Monday, December 22, 2025

Sports

ਨਿਖਤ ਜ਼ਰੀਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਭੇਟ ਕੀਤੇ ਬਾਕਸਿੰਗ ਦਸਤਾਨੇ, ਫੋਟੋ ਟਵੀਟ ਕਰ ਕੇ ਖਾਸ ਅੰਦਾਜ਼ 'ਚ ਕਿਹਾ ਸ਼ੁਕਰੀਆ

Nikhat Zareen

August 14, 2022 06:20 PM

ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬਰਮਿੰਘਮ ਵਿੱਚ ਹੋਈਆਂ ਖੇਡਾਂ ਵਿੱਚ ਭਾਰਤ ਨੇ 22 ਸੋਨ, 16 ਚਾਂਦੀ ਅਤੇ 23 ਕਾਂਸੀ ਦੇ ਤਗਮੇ ਜਿੱਤੇ। ਇਸ ਵਿੱਚ ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਸੋਨ ਤਗ਼ਮਾ ਜਿੱਤਿਆ। ਬਰਮਿੰਘਮ ਤੋਂ ਪਰਤਣ ਤੋਂ ਬਾਅਦ ਖਿਡਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਨਿਖਤ ਨੇ ਉਸ ਨੂੰ ਬਾਕਸਿੰਗ ਗਲਵਜ਼ ਗਿਫਟ ਕੀਤੇ। ਨਿਖਤ ਨੇ ਇਸ ਮੁਲਾਕਾਤ ਤੋਂ ਬਾਅਦ ਟਵੀਟ ਕਰਕੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਮੁੱਕੇਬਾਜ਼ ਨਿਖਤ ਨੇ ਟਵੀਟ ਕੀਤਾ, "ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰ ਨੂੰ ਸਾਰੇ ਮੁੱਕੇਬਾਜ਼ਾਂ ਦੁਆਰਾ ਦਸਤਖਤ ਕੀਤੇ ਮੁੱਕੇਬਾਜ਼ੀ 'ਦਸਤਾਨੇ' ਤੋਹਫ਼ੇ ਲਈ ਸਨਮਾਨਿਤ ਕੀਤਾ ਗਿਆ। ਇਸ ਸ਼ਾਨਦਾਰ ਮੌਕੇ ਲਈ ਤੁਹਾਡਾ ਧੰਨਵਾਦ। ਮੇਰੇ ਸਾਥੀ ਖਿਡਾਰੀਆਂ ਨਾਲ ਸ਼ਾਨਦਾਰ ਦਿਨ ਰਿਹਾ ਜਿਨ੍ਹਾਂ ਨੇ ਦੇਸ਼ ਨੂੰ ਮਾਣ ਦਿਵਾਇਆ।

 

Have something to say? Post your comment