Monday, December 22, 2025

Sports

ਕਾਮਨਵੈਲਥ ਖੇਡਾਂ 'ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਢੋਲ ਤੇ ਭੰਗੜਾ ਨਾਲ ਨਿੱਘਾ ਸੁਵਾਗਤ

Commonwealth Games 2022

August 06, 2022 04:33 PM

ਅੰਮ੍ਰਿਤਸਰ: ਕਾਮਨਵੈਲਥ ਖੇਡਾਂ 'ਚ ਵੇਟਲਿਫਟਿੰਗ 'ਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਲਵਪ੍ਰੀਤ ਸਿੰਘ ਸ਼ਨੀਵਾਰ ਨੂੰ ਘਰ ਪਰਤ ਆਏ ਹਨ। ਉਨ੍ਹਾਂ ਦਾ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਰਿਵਾਰਕ ਮੈਂਬਰਾਂ ਨੇ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਵਾਪਸ ਪਰਤੇ ਗੁਰਦੀਪ ਸਿੰਘ ਤੇ ਹੋਰ ਖਿਡਾਰੀਆਂ ਦਾ ਵੀ ਸ਼ਾਨਦਾਰ ਸੁਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ 'ਚ ਜਸ਼ਨ ਦਾ ਮਾਹੌਲ ਹੈ। ਅੰਮ੍ਰਿਤਸਰ ਹਵਾਈ ਅੱਡੇ ਦੇ ਬਾਹਰ ਉਸ ਦੇ ਪਹੁੰਚਣ ਤੋਂ ਪਹਿਲਾਂ ਉਸ ਦੇ ਪਰਿਵਾਰ ਨੇ ਢੋਲ ਦੇ ਡਗਿਆਂ 'ਤੇ ਨੱਚਿਆ। ਉਸ ਦੇ ਦਾਦਾ ਜੀ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ।  ਉਹ ਆਪਣੀ ਮਿਹਨਤ ਨਾਲ ਇੱਥੇ ਪਹੁੰਚਿਆ ਹੈ। ਪਰਿਵਾਰਕ ਮੈਂਬਰਾਂ ਨੇ ਵੀ ਸਹਿਯੋਗ ਦਿੱਤਾ ਹੈ।

Have something to say? Post your comment