Monday, December 22, 2025

Sports

ਕੋਵਿਡ ਵੈਕਸੀਨ ਨਾ ਲਗਾਉਣਾ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਪਿਆ ਮਹਿੰਗਾ, ਟੂਰਨਾਮੈਂਟ `ਚੋਂ ਆਊਟ

Star tennis player Novak Djokovic

August 14, 2022 06:02 PM

ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਅਗਸਤ ਦੇ ਅਖੀਰ ਵਿੱਚ ਸ਼ੁਰੂ ਹੋ ਰਹੇ ਯੂਐਸ ਓਪਨ ਤੋਂ ਬਾਹਰ ਹੋ ਗਏ ਹਨ। ਕੋਵਿਡ-19 ਵੈਕਸੀਨ ਨਾ ਮਿਲਣ ਕਾਰਨ ਉਸ ਨੂੰ ਇਸ ਗ੍ਰੈਂਡ ਸਲੈਮ ਤੋਂ ਬਾਹਰ ਹੋਣਾ ਪਿਆ ਹੈ। ਇਸ ਸਾਲ ਦੀ ਸ਼ੁਰੂਆਤ 'ਚ ਉਹ ਇਸੇ ਕਾਰਨ ਆਸਟ੍ਰੇਲੀਅਨ ਓਪਨ 'ਚ ਹਿੱਸਾ ਨਹੀਂ ਲੈ ਸਕੇ ਸਨ। ਕੋਵਿਡ-19 ਵੈਕਸੀਨ ਦਾ ਪ੍ਰਮਾਣ ਪੱਤਰ ਅਮਰੀਕਾ ਵਿੱਚ ਦਾਖ਼ਲੇ ਲਈ ਜ਼ਰੂਰੀ ਹੈ। ਜੋਕੋਵਿਚ ਨੂੰ ਇਸ ਨਿਯਮ 'ਚ ਢਿੱਲ ਮਿਲਣ ਦੀ ਉਮੀਦ ਸੀ ਪਰ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਅਮਰੀਕਾ 'ਚ ਦਾਖਲੇ ਲਈ ਕੋਵਿਡ-19 ਵੈਕਸੀਨ ਨਾਲ ਜੁੜੇ ਕਿਸੇ ਨਿਯਮ 'ਚ ਢਿੱਲ ਨਹੀਂ ਦਿੱਤੀ ਜਾਵੇਗੀ। ਕੁਝ ਸਮਾਂ ਪਹਿਲਾਂ ਜਦੋਂ ਯੂਐਸ ਓਪਨ ਨੇ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਸੀ ਤਾਂ ਉਸ ਵਿੱਚ ਨੋਵਾਕ ਜੋਕੋਵਿਚ ਦਾ ਨਾਂ ਵੀ ਸ਼ਾਮਲ ਸੀ। ਪਰ ਇਸ ਦੇ ਨਾਲ ਹੀ ਯੂਐਸ ਓਪਨ ਨੇ ਇਹ ਵੀ ਕਿਹਾ ਸੀ ਕਿ 'ਯੂਐਸ ਓਪਨ ਟੀਕਾਕਰਨ ਨੂੰ ਲੈ ਕੇ ਕੋਈ ਰਾਏ ਨਹੀਂ ਹੈ। ਪਰ ਉਹ ਟੀਕਾਕਰਨ ਦੇ ਮਾਮਲੇ ਵਿੱਚ ਅਮਰੀਕੀ ਸਰਕਾਰ ਦੀ ਨੀਤੀ ਦਾ ਸਨਮਾਨ ਕਰਦਾ ਹੈ।

Have something to say? Post your comment