Monday, December 22, 2025

Sports

ਬਰਮਿੰਘਮ 'ਚ Commonwealth Games 2022 ਦੀ ਸ਼ੁਰੂਆਤ, ਜਾਣੋ ਕਿੱਥੇ ਹੋਵੇਗਾ ਮੈਚ ਦੀ ਲਾਈਵ ਸਟ੍ਰੀਮਿੰਗ

Commonwealth Games 2022

July 28, 2022 07:45 AM

ਨਵੀਂ ਦਿੱਲੀ : ਰਾਸ਼ਟਰਮੰਡਲ ਖੇਡਾਂ 2022 ਬਰਮਿੰਘਮ ਇੰਗਲੈਂਡ ਵਿੱਚ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਭਾਰਤੀ ਖਿਡਾਰੀ ਪੂਰੀ ਤਿਆਰੀ ਨਾਲ ਇੰਗਲੈਂਡ ਪਹੁੰਚ ਚੁੱਕੇ ਹਨ। ਹਾਲਾਂਕਿ ਇਸ ਦੌਰਾਨ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਲਈ ਸਭ ਤੋਂ ਵੱਡੀਆਂ ਉਮੀਦਾਂ ਵਿੱਚੋਂ ਇੱਕ ਨੀਰਜ ਚੋਪੜਾ ਸੱਟ ਕਾਰਨ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ ।


ਨੀਰਜ ਦੇ ਬਾਹਰ ਹੋਣ ਮਗਰੋਂ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨ ਸਮਾਰੋਹ ਲਈ ਭਾਰਤੀ ਦਲ ਦਾ ਝੰਡਾਬਰਦਾਰ ਨਿਯੁਕਤ ਕੀਤਾ ਗਿਆ ਸੀ।  ਇਸ ਨਾਲ ਹੀ ਭਾਰਤੀ ਦਰਸ਼ਕ ਟੀਵੀ 'ਤੇ ਲਾਈਵ ਪ੍ਰਸਾਰਣ ਦੇਖ ਸਕਣਗੇ। ਜ਼ਿਕਰਯੋਗ ਹੈ ਕਿ ਰਾਸ਼ਟਰਮੰਡਲ ਖੇਡਾਂ 2022 ਦਾ ਸੋਨੀ ਨੈੱਟਵਰਕ ਦੇ ਚੈਨਲਾਂ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਸ਼ੰਸਕ ਸੋਨੀ ਲਾਈਵ ਐਪ 'ਤੇ ਲਾਈਵ ਪ੍ਰਸਾਰਣ ਦੇਖ ਸਕਣਗੇ। ਜ਼ਿਕਰਯੋਗ ਹੈ ਕਿ ਰਾਸ਼ਟਰਮੰਡਲ ਖੇਡਾਂ 2022 ਦੇ ਪ੍ਰਸਾਰਣ ਅਧਿਕਾਰ ਸੋਨੀ ਨੈੱਟਵਰਕ ਕੋਲ ਹਨ। 

Have something to say? Post your comment