Monday, December 22, 2025

Sports

ਨੀਰਜ ਚੋਪੜਾ ਨੇ ਸਟਾਕਹੋਮ 'ਚ ਬਜ਼ੁਰਗ ਫ਼ੈਨ ਦੇ ਛੂਹੇ ਪੈਰ, ਇਸ ਅੰਦਾਜ਼ ਨਾਲ ਜਿੱਤਿਆ ਲੱਖਾਂ ਲੋਕਾਂ ਦਾ ਦਿਲ

Neeraj Chopra

July 02, 2022 09:35 AM

 ਟੋਕੀਓ ਓਲੰਪਿਕ 'ਚ ਭਾਰਤ ਲਈ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਸੇਂਸੇਸ਼ਨ ਬਣੇ ਹੋਏ ਹਨ। ਹਰ ਰੋਜ਼ ਉਸ ਨਾਲ ਜੁੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਉਸਨੇ ਇੱਕ ਮਹੀਨੇ ਵਿੱਚ ਦੂਜੀ ਵਾਰ ਸਟਾਕਹੋਮ ਡਾਇਮੰਡ ਲੀਗ ਮੀਟਿੰਗ ਦੌਰਾਨ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਦੇ ਹੋਏ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਅਤੇ ਚਾਂਦੀ ਦਾ ਤਗਮਾ ਜਿੱਤਿਆ ਹੈ।

ਹੁਣ ਉਸ ਨਾਲ ਜੁੜਿਆ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਆਪਣੇ ਇਕ ਪਫ਼ੈਨਜ ਦੇ ਪੈਰ ਛੂਹਦੇ ਨਜ਼ਰ ਆ ਰਹੇ ਹਨ।



ਅਸਲ 'ਚ ਸਾਹਮਣੇ ਆਈ ਵੀਡੀਓ 'ਚ ਨੀਰਜ ਚੋਪੜਾ ਦੀ ਨਿਮਰਤਾ ਦੇਖ ਕੇ ਹਰ ਕੋਈ ਉਨ੍ਹਾਂ ਦਾ ਫੈਨ ਹੋ ਗਿਆ ਹੈ। ਵੀਡੀਓ 'ਚ ਨੀਰਜ ਇਕ ਬਜ਼ੁਰਗ ਫ਼ੈਨ ਦੇ ਪੈਰ ਛੂਹਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਟਾਕਹੋਮ 'ਚ ਫ਼ੈਨਜ ਦੇ ਝੁੰਡ ਨਾਲ ਗੱਲਬਾਤ ਕਰਦੇ ਹੋਏ ਅਤੇ ਤਸਵੀਰਾਂ ਖਿਚਵਾਉਂਦੇ ਹੋਏ ਨੀਰਜ ਨੇ ਬਜ਼ੁਰਗ ਵਿਅਕਤੀ ਦੇ ਪੈਰ ਛੂਹੇ ਹਨ। 

 

Have something to say? Post your comment