Monday, December 22, 2025

Sports

Commonwealth Games 2022 : Lovlina Borgohain ਵੱਲੋਂ ਟਵਿੱਟਰ 'ਤੇ ਪੋਸਟ ਪਾਉਣ ਮਗਰੋਂ, ਕੋਚ ਸੰਧਿਆ ਗੁਰੰਗ ਨੂੰ ਮਿਲੀ ਮਾਨਤਾ

Lovlina Borgohain

July 27, 2022 11:37 AM

Commonwealth Games 2022 : ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਦੀ ਨਿੱਜੀ ਕੋਚ ਸੰਧਿਆ ਗੁਰੰਗ ਨੂੰ ਮੰਗਲਵਾਰ ਨੂੰ ਰਾਸ਼ਟਰਮੰਡਲ ਖੇਡਾਂ 2022 ਲਈ ਮਾਨਤਾ ਦਿੱਤੀ ਗਈ ਹੈ। ਸੋਮਵਾਰ ਨੂੰ ਲਵਲੀਨਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਸੀ। ਜਿੱਥੇ ਉਸਨੇ ਦੋਸ਼ ਲਾਇਆ ਸੀ ਕਿ ਉਹ ਆਪਣੇ ਕੋਚਾਂ ਦੇ ਵਾਰ-ਵਾਰ ਬਦਲਣ ਕਾਰਨ "ਮਾਨਸਿਕ ਪਰੇਸ਼ਾਨੀ" ਵਿੱਚੋਂ ਲੰਘ ਰਹੀ ਹੈ। ਦੱਸ ਦੇਈਏ ਕਿ ਇੱਕ ਅਧਿਕਾਰੀ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੰਧਿਆ ਗੁਰੰਗ ਨੂੰ ਮੰਗਲਵਾਰ ਨੂੰ ਰਾਸ਼ਟਰਮੰਡਲ ਖੇਡਾਂ ਲਈ ਮਾਨਤਾ ਮਿਲ ਗਈ ਹੈ।

ਆਇਰਲੈਂਡ 'ਚ 15 ਦਿਨਾਂ ਦੇ ਸਿਖਲਾਈ ਕੈਂਪ ਮਗਰੋਂ ਭਾਰਤੀ ਮੁੱਕੇਬਾਜ਼ੀ ਟੀਮ ਐਤਵਾਰ ਰਾਤ ਬਰਮਿੰਘਮ ਦੇ ਗੇਮਜ਼ ਵਿਲੇਜ ਪਹੁੰਚੀ। ਹਾਲਾਂਕਿ ਲਵਲੀਨਾ ਦੇ ਨਿੱਜੀ ਕੋਚ ਸੰਧਿਆ ਗੁਰੂੰਗ ਨੂੰ ਦਾਖਲੇ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਹ ਮਾਨਤਾ ਪ੍ਰਾਪਤ ਕੋਚ ਨਹੀਂ ਸੀ। ਇਸ 'ਤੇ ਲਵਲੀਨਾ ਨੇ ਟਵਿਟਰ 'ਤੇ ਇਕ ਲੰਬੀ ਪੋਸਟ 'ਚ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ।

ਖੇਡ ਮੰਤਰਾਲੇ ਅਤੇ ਭਾਰਤੀ ਓਲੰਪਿਕ ਸੰਘ (IOA) ਨੇ ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਵੱਲੋਂ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਨੂੰ ਪ੍ਰਭਾਵਿਤ ਕਰਨ ਦੇ ਅਧਿਕਾਰੀਆਂ ਵਿਰੁੱਧ ਲਾਏ ਗਏ ਦੋਸ਼ਾਂ ਦਾ ਤੁਰੰਤ ਨੋਟਿਸ ਲਿਆ ਹੈ।

ਲਵਲੀਨਾ ਦੇ ਟਵੀਟ ਦਾ ਜਵਾਬ ਦਿੰਦੇ ਹੋਏ, IOA ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਆਪਣੀ ਕੋਚ ਸੰਧਿਆ ਗੁਰੰਗ ਦੀ ਮਾਨਤਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟੀਮ ਇੰਡੀਆ ਦੀ ਮੁੱਕੇਬਾਜ਼ ਲਵਲੀਨਾ ਦੁਆਰਾ ਉਠਾਈ ਗਈ ਚਿੰਤਾ ਦਾ ਨੋਟਿਸ ਲਿਆ ਹੈ।

Have something to say? Post your comment