Monday, December 22, 2025

Sports

CWG 2022 Medal Tally: ਆਸਟ੍ਰੇਲੀਆ ਨੇ ਲਾਇਆ ਤਗਮਿਆਂ ਦਾ ਸੈਂਕੜਾ, ਹੁਣ ਤਕ ਜਿੱਤੇ 106 ਮੈਡਲ

CWG 2022 Medal Tally

August 03, 2022 10:30 AM

CWG 2022 Medal Tally:  ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦਾ ਅੱਜ ਛੇਵਾਂ ਦਿਨ ਹੈ। ਹੁਣ ਤੱਕ 128 ਗੋਲਡ ਮੈਡਲ ਤੈਅ ਹੋ ਚੁੱਕੇ ਹਨ। ਆਸਟਰੇਲੀਆ ਨੇ ਇਨ੍ਹਾਂ ਵਿੱਚੋਂ 42 ਸੋਨ ਤਗਮੇ ਜਿੱਤੇ ਹਨ। ਇਸ ਸਮੇਂ ਇਸ ਦੇਸ਼ ਨੇ ਕੁੱਲ 106 ਤਗਮੇ ਜਿੱਤੇ ਹਨ। ਮੈਡਲਾਂ ਦੇ ਇਸ ਸੈਂਕੜੇ ਦੇ ਨਾਲ ਆਸਟਰੇਲੀਆ ਮੈਡਲ ਤਾਲੀ ਵਿੱਚ ਸਭ ਤੋਂ ਅੱਗੇ ਹੈ। ਮੇਜ਼ਬਾਨ ਇੰਗਲੈਂਡ ਇੱਥੇ ਦੂਜੇ ਨੰਬਰ 'ਤੇ ਹੈ। ਇੰਗਲੈਂਡ ਨੇ ਹੁਣ ਤੱਕ 31 ਸੋਨੇ ਦੇ ਨਾਲ ਕੁੱਲ 86 ਤਗਮੇ ਜਿੱਤੇ ਹਨ।

ਮੌਜੂਦਾ ਸਮੇਂ 'ਚ ਭਾਰਤ ਮੈਡਲਾਂ ਦੀ ਇਸ ਦੌੜ 'ਚ ਕਾਫੀ ਪਿੱਛੇ ਹੈ। ਹੁਣ ਤੱਕ ਭਾਰਤ ਦੇ ਹਿੱਸੇ ਸਿਰਫ 13 ਮੈਡਲ ਹੀ ਆਏ ਹਨ। ਇਨ੍ਹਾਂ ਵਿੱਚ 5 ਗੋਲਡ, 5 ਸਿਲਵਰ ਅਤੇ 3 ਸਿਲਵਰ ਮੈਡਲ ਸ਼ਾਮਲ ਹਨ। ਭਾਰਤ ਤਮਗਾ ਸੂਚੀ 'ਚ ਛੇਵੇਂ ਸਥਾਨ 'ਤੇ ਹੈ। 72 ਦੇਸ਼ਾਂ 'ਚੋਂ ਹੁਣ ਤੱਕ ਕੁੱਲ 29 ਦੇਸ਼ਾਂ ਨੇ ਤਮਗੇ ਜਿੱਤੇ ਹਨ।

Have something to say? Post your comment