Monday, December 22, 2025

World

'ਮਹਿਲਾ 10 ਬੱਚਿਆਂ ਨੂੰ ਦਿੰਦੀ ਹੈ ਜਨਮ ਤਾਂ ਮਿਲਣਗੇ 13 ਲੱਖ ਰੁਪਏ', ਵਲਾਦਿਮੀਰ ਪੁਤਿਨ ਦਾ ਮਦਰ 'ਹੀਰੋਇਨ ਪਲਾਨ'

Vladimir Putin

August 18, 2022 06:32 PM

Russia Ukraine War: ਕੋਰੋਨਾ ਮਹਾਮਾਰੀ ਅਤੇ ਰੂਸ-ਯੂਕਰੇਨ ਯੁੱਧ ਤੋਂ ਬਾਅਦ ਰੂਸ ਵਿੱਚ ਆਬਾਦੀ ਦਾ ਸੰਕਟ ਡੂੰਘਾ ਹੋਣਾ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੀ ਆਬਾਦੀ ਵਧਾਉਣ ਲਈ ਇੱਕ ਅਜੀਬ ਫ਼ਰਮਾਨ ਦਿੱਤਾ ਹੈ। ਪੁਤਿਨ ਨੇ ਐਲਾਨ ਕੀਤਾ ਹੈ ਕਿ ਰੂਸੀ ਔਰਤਾਂ ਨੂੰ 10 ਬੱਚੇ ਪੈਦਾ ਕਰਨ ਅਤੇ ਜ਼ਿੰਦਾ ਰੱਖਣ ਲਈ 13,500 ਪੌਂਡ ਦਿੱਤੇ ਜਾਣਗੇ। ਹਾਲਾਂਕਿ ਵਲਾਦੀਮੀਰ ਪੁਤਿਨ ਦੇ ਇਸ ਐਲਾਨ ਨੂੰ ਉਨ੍ਹਾਂ ਦੀ ਨਿਰਾਸ਼ਾ ਵਜੋਂ ਦੇਖਿਆ ਜਾ ਰਿਹਾ ਹੈ।

ਰੂਸ ਨੂੰ ਯੂਕਰੇਨ ਨਾਲ ਜੰਗ ਕਰਨੀ ਕਿੰਨੀ ਮਹਿੰਗੀ ਸਾਬਤ ਹੋਈ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਡਾਕਟਰ ਜੈਨੀ ਮੈਥਰਸ ਅਨੁਸਾਰ, "ਪੁਤਿਨ ਕਹਿੰਦੇ ਰਹੇ ਹਨ ਕਿ ਵੱਡੇ ਪਰਿਵਾਰਾਂ ਵਾਲੇ ਲੋਕ ਜ਼ਿਆਦਾ ਦੇਸ਼ ਭਗਤ ਹੁੰਦੇ ਹਨ।" ਯਾਨੀ ਪੁਤਿਨ ਇੱਕ ਵੱਡੇ ਪਰਿਵਾਰ ਅਤੇ ਹੋਰ ਬੱਚੇ ਪੈਦਾ ਕਰਨ ਦੇ ਨਾਲ-ਨਾਲ ਇੱਕ ਦੇਸ਼ਭਗਤ ਦੀ ਗੱਲ ਕਰ ਰਹੇ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਨਾਲ ਡੂੰਘੇ ਜੰਗੀ ਸੰਕਟ ਦੇ ਵਿਚਕਾਰ ਰੂਸ ਦੀ ਆਬਾਦੀ ਨੂੰ ਫਿਰ ਤੋਂ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂਕਿ ਯੋਜਨਾ ਮੁਤਾਬਕ ਰੂਸੀ ਔਰਤਾਂ ਨੂੰ 1 ਮਿਲੀਅਨ ਰੂਬਲ ਜਾਂ 13.5 ਹਜ਼ਾਰ ਪੌਂਡ ਦਾ ਯਕਮੁਸ਼ਤ ਭੁਗਤਾਨ ਕੀਤਾ ਜਾਵੇਗਾ। ਔਰਤ ਦੇ ਦਸਵੇਂ ਬੱਚੇ ਦੇ ਪਹਿਲੇ ਜਨਮ ਦਿਨ 'ਤੇ ਇਹ ਪੈਸਾ ਉਸ ਨੂੰ ਦਿੱਤਾ ਜਾਵੇਗਾ। ਪਰ ਰੂਸੀ ਸਰਕਾਰ ਦੀ ਸ਼ਰਤ ਇਹ ਹੈ ਕਿ ਪਹਿਲੇ ਨੌਂ ਵੀ ਜਿਉਂਦੇ ਰਹਿਣ।

Have something to say? Post your comment