਟ ਚੇਂਜ ਯਾਨਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ 2015 'ਚ ਐਗਰੀਮੈਂਟ ਸਾਈਨ ਕੀਤਾ ਸੀ। ਇਸ ਦੇ ਨਾਲ ਨਾਲ ਜੀ 20 ਦੇਸ਼ਾਂ ਨੇ ਵੀ ਮਿਲ ਕੇ ਗਲੋਬਲ ਵਾਰਮਿੰਗ ਨੂੰ ਠੱਲ ਪਾਉਣ ਦਾ ਅਤੇ ਧਰਤੀ ਨੂੰ ਬਚਾਉਣ ਦਾ ਅਹਿਦ ਲਿਆ ਸੀ। ਪਰ ਉਸ ਤੋਂ ਬਾਅਦ ਹੁਣ ਹਾਲਾਤ ਹੋਰ ਵਿਗੜਦੇ ਹੋਏ ਨਜ਼ਰ ਆ ਰਹੇ ਹਨ।

ਜਿਸ ਤਰ੍ਹਾਂ ਹਰ ਸਾਲ ਤਾਪਮਾਨ ਵਧ ਰਿਹਾ ਹੈ, ਇਨ੍ਹਾਂ ਹਾਲਾਤ ਵਿੱਚ ਹੌਲੀ ਹੌਲੀ ਗਲੇਸ਼ੀਅਰ ਪਿਘਲਣ ਲੱਗ ਪੈਣਗੇ ਅਤੇ ਸਮੁੰਦਰ ਦਾ ਪੱਧਰ ਵਧ ਜਾਵੇਗਾ। ਜਿਸ ਨਾਲ ਹਾਲਾਤ ਹੋਰ ਵਿਗੜਨਗੇ। ਜੇ ਹੁਣ ਵੀ ਧਰਤੀ ਸਾਂਭ ਸੰਭਾਲ ਨਾ ਰੱਖੀ ਗਈ, ਤਾਂ ਸਾਨੂੰ ਭਿਆਨਕ ਨਤੀਜੇ ਭੁਗਤਣਗੇ ਪੈ ਸਕਦੇ ਹਨ। ਇਹ ਸਾਰੀਆਂ ਗੱਲਾਂ ਯੂਐਨ ਨੇ ਕਹੀਆਂ।

ਜੀ-20 ਮੈਂਬਰ ਦੇਸ਼ਾਂ ਨੇ ਨਹੀਂ ਕੀਤੀ ਜ਼ਿਆਦਾ ਤਰੱਕੀ
ਰਿਪੋਰਟ ਦੀ ਮੁੱਖ ਵਿਗਿਆਨ ਸੰਪਾਦਕ ਐਨੀ ਓਲਹੋਫ ਨੇ ਕਿਹਾ ਕਿ ਜੀ-20 ਮੈਂਬਰ ਦੇਸ਼ਾਂ ਨੇ 2030 ਲਈ ਆਪਣੇ ਮੌਜੂਦਾ ਜਲਵਾਯੂ ਟੀਚਿਆਂ ਵੱਲ ਜ਼ਿਆਦਾ ਤਰੱਕੀ ਨਹੀਂ ਕੀਤੀ ਹੈ। ਇਸ ਸਮੇਂ ਸਾਡੀ ਧਰਤੀ ਲਗਭਗ 1.3 ਸੈਲਸੀਅਸ ਗਰਮ ਹੋ ਗਈ ਹੈ। ਅਗਲੇ ਮਹੀਨੇ, ਦੇਸ਼ ਸਾਲਾਨਾ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ (COP-29) ਲਈ ਅਜ਼ਰਬਾਈਜਾਨ ਵਿੱਚ ਇਕੱਠੇ ਹੋਣਗੇ, ਜਿੱਥੇ ਉਹ ਜੈਵਿਕ ਇੰਧਨ ਤੋਂ ਦੂਰ ਤਬਦੀਲੀ ਲਈ ਪਿਛਲੇ ਸਾਲ ਹੋਏ ਸਮਝੌਤੇ 'ਤੇ ਚਰਚਾ ਕਰਨਗੇ। ਬਾਕੂ ਵਿੱਚ ਹਰੇਕ ਦੇਸ਼ ਨੂੰ ਇਸਦੇ ਨਿਕਾਸੀ-ਕਟੌਤੀ ਟੀਚਿਆਂ ਬਾਰੇ ਸੂਚਿਤ ਕੀਤਾ ਜਾਵੇਗਾ। ਇਸ ਨੂੰ ਰਾਸ਼ਟਰੀ ਨਿਰਧਾਰਿਤ ਯੋਗਦਾਨ (ਐਨਡੀਸੀ) ਵਜੋਂ ਜਾਣਿਆ ਜਾਂਦਾ ਹੈ।

Have something to say? Post your comment