Monday, December 22, 2025

Sports

ਆਸਟ੍ਰੇਲੀਆਈ ਕ੍ਰਿਕਟਰਾਂ ਨੇ ਇਨਾਮੀ ਰਾਸ਼ੀ ਸ਼੍ਰੀਲੰਕਾ ਦੇ ਬੱਚਿਆਂ ਨੂੰ ਕੀਤੀ ਦਾਨ

Australian cricketers

August 11, 2022 06:43 PM

ਨਵੀਂ ਦਿੱਲੀ : ਆਸਟ੍ਰੇਲੀਆਈ ਟੀਮ ਨੇ ਹਾਲ ਹੀ 'ਚ ਸ਼੍ਰੀਲੰਕਾ ਦੇ ਆਪਣੇ ਦੌਰੇ 'ਤੇ ਜਿੱਤੀ ਇਨਾਮੀ ਰਾਸ਼ੀ ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ ਦੇ ਬੱਚਿਆਂ ਅਤੇ ਪਰਿਵਾਰਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਯੂਨੀਸੇਫ ਦੇ ਬ੍ਰਾਂਡ ਅੰਬੈਸਡਰ ਪੈਟ ਕਮਿੰਸ ਤੇ ਆਰੋਨ ਫਿੰਚ ਦੀ ਕਪਤਾਨੀ ਵਿੱਚ ਇਸ ਦੌਰੇ ਵਿੱਚ ਖੇਡੇ ਗਏ ਟੀ-20 ਅਤੇ ਟੈਸਟ ਸੀਰੀਜ਼ ਵਿੱਚ ਜਿੱਤਾਂ ਹਾਸਲ ਕੀਤੀਆਂ। ਉਨ੍ਹਾਂ ਦੀ ਟੀਮ ਨੇ ਸ਼੍ਰੀਲੰਕਾ ਲਈ 45 ਹਜ਼ਾਰ ਆਸਟ੍ਰੇਲੀਅਨ ਡਾਲਰ ਦਾਨ ਕੀਤੇ ਹਨ।

 

ਇਸ ਸਾਲ ਜੂਨ-ਜੁਲਾਈ 'ਚ ਹੋਏ ਇਸ ਦੌਰੇ 'ਚ ਆਸਟ੍ਰੇਲੀਆਈ ਖਿਡਾਰੀਆਂ ਨੇ ਸ਼੍ਰੀਲੰਕਾ ਦੇ ਮੌਜੂਦਾ ਆਰਥਿਕ ਸੰਕਟ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ। ਪੈਟਰੋਲ ਪੰਪਾਂ 'ਤੇ ਲੰਬੀਆਂ ਲਾਈਨਾਂ ਅਤੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਦੂਜੇ ਟੈਸਟ ਦੌਰਾਨ ਗੇਲ ਅੰਤਰਰਾਸ਼ਟਰੀ ਸਟੇਡੀਅਮ ਤੱਕ ਪਹੁੰਚਦੀ ਰਹੀ ਸੀ।

ਆਸਟ੍ਰੇਲੀਆਈ ਕ੍ਰਿਕਟਰਾਂ ਦੁਆਰਾ ਦਾਨ ਕੀਤੀ ਗਈ ਰਕਮ UNICEF ਦੇ ਪ੍ਰੋਗਰਾਮ ਦੀ ਤਰਫੋਂ ਸ਼੍ਰੀਲੰਕਾ ਦੇ 1.7 ਮਿਲੀਅਨ ਕਮਜ਼ੋਰ ਬੱਚਿਆਂ ਲਈ ਪੋਸ਼ਣ, ਸਿਹਤ ਦੇਖਭਾਲ, ਪੀਣ ਵਾਲੇ ਸੁਰੱਖਿਅਤ ਪਾਣੀ, ਸਿੱਖਿਆ ਅਤੇ ਮਾਨਸਿਕ ਸਿਹਤ ਸੇਵਾਵਾਂ ਲਈ ਜਾਵੇਗੀ।

Have something to say? Post your comment