Monday, December 22, 2025

Sports

Commonwealth Games 2022: ਮੀਰਾਬਾਈ ਚਾਨੂ ਨੇ ਬਣਾਇਆ ਰਿਕਾਰਡ, ਕਾਮਨਵੈਲਥ ਗੇਮਜ਼ 'ਚ ਭਾਰਤ ਨੇ ਜਿੱਤਿਆ ਪਹਿਲਾ ਗੋਲਡ ਮੈਡਲ

Mirabai Chanu

July 31, 2022 06:55 AM

Commonwealth Games 2022:  ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ ਜਿੱਤਿਆ ਪਹਿਲਾ ਗੋਲਡ ਮੈਡਲ, ਮੀਰਾਬਾਈ ਚਾਨੂ ਨੇ ਇਹ ਰਿਕਾਰਡ ਬਣਾਇਆ ਹੈ।ਭਾਰਤ ਦੀ ਮੀਰਾਬਾਈ ਚਾਨੂ ਨੇ ਔਰਤਾਂ ਦੀ ਵੇਟਲਿਫਟਿੰਗ ਵਿੱਚ ਕਮਾਲ ਕਰ ਦਿਖਾਇਆ। ਉਸਨੇ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਦਾ ਪਹਿਲਾ ਗੋਲਡ ਮੈਡਲ ਜਿੱਤਿਆ। ਮੀਰਾਬਾਈ ਚਾਨੂ ਨੇ ਕੁੱਲ 201 ਕਿਲੋ ਭਾਰ ਚੁੱਕਿਆ। ਉਸਨੇ ਕਲੀਨ ਐਂਡ ਜਰਕ ਦੇ ਪਹਿਲੇ ਦੌਰ ਵਿੱਚ 109 ਕਿਲੋ ਭਾਰ ਚੁੱਕਿਆ। ਇਸ ਨਾਲ ਉਸ ਨੇ ਸੋਨ ਤਮਗਾ ਜਿੱਤਿਆ। ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਵਿੱਚ ਇਹ ਭਾਰਤ ਦਾ ਪਹਿਲਾ ਸੋਨ ਅਤੇ ਕੁੱਲ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਸੰਕੇਤ ਸਰਗਰ ਨੇ ਚਾਂਦੀ ਅਤੇ ਗੁਰਰਤ ਪੁਜਾਰੀ ਨੇ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ।

 

ਜਿੱਥੇ ਭਾਰਤ ਨੇ ਇਸ ਮੁਕਾਬਲੇ 'ਚ ਸੋਨ ਤਗਮੇ 'ਤੇ ਕਬਜ਼ਾ ਕੀਤਾ। ਜਦੋਂ ਕਿ ਚਾਂਦੀ ਦਾ ਤਮਗਾ ਮਾਰੀਸ਼ਸ ਅਤੇ ਕਾਂਸੀ ਦਾ ਤਗਮਾ ਕੈਨੇਡਾ ਨੂੰ ਗਿਆ। ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਮੰਡਲ ਖੇਡਾਂ ਵਿੱਚ ਮੀਰਾਬਾਈ ਚਾਨੂ ਦਾ ਇਹ ਦੂਜਾ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ ਉਸ ਨੇ ਗੋਲਡ ਕੋਸਟ (2018) ਵਿੱਚ ਵੀ ਗੋਲਡ ਜਿੱਤਿਆ ਸੀ।

Have something to say? Post your comment