Monday, December 22, 2025

World

NRI News: ਧੀ ਦੇ ਅਗ਼ਵਾ ਹੋਣ ਤੋਂ ਬਾਅਦ ਅਰਬਪਤੀ NRI ਪੰਕਜ ਓਸਵਾਲ ਵੀ ਹੋ ਗਏ 'ਗਾਇਬ', ਪਰਿਵਾਰ ਤੇ ਚਾਹੁਣ ਵਾਲੇ ਚਿੰਤਾ 'ਚ

October 24, 2024 12:48 PM

Pankaj Oswal Daughter Vasundhara Oswal Detained In Uganda: ਅਰਬਪਤੀ ਐਨ ਆਰ ਆਈ ਪੰਕਜ ਓਸਵਾਲ ਦੀ ਧੀ ਵਸੁੰਧਰਾ ਓਸਵਾਲ ਲਗਭਗ 3 ਹਫ਼ਤਿਆਂ ਤੋਂ ਗਾਇਬ ਹੈ। ਖਬਰਾਂ ਮੁਤਾਬਕ ਉਸਨੂੰ ਯੂਗਾਂਡਾ ਦੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ। ਵਸੁੰਧਰਾ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਓਹਨਾਂ ਦੀ ਕੁੜੀ ਨੂੰ ਨਾਜਾਇਜ਼ ਤਰੀਕੇ ਦੇ ਨਾਲ ਗਿਰਫ਼ਤਾਰ ਕੀਤਾ ਗਿਆ ਹੈ। 

ਦੱਸ ਦੇਈਏ ਕਿ ਵਸੁੰਧਰਾ ਓਸਵਾਲ ਨੂੰ 1 ਅਕਤੂਬਰ ਨੂੰ ਯੂਗਾਂਡਾ ਵਿੱਚ ਹਥਿਆਰਬੰਦ ਪੁਲਿਸ ਅਧਿਕਾਰੀਆਂ ਦੇ ਇੱਕ ਸਮੂਹ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਇਸ ਦੇ ਨਾਲ ਨਾਲ ਓਸਵਾਲ ਪਰਿਵਾਰ ਨੇ ਯੂਨਾਇਟੇਡ ਨੇਸ਼ਨ ਆਰਗਨਾਈਜੇਸ਼ਨ ਵਿੱਚ ਵੀ ਇਨਸਾਫ਼ ਦੀ ਅਪੀਲ ਕੀਤੀ ਹੈ। 

ਵਸੁੰਧਰਾ ਦੀ ਛੋਟੀ ਭੈਣ ਰਿੱਧੀ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਦੱਸਿਆ ਕਿ ਉਸਦੇ ਮਾਪੇ ਆਪਣੀ ਵੱਡੀ ਧੀ ਨੂੰ ਬੁਹਤ ਪਿਆਰ ਕਰਦੇ ਹਨ, ਉਸਦੇ ਅਚਾਨਕ ਗਾਇਬ ਹੋਣ ਨਾਲ ਓਹ ਸਦਮੇ ਵਿਚ ਹਨ ਅਤੇ ਓਹਨਾ ਨੇ ਖੁਦ ਨੂੰ ਇਕ ਗੁਪਤ ਜਗ੍ਹਾ ਤੇ ਬੰਦ ਕਰ ਲਿਆ ਹੈ, ਜਿਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੈ। ਰਿੱਧੀ ਨੇ ਦੱਸਿਆ ਕਿ ਉਸਦੇ ਪਿਤਾ ਪੰਕਜ ਆਪਣੀ ਧੀ ਵਸੁੰਧਰਾ ਨੂੰ ਯੂਗਾਂਡਾ ਭੇਜਣ ਲਈ ਖੁਦ ਨੂੰ ਦੋਸ਼ ਦੇ ਰਹੇ ਹਨ। ਓਹਨਾ ਦਾ ਕਹਿਣਾ ਹੈ ਕਿ ਓਹਨਾ ਦੀ ਬਦਕਿਸਮਤੀ ਹੈ ਕਿ ਆਪਣੀ ਧੀ ਲਈ ਉਹ ਕੁਝ ਵੀ ਕਰਨ ਚ ਅਸਮਰੱਥ ਹਨ। ਨਾ ਉਹ ਖੁਦ ਯੂਗਾਂਡਾ ਜਾ ਸਕਦੇ ਹਨ ਅਤੇ ਨਾ ਹੀ ਉਸਦੇ ਲਈ ਕੋਈ ਮਦਦ ਜੀ ਭੇਜ ਸਕਦੇ ਹਨ। ਜੇ ਓਹ ਯੂਗਾਂਡਾ ਜਾਂਦੇ ਹਨ, ਤਾਂ ਓਹਨਾ ਨੂੰ ਓਥੇ ਪਹੁੰਚਦੇ ਹੀ ਗਿਰਫ਼ਤਾਰ ਕਰ ਲਿਆ ਜਾਵੇਗਾ। 

ਰਿੱਧੀ ਨੇ ਅੱਗੇ ਕਿਹਾ, "ਜੇਕਰ ਮੇਰੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਤਾਂ ਉਹ ਮੇਰੀ ਭੈਣ ਲਈ ਲੜਨ ਦੇ ਯੋਗ ਨਹੀਂ ਹੋਣਗੇ, ਜਿਸ ਨੂੰ ਜ਼ਰੂਰੀ ਤੌਰ 'ਤੇ ਹਰ ਚੀਜ਼ ਤੋਂ ਵੱਖ ਕਰ ਦਿੱਤਾ ਗਿਆ ਹੈ ਅਤੇ ਅਪਰਾਧੀ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ।"

ਉਸ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਪੰਕਜ ਅਤੇ ਰਾਧਿਕਾ ਓਸਵਾਲ ਨੇ ਬਾਹਰੀ ਦੁਨੀਆ ਤੋਂ ਸੰਚਾਰ ਕੱਟ ਦਿੱਤਾ ਹੈ ਅਤੇ ਉਹ ਸਿਰਫ ਉਨ੍ਹਾਂ ਲੋਕਾਂ ਨਾਲ ਗੱਲ ਕਰ ਰਹੇ ਹਨ ਜੋ ਉਸ ਦੀ ਭੈਣ ਦੀ ਮਦਦ ਕਰ ਸਕਦੇ ਹਨ। ਰਿਧੀ ਨੂੰ ਸਾਰੇ ਪਰਿਵਾਰਕ ਅਤੇ ਕਾਰੋਬਾਰੀ ਮਾਮਲਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿਉਂਕਿ ਉਸਦੇ ਮਾਤਾ-ਪਿਤਾ ਵਸੁੰਧਰਾ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਲਈ ਆਪਣਾ ਧਿਆਨ ਸਮਰਪਿਤ ਕਰਦੇ ਹਨ।

ਕਾਬੀਲੇਗੌਰ ਹੈ ਕਿ ਵਸੁੰਧਰਾ ਤਿੰਨ ਸਾਲਾਂ ਤੋਂ ਯੂਗਾਂਡਾ ਵਿੱਚ ਸੀ, ਪੂਰਬੀ ਅਫ਼ਰੀਕੀ ਦੇਸ਼ ਵਿੱਚ ਆਪਣੇ ਪਰਿਵਾਰ ਦੀ ਫੈਕਟਰੀ ਦਾ ਵਿਕਾਸ ਕਰ ਰਹੀ ਸੀ। 1 ਅਕਤੂਬਰ ਨੂੰ, ਉਹ ਫੈਕਟਰੀ ਦਾ ਦੌਰਾ ਕਰ ਰਹੀ ਸੀ, ਇਸੇ ਦੌਰਾਨ ਯੂਗਾਂਡਾ ਦੀ ਪੁਲਿਸ ਨੇ ਉਸਨੂੰ ਹਿਰਾਸਤ ਚ ਲਈ ਲਿਆ।

Have something to say? Post your comment