Monday, December 22, 2025

World

ਟਵਿੱਟਰ ਵਿਵਾਦ ਨੂੰ ਲੈ ਕੇ ਐਲਨ ਮਸਕ ਨੇ ਪਰਾਗ ਅਗਰਵਾਲ ਨੂੰ ਭੇਜਿਆ ਧਮਕੀ ਭਰਿਆ ਪੱਤਰ

Elon Musk

July 17, 2022 08:30 PM

ਟੇਸਲਾ ਦੇ ਸੀਈਓ ਐਲਨ ਮਸਕ ਤੇ ਟਵਿਟਰ ਵਿਚਕਾਰ ਵਿਵਾਦ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਨਿੱਤ ਨਵੇਂ ਮੋੜ ਦੇਖਣ ਨੂੰ ਮਿਲ ਰਹੇ ਹਨ। ਹੁਣ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਟਵਿੱਟਰ ਡੀਲ ਰੱਦ ਹੋਣ ਤੋਂ ਪਹਿਲਾਂ ਐਲਨ ਮਸਕ ਨੇ ਟਵਿਟਰ ਦੇ ਸੀਈਓ ਪਰਾਗ ਅਗਰਵਾਲ ਨੂੰ ਧਮਕੀ ਭਰਿਆ ਸੁਨੇਹਾ ਭੇਜਿਆ ਸੀ। ਰਿਪੋਰਟਾਂ ਦੀ ਮੰਨੀਏ ਤਾਂ ਇਹ ਸੰਦੇਸ਼ 28 ਜੂਨ ਨੂੰ ਭੇਜਿਆ ਗਿਆ ਸੀ। ਇਸ ਸੰਦੇਸ਼ ਵਿੱਚ ਐਲਨ ਮਸਕ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਦੇ ਵਕੀਲ ਮੁਸੀਬਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਮਸਕ ਨੇ ਪਰਾਗ ਨੂੰ ਇਹ ਸੰਦੇਸ਼ ਉਦੋਂ ਭੇਜਿਆ ਜਦੋਂ ਟਵਿੱਟਰ ਦੇ ਵਕੀਲਾਂ ਨੇ ਵਿੱਤੀ ਜਾਣਕਾਰੀ ਮੰਗੀ ਜਿਸ ਤੋਂ ਟਵਿੱਟਰ ਨੂੰ ਹਾਸਲ ਕੀਤਾ ਜਾਣਾ ਸੀ। ਇਹ ਜਾਣਕਾਰੀ ਟਵਿੱਟਰ ਨੇ ਮਸਕ ਖਿਲਾਫ ਦਰਜ ਮਾਮਲੇ 'ਚ ਦਿੱਤੀ ਹੈ।

ਮੁਕੱਦਮੇ ਵਿੱਚ ਦਰਜ ਦਸਤਾਵੇਜ਼ਾਂ ਦੇ ਅਨੁਸਾਰ ਐਲਨ ਮਸਕ ਨੇ ਟਵਿੱਟਰ ਦੇ ਸੀਐਫਓ ਨੇਡ ਸੇਗਲ ਨੂੰ ਇਹੀ ਸੰਦੇਸ਼ ਭੇਜਿਆ ਸੀ। ਇਸ ਮੈਸੇਜ ਵਿੱਚ ਲਿਖਿਆ ਗਿਆ ਸੀ ਕਿ ਤੁਹਾਡਾ ਵਕੀਲ ਇਸ ਗੱਲਬਾਤ ਦੀ ਵਰਤੋਂ ਮੁਸੀਬਤ ਪੈਦਾ ਕਰਨ ਲਈ ਕਰ ਰਿਹਾ ਹੈ। ਇਸ ਨੂੰ ਤੁਰੰਤ ਰੋਕਣ ਦੀ ਲੋੜ ਹੈ। ਦੱਸਿਆ ਜਾ ਰਿਹਾ ਹੈ ਕਿ ਮਸਕ ਨੇ ਇਹ ਸੰਦੇਸ਼ ਉਦੋਂ ਭੇਜਿਆ ਜਦੋਂ ਟਵਿੱਟਰ ਦੇ ਵਕੀਲਾਂ ਨੇ ਉਸ ਤੋਂ ਪੁੱਛਿਆ ਕਿ ਉਸ ਨੂੰ 44 ਅਰਬ ਡਾਲਰ ਦੀ ਰਕਮ ਕਿੱਥੋਂ ਮਿਲੇਗੀ।

 

Have something to say? Post your comment