Monday, December 22, 2025

World

NRI News: ਕੈਨੇਡਾ 'ਚ ਪੰਜਾਬੀ ਕੁੜੀ ਦੀ ਭੇਦ ਭਰੀ ਹਾਲਤ 'ਚ ਮੌਤ, ਓਵਨ 'ਚ ਮਿਲੀ 19 ਸਾਲਾ ਲੜਕੀ ਦੀ ਲਾਸ਼

October 23, 2024 03:07 PM

Sikh Girl Dies In Canada: ਕੈਨੇਡਾ ਦੇ ਵਾਲਮਾਰਟ ਵਿੱਚ ਵਾਕ-ਇਨ ਓਵਨ ਵਿੱਚ ਸਿੱਖ ਔਰਤ ਦੀ ਲਾਸ਼ ਮਿਲੀ। 19 ਸਾਲਾ ਸਿੱਖ ਔਰਤ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਹ ਘਟਨਾ ਕੈਨੇਡਾ ਦੇ ਹੈਲੀਫੈਕਸ ਸ਼ਹਿਰ 'ਚ ਸਥਿਤ ਵਾਲਮਾਰਟ 'ਚ ਵਾਪਰੀ। ਹੈਲੀਫੈਕਸ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ ਕਰੀਬ 9:30 ਵਜੇ ਵਾਲਮਾਰਟ ਤੋਂ ਔਰਤ ਦੀ ਮੌਤ ਦੀ ਰਿਪੋਰਟ ਮਿਲੀ। ਪੁਲਿਸ ਨੇ ਦੱਸਿਆ ਕਿ ਔਰਤ ਸਟੋਰ 'ਚ ਕੰਮ ਕਰਦੀ ਸੀ ਅਤੇ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ।

ਪੁਲਿਸ ਨੇ ਮਹਿਲਾ ਦੀ ਲਾਸ਼ ਵਾਕ-ਇਨ ਓਵਨ ਵਿੱਚੋਂ ਹੀ ਬਰਾਮਦ ਕੀਤੀ। ਮੈਰੀਟਾਈਮ ਸਿੱਖ ਸੁਸਾਇਟੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਉਨ੍ਹਾਂ ਦੇ ਭਾਈਚਾਰੇ ਦੀ ਮੈਂਬਰ ਸੀ। ਮੀਡੀਆ ਰਿਪੋਰਟਾਂ ਅਨੁਸਾਰ ਮੈਰੀਟਾਈਮ ਸਿੱਖ ਸੁਸਾਇਟੀ ਦੇ ਅਨਮੋਲਪ੍ਰੀਤ ਸਿੰਘ ਨੇ ਕਿਹਾ, 'ਇਹ ਸਾਡੇ ਅਤੇ ਮ੍ਰਿਤਕ ਦੇ ਪਰਿਵਾਰ ਲਈ ਬਹੁਤ ਦੁਖਦਾਈ ਹੈ, ਕਿਉਂਕਿ ਉਹ ਚੰਗੇ ਭਵਿੱਖ ਦੀ ਭਾਲ ਵਿਚ ਆਈ ਸੀ ਅਤੇ ਇੱਥੇ ਉਸ ਦੀ ਜਾਨ ਚਲੀ ਗਈ।'

ਮੀਡੀਆ ਰਿਪੋਰਟਾਂ ਮੁਤਾਬਕ ਮਹਿਲਾ ਹਾਲ ਹੀ ਵਿੱਚ ਭਾਰਤ ਤੋਂ ਕੈਨੇਡਾ ਆਈ ਸੀ। ਸ਼ਨੀਵਾਰ ਰਾਤ ਤੋਂ ਸਟੋਰ ਬੰਦ ਹੈ ਜਦਕਿ ਜਾਂਚ ਜਾਰੀ ਹੈ। ਔਰਤ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਸੋਸ਼ਲ ਮੀਡੀਆ 'ਤੇ ਉਸ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ 'ਤੇ ਪੁਲਿਸ ਨੇ ਕਿਹਾ ਹੈ ਕਿ ਉਹ ਆਨਲਾਈਨ ਕੀਤੀਆਂ ਜਾ ਰਹੀਆਂ ਕਿਆਸਅਰਾਈਆਂ ਤੋਂ ਜਾਣੂ ਹਨ।

ਪੁਲਿਸ ਨੇ ਲੋਕਾਂ ਨੂੰ ਜਾਂਚ ਵਿੱਚ ਸਬਰ ਰੱਖਣ ਦੀ ਅਪੀਲ ਕੀਤੀ ਹੈ। ਵਾਕ-ਇਨ ਓਵਨ, ਜਿਸ ਨੂੰ ਕੈਬਿਨੇਟ ਜਾਂ ਬੈਚ ਓਵਨ ਵੀ ਕਿਹਾ ਜਾਂਦਾ ਹੈ, ਇੱਕ ਪਹੀਏ ਵਾਲਾ ਰੈਕ ਹੁੰਦਾ ਹੈ ਜਿਸ 'ਤੇ ਵੱਡੀ ਗਿਣਤੀ ਵਿੱਚ ਚੀਜ਼ਾਂ ਨੂੰ ਸੁੱਕਿਆ ਜਾਂ ਪਕਾਇਆ ਜਾ ਸਕਦਾ ਹੈ।

Have something to say? Post your comment