Monday, December 22, 2025

Sports

ਨੀਰਜ ਚੋਪੜਾ ਨੇ ਇਕ ਵਾਰ ਫਿਰ ਲਹਿਰਾਇਆ ਤਿਰੰਗਾ, ਫਿਨਲੈਂਡ 'ਚ 86.69 ਮੀਟਰ ਦੀ ਦੂਰੀ 'ਤੇ ਜੈਵਲਿਨ ਥ੍ਰੋਅ 'ਚ ਜਿੱਤਿਆ ਸੋਨ ਤਗਮਾ

Neeraj Chopra

June 19, 2022 08:25 AM

ਓਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੇ ਭਾਰਤ ਦੇ ਨੀਰਜ ਚੋਪੜਾ ਨੇ ਇਕ ਵਾਰ ਫਿਰ ਕਮਾਲ ਦਿਖਾਇਆ। ਉਸਨੇ ਫਿਨਲੈਂਡ ਵਿੱਚ ਕੁਓਰਟੇਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ। ਨੀਰਜ ਨੇ ਸ਼ਨੀਵਾਰ ਨੂੰ ਇੱਥੇ 86.69 ਮੀਟਰ ਦੀ ਰਿਕਾਰਡ ਦੂਰੀ ਤੱਕ ਜੈਵਲਿਨ ਸੁੱਟਿਆ। ਦਿਲਚਸਪ ਗੱਲ ਇਹ ਹੈ ਕਿ ਕੋਈ ਵੀ ਉਸ ਦਾ ਮੁਕਾਬਲਾ ਨਹੀਂ ਕਰ ਸਕਿਆ। ਹਾਲ ਹੀ 'ਚ ਨੀਰਜ ਨੇ ਰਾਸ਼ਟਰੀ ਰਿਕਾਰਡ ਬਣਾਇਆ ਸੀ।

ਭਾਰਤ ਦੇ ਸਟਾਰ ਨੀਰਜ ਨੇ ਪਹਿਲੀ ਵਾਰ ਹੀ 86.69 ਮੀਟਰ ਤੱਕ ਜੈਵਲਿਨ ਸੁੱਟਿਆ, ਜਿਸ ਤੋਂ ਬਾਅਦ ਕੋਈ ਵੀ ਉਸ ਦੇ ਆਸ-ਪਾਸ ਵੀ ਨਹੀਂ ਪਹੁੰਚ ਸਕਿਆ। ਦਿਲਚਸਪ ਗੱਲ ਇਹ ਹੈ ਕਿ ਨੀਰਜ ਨੇ ਆਪਣੀ ਬਾਕੀ ਦੀਆਂ ਦੋ ਪਾਰੀਆਂ ਨੂੰ ਫਾਊਲ ਕਰਾਰ ਦਿੱਤਾ, ਤਾਂ ਜੋ ਉਸ ਦੇ ਨਾਂ ਦੇ ਸਾਹਮਣੇ ਛੋਟਾ ਸਕੋਰ ਨਾ ਆਵੇ। ਇਸ ਮੈਚ ਦੌਰਾਨ ਨੀਰਜ ਸੱਟ ਤੋਂ ਬੱਚ ਗਿਆ ਸੀ। ਜਦੋਂ ਉਹ ਆਪਣਾ ਬਰਛਾ ਸੁੱਟ ਰਿਹਾ ਸੀ ਤਾਂ ਅਚਾਨਕ ਉਸਦਾ ਪੈਰ ਤਿਲਕ ਗਿਆ। ਹਾਲਾਂਕਿ, ਨੀਰਜ ਫਿਰ ਉੱਠਿਆ।

ਨੀਰਜ ਚੋਪੜਾ ਨੇ ਇਕ ਵਾਰ ਫਿਰ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਇਸ ਕਾਰਨਾਮੇ ਤੋਂ ਖੁਸ਼ ਹੋ ਕੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕੀਤਾ ਹੈ। ਅਨੁਰਾਗ ਨੇ ਨੀਰਜ ਦਾ ਵੀਡੀਓ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਅਨੁਰਾਗ ਠਾਕੁਰ ਨੇ ਵੀ ਨੀਰਜ ਦੀ ਤਾਰੀਫ ਕੀਤੀ ਹੈ।

 

Have something to say? Post your comment