Monday, December 22, 2025

Sports

ਪੀਵੀ ਸਿੰਧੂ ਨੇ ਜਿੱਤਿਆ ਗੋਲਡ ਮੈਡਲ, ਮਿਸ਼ੇਲ ਲੀ ਨੂੰ ਹਰਾ ਕੇ ਬਣੀ ਚੈਂਪੀਅਨ

PV Sindhu

August 08, 2022 06:59 PM

CWG 2022: ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਕਾਮਨਵੈਲਥ ਗੇਮਜ਼ 2022 ਦੇ ਆਖਰੀ ਦਿਨ ਸੋਨ ਤਮਗਾ ਜਿੱਤਿਆ ਹੈ। ਉਸ ਨੇ ਬੈਡਮਿੰਟਨ ਮਹਿਲਾ ਸਿੰਗਲਜ਼ ਮੈਚ ਵਿੱਚ ਕੈਨੇਡਾ ਦੀ ਮਿਸ਼ੇਲ ਲੀ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਸਿੰਧੂ ਨੇ ਇਸ ਤੋਂ ਪਹਿਲਾਂ ਸੈਮੀਫਾਈਨਲ ਮੈਚ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਇਸ ਨੂੰ ਬਰਕਰਾਰ ਰੱਖਿਆ ਤੇ ਸੋਨ ਤਮਗਾ ਜਿੱਤਿਆ। ਕਾਮਨਵੈਲਥ ਗੇਮਜ਼ 2022 ਵਿੱਚ ਭਾਰਤ ਲਈ ਇਹ 19ਵਾਂ ਸੋਨ ਤਗਮਾ ਹੈ। ਸਿੰਧੂ ਨੇ ਫਾਈਨਲ ਮੈਚ ਵਿੱਚ ਕੈਨੇਡੀਅਨ ਸ਼ਟਲਰ ਮਿਸ਼ੇਲ ਲੀ ਨੂੰ 2-0 ਨਾਲ ਹਰਾਇਆ। ਇਸ ਜਿੱਤ ਨਾਲ ਸਿੰਧੂ ਨੇ ਸੋਨ ਤਮਗਾ ਜਿੱਤ ਲਿਆ। ਸਿੰਧੂ ਨੇ ਫਾਈਨਲ ਦੇ ਪਹਿਲੇ ਗੇਮ ਤੋਂ ਹੀ ਲੀਡ ਲੈ ਲਈ ਸੀ। ਉਨ੍ਹਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੀ ਗੇਮ 21-15 ਨਾਲ ਜਿੱਤੀ। ਇਸ ਤੋਂ ਬਾਅਦ ਉਹ ਦੂਜੀ ਗੇਮ ਵਿੱਚ ਵੀ ਬੜ੍ਹਤ ਨਾਲ ਖੇਡ ਰਹੀ ਸੀ। ਪਰ ਇਸ ਦੌਰਾਨ ਮਿਸ਼ੇਲ ਵੀ ਅਗਵਾਈ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਹਾਲਾਂਕਿ ਉਹ ਸਫਲ ਨਹੀਂ ਹੋ ਸਕੀ। ਸਿੰਧੂ ਨੇ ਦੂਜਾ ਗੇਮ ਵੀ ਜਿੱਤ ਲਿਆ। ਉਨ੍ਹਾਂ ਨੇ 21-13 ਨਾਲ ਜਿੱਤ ਦਰਜ ਕੀਤੀ।

ਜ਼ਿਕਰਯੋਗ ਹੈ ਕਿ ਬੈਡਮਿੰਟਨ ਵਿੱਚ ਭਾਰਤ ਦਾ ਇਹ ਪਹਿਲਾ ਸੋਨ ਤਗਮਾ ਹੈ। ਟੀਮ ਇੰਡੀਆ ਹੁਣ 19 ਸੋਨ ਤਗਮਿਆਂ ਨਾਲ ਸੂਚੀ ਵਿੱਚ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਸੋਨੇ ਦੇ ਨਾਲ-ਨਾਲ ਭਾਰਤ ਨੇ 15 ਚਾਂਦੀ ਅਤੇ 22 ਕਾਂਸੀ ਦੇ ਤਗਮੇ ਵੀ ਜਿੱਤੇ ਹਨ। ਹੁਣ ਭਾਰਤ ਦੇ ਕੋਲ ਕੁੱਲ 56 ਮੈਡਲ ਹਨ। ਕੈਨੇਡਾ ਇਸ ਮਾਮਲੇ 'ਚ ਤੀਜੇ ਸਥਾਨ 'ਤੇ ਹੈ। ਕੈਨੇਡਾ ਦੇ 26 ਗੋਲਡ ਮੈਡਲ ਹਨ। ਜਦਕਿ ਆਸਟ੍ਰੇਲੀਆ 66 ਸੋਨ ਤਗਮਿਆਂ ਨਾਲ ਪਹਿਲੇ ਸਥਾਨ 'ਤੇ ਹੈ।

Have something to say? Post your comment