Tuesday, March 24, 2026
BREAKING
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ ਭਾਰਤ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਸ਼ਮਸ਼ਾਨਘਾਟ' ਦੀ ਸ਼ੁਰੂਆਤ ਭਾਰਤ ‘ਚ ਮੌਸਮ ਖ਼ਰਾਬ: ਉੱਤਰੀ ਰਾਜਾਂ ‘ਚ ਮੀਂਹ ਤੇ ਓਲੇ, ਫਸਲਾਂ ਲਈ ਖਤਰਾ ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ! ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ 'ਚ ਡਿਫੈਂਸ ਯੂਨੀਵਰਸਿਟੀ ਅਤੇ ਮਾਈਨਿੰਗ ਬਿੱਲ ਪਾਸ ਅਮਨ ਅਰੋੜਾ ਦੇ ਅਮਿਤ ਸ਼ਾਹ ਨੂੰ 8 ਸਵਾਲ, ਮੋਗਾ ਰੈਲੀ ਤੋਂ ਪਹਿਲਾਂ ਕੇਂਦਰ ’ਤੇ ਨਿਸ਼ਾਨਾ ਨਿਵੇਸ਼ਕ ਸਮਿੱਟ ‘ਤੇ ਸਿਆਸੀ ਤਕਰਾਰ: ਸੁਖਬੀਰ ਬਾਦਲ ਨੇ ਕਿਹਾ – ਅਕਾਲੀ ਸਰਕਾਰ ਦੇ ਕੰਮਾਂ ਦਾ ਕਰੈਡਿਟ ਲੈ ਰਹੀ ਹੈ ਆਪ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

Tricity

ਖਰੜ ਨੇੜੇ CIA ਸਟਾਫ ਦੀ ਕਾਰਵਾਈ; ਵਾਰਦਾਤ ਦੀ ਤਿਆਰੀ ਕਰ ਰਹੇ ਤਿੰਨ ਨੌਜਵਾਨ ਕਾਬੂ, ਆਰਮਜ਼ ਐਕਟ ਹੇਠ ਕੇਸ ਦਰਜ

January 14, 2026 09:24 PM

ਐਸ. ਏ. ਐਸ ਨਗਰ, 14 ਜਨਵਰੀ:ਜ਼ਿਲ੍ਹਾ ਐਸ.ਏ.ਐਸ. ਨਗਰ ਪੁਲਿਸ ਦੇ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਕਾਰ ਮਾਰਕਾ ਟਾਟਾ ਸਫਾਰੀ ਵਿੱਚੋਂ 03 ਨਜਾਇਜ ਹਥਿਆਰ ਸਮੇਤ ਕਾਰਤੂਸ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਅੱਜ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 12-01-2026 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੇੜੇ ਪਿੰਡ ਖਾਨਪੁਰ, ਖਰੜ੍ਹ ਮੌਜੂਦ ਸੀ। ਜਿੱਥੇ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੂੰ ਮੁਖਬਰੀ ਮਿਲ਼ੀ ਕਿ ਸਹਿਜਪ੍ਰੀਤ ਸਿੰਘ ਪੁੱਤਰ ਸਮਰਜੀਤ ਸਿੰਘ ਵਾਸੀ ਪਿੰਡ ਸਫਾਰੀ ਵਿੰਡ ਜ਼ਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਮਕਾਨ ਨੰ: 487 ਸੰਨੀ ਅਰਬਨ ਹੋਮਜ਼ ਖਰੜ੍ਹ, ਅਮਨਪ੍ਰੀਤ ਸਿੰਘ ਉਰਫ ਆਸ਼ੂ ਪੁੱਤਰ ਸਪਿੰਦਰ ਸਿੰਘ ਪਿੰਡ ਰਾਏਪੁਰ ਕਲਾਂ, ਜਿਲਾ ਮੋਹਾਲ਼ੀ ਅਤੇ ਸਚਿਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਮੋਹਕਮ ਰਾਏ ਜ਼ਿਲ੍ਹਾ ਫਾਜਿਲਕਾ ਹਾਲ ਵਾਸੀ ਮਕਾਨ ਨੰ: 483 ਫਸਟ ਫਲੋਰ ਸੰਨੀ ਅਰਬਨ ਹੋਮਜ਼, ਖਰੜ੍ਹ, ਪਾਸ ਨਜਾਇਜ ਹਥਿਆਰ ਹਨ ਤੇ ਨਜਾਇਜ ਹਥਿਆਰਾਂ ਨਾਲ਼ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਕਾਰ ਨੰ: UP16-DV-6539 ਮਾਰਕਾ ਟਾਟਾ ਸਫਾਰੀ ਵਿੱਚ ਸਵਾਰ ਹੋ ਕੇ ਅਮਾਇਰਾ ਗਰੀਨਜ ਖਰੜ-ਕੁਰਾਲ਼ੀ ਰੋਡ ਵਾਲ਼ੀ ਸਾਈਡ ਘੁੰਮ ਰਹੇ ਹਨ। ਜਿਸ ਤੇ ਉਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 15 ਮਿਤੀ 12-01-2026 ਅ/ਧ 25-54-59 ਆਰਮਜ਼ ਐਕਟ ਥਾਣਾ ਸਿਟੀ ਖਰੜ੍ਹ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਂ ਨੂੰ ਨੇੜੇ ਅਮਾਇਰਾ ਗਰੀਨਜ ਸੋਸਾਇਟੀ ਖਰੜ ਤੋਂ ਗ੍ਰਿਫਤਾਰ ਕਰਕੇ ਨਜਾਇਜ ਅਸਲਾ ਅਤੇ ਐਮੂਨੀਸ਼ਨ ਬ੍ਰਾਮਦ ਕੀਤਾ ਗਿਆ।ਨਾਮ ਪਤਾ ਦੋਸ਼ੀਆਂ:-1. ਦੋਸੀ ਸਚਿਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਮੋਹਕਮ ਰਾਏ ਥਾਣਾ ਜਲਾਲਾਬਾਦ, ਜਿਲਾ ਫਾਜਿਲਕਾ ਹਾਲ ਵਾਸੀ ਮਕਾਨ ਨੰ: 483 ਸੰਨੀ ਅਰਬਨ ਹੋਮਜ ਖਰੜ੍ਹ, ਥਾਣਾ ਸਿਟੀ ਖਰੜ੍ਹ, ਜਿਲ੍ਹਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 22 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਦੇ ਖਿਲਾਫ ਥਾਣਾ ਮਲੋਆ ਚੰਡੀਗੜ ਵਿਖੇ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੈ।2. ਦੋਸ਼ੀ ਸਹਿਜਪ੍ਰੀਤ ਸਿੰਘ ਪੁੱਤਰ ਸਮਰਜੀਤ ਸਿੰਘ ਵਾਸੀ ਪਿੰਡ ਸਫਾਰੀ ਵਿੰਡ, ਥਾਣਾ ਮਜੀਠਾ, ਜਿਲਾ ਅੰਮ੍ਰਿਤਸਰ ਹਾਲ ਵਾਸੀ ਮਕਾਨ ਨੰ: 487 ਸੰਨੀ ਅਰਬਨ ਹੋਮਜ ਖਰੜ, ਥਾਣਾ ਸਿਟੀ ਖਰੜ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 20 ਸਾਲ ਹੈ, ਜੋ ਬਾਰਾਂ ਕਲਾਸਾ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਦੇ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।3. ਦੋਸ਼ੀ ਅਮਨਪ੍ਰੀਤ ਸਿੰਘ ਉਰਫ ਆਸ਼ੂ ਪੁੱਤਰ ਸਪਿੰਦਰ ਸਿੰਘ ਵਾਸੀ ਪਿੰਡ ਰਾਏਪੁਰ ਕਲਾਂ ਥਾਣਾ ਸੋਹਾਣਾ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 20 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਦੇ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।ਬ੍ਰਾਮਦਗੀ ਦਾ ਵੇਰਵਾ:-1. ਇੱਕ ਪਿਸਟਲ .32 ਬੋਰ ਸਮੇਤ 02 ਜਿੰਦਾ ਰੌਂਦ .32 ਬੋਰ2. ਇੱਕ ਪਿਸਟਲ .315 ਬੋਰ ਸਮੇਤ 02 ਜਿੰਦਾ ਰੌਂਦ .315 ਬੋਰ3. ਇੱਕ ਪਿਸਟਲ .12 ਬੋਰ ਸਮੇਤ 02 ਜਿੰਦਾ ਰੌਂਦ .12 ਬੋਰ4. ਕਾਰ ਨੰ: UP16-DV-6539 ਟਾਟਾ ਸਫਾਰੀਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਤਿੰਨੇ ਦੋਸ਼ੀਆਂ ਨੇ ਇੱਕ ਸਥਾਨਕ ਵਿਦਿਅਕ ਸੰਸਥਾ ਵਿੱਚ ਪੜਾਈ ਕੀਤੀ ਹੈ, ਜਿਸ ਕਰਕੇ ਤਿੰਨੋਂ ਇੱਕ ਦੂਸਰੇ ਨੂੰ ਜਾਣਦੇ ਸਨ। ਜਿਨ੍ਹਾਂ ਨੇ ਆਪਸੀ ਰੰਜਿਸ਼ ਦੇ ਚੱਲਦੇ ਮਹੀਨਾ ਅਗਸਤ ਸਾਲ 2025 ਵਿੱਚ ਇਹ ਹਥਿਆਰ ਰਾਮਪੁਰ, ਯੂ.ਪੀ. ਤੋਂ ਲੈ ਕੇ ਆਏ ਸੀ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਜਿਨਾਂ ਪਾਸੋਂ ਹੋਰ ਵੀ ਬ੍ਰਾਮਦਗੀ ਹੋਣ ਦੀ ਉਮੀਦ ਹੈ।

Have something to say? Post your comment

More from Tricity

ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ, 36.58 ਲੱਖ ਰੁਪਏ ਦਾ ਸਰਕਾਰੀ ਮਾਲੀਆ ਇਕੱਠਾ-ਅੱਠ ਥਾਣਿਆਂ ਵਿੱਚ ਤਿੰਨ ਦਿਨਾਂ ਦੌਰਾਨ 351 ਵਾਹਨਾਂ ਦੀ ਨਿਲਾਮੀ

ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ, 36.58 ਲੱਖ ਰੁਪਏ ਦਾ ਸਰਕਾਰੀ ਮਾਲੀਆ ਇਕੱਠਾ-ਅੱਠ ਥਾਣਿਆਂ ਵਿੱਚ ਤਿੰਨ ਦਿਨਾਂ ਦੌਰਾਨ 351 ਵਾਹਨਾਂ ਦੀ ਨਿਲਾਮੀ

ਮੋਹਾਲੀ : ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਮੋਹਾਲੀ : ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਸੈਫਾਇਰ ਇਮੀਗ੍ਰੇਸ਼ਨ ਗਰੁੱਪ ਦੇ ਮਾਲਕ ਵਿਰੁੱਧ ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਧੜੀ ਅਤੇ ਧਮਕੀਆਂ ਦੇਣ ਦਾ ਕੇਸ ਦਰਜ

ਸੈਫਾਇਰ ਇਮੀਗ੍ਰੇਸ਼ਨ ਗਰੁੱਪ ਦੇ ਮਾਲਕ ਵਿਰੁੱਧ ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਧੜੀ ਅਤੇ ਧਮਕੀਆਂ ਦੇਣ ਦਾ ਕੇਸ ਦਰਜ

ਬਲੌਂਗੀ ਥਾਣੇ ਦੇ ਜਨਾਬ ਹੁਰੀਂ

ਬਲੌਂਗੀ ਥਾਣੇ ਦੇ ਜਨਾਬ ਹੁਰੀਂ "ਚਾਹ-ਪਾਣੀ ਲੈਂਣ ਦੇ ਦੋਸ਼ 'ਚ ਗ੍ਰਿਫਤਾਰ - ਇਰਾਦਾ -ਏ -ਕਤਲ ਕੇਸ ਦਾ ਡਰਾਵਾ ਦੇਕੇ ਮੰਗੇ 1.25 ਲੱਖ ਰੁਪਏ

ਚੰਡੀਗੜ੍ਹ 50 ਗਊਆਂ ਦੀ ਮੌਤ ਮਮਲਾ: ਹਾਈ ਕੋਰਟ ਦਾ ਸਖ਼ਤ ਰੁਖ਼, ਪ੍ਰਸ਼ਾਸਨ ਤੋਂ ਜਵਾਬ ਤਲਬ

ਚੰਡੀਗੜ੍ਹ 50 ਗਊਆਂ ਦੀ ਮੌਤ ਮਮਲਾ: ਹਾਈ ਕੋਰਟ ਦਾ ਸਖ਼ਤ ਰੁਖ਼, ਪ੍ਰਸ਼ਾਸਨ ਤੋਂ ਜਵਾਬ ਤਲਬ

ਜ਼ੀਰਕਪੁਰ ‘ਚ ਫਾਰਚੂਨਰ–ਟਰਾਲਾ ਟੱਕਰ, ਤਿੰਨ ਦੀ ਮੌਤ, ਦੋ ਗੰਭੀਰ ਜ਼ਖਮੀ-  150 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਫਾਰਚੂਨਰ ਟਰਾਲੇ ਦੇ ਥੱਲੇ ਵੜੀ, ਮਸ਼ੀਨਾਂ ਨਾਲ਼ ਕੱਢੇ ਲੋਕ

ਜ਼ੀਰਕਪੁਰ ‘ਚ ਫਾਰਚੂਨਰ–ਟਰਾਲਾ ਟੱਕਰ, ਤਿੰਨ ਦੀ ਮੌਤ, ਦੋ ਗੰਭੀਰ ਜ਼ਖਮੀ- 150 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਫਾਰਚੂਨਰ ਟਰਾਲੇ ਦੇ ਥੱਲੇ ਵੜੀ, ਮਸ਼ੀਨਾਂ ਨਾਲ਼ ਕੱਢੇ ਲੋਕ

ਧੌਣ ਵੱਢ ਕੇ ਕਤਲ ਮਾਮਲੇ ‘ਚ ਦੋਸ਼ੀ ਅਜੇ ਨੂੰ ਉਮਰ ਕੈਦ, ਮੋਹਾਲੀ ਅਦਾਲਤ ਨੇ 13 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ

ਧੌਣ ਵੱਢ ਕੇ ਕਤਲ ਮਾਮਲੇ ‘ਚ ਦੋਸ਼ੀ ਅਜੇ ਨੂੰ ਉਮਰ ਕੈਦ, ਮੋਹਾਲੀ ਅਦਾਲਤ ਨੇ 13 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ

ਚੰਡੀਗੜ੍ਹ ਦੇ 26 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸ਼ਹਿਰ ਹਾਈ ਅਲਰਟ ‘ਤੇ  ਸਵੇਰੇ 5:21 ਵਜੇ ਮਿਲਿਆ ਧਮਕੀ ਭਰਿਆ ਈਮੇਲ, ਸਰਕਾਰੀ–ਨਿੱਜੀ ਸਕੂਲ ਖਾਲੀ ਕਰਵਾਏ

ਚੰਡੀਗੜ੍ਹ ਦੇ 26 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸ਼ਹਿਰ ਹਾਈ ਅਲਰਟ ‘ਤੇ ਸਵੇਰੇ 5:21 ਵਜੇ ਮਿਲਿਆ ਧਮਕੀ ਭਰਿਆ ਈਮੇਲ, ਸਰਕਾਰੀ–ਨਿੱਜੀ ਸਕੂਲ ਖਾਲੀ ਕਰਵਾਏ

ਚੰਡੀਗੜ੍ਹ ਵਿੱਚ ਛਮ-ਛਮ ਵਰ੍ਹੇ ਬੱਦਲ, 12 ਘੰਟਿਆਂ ’ਚ 40 ਮਿ.ਮੀ. ਬਾਰਿਸ਼; ਜਨਜੀਵਨ ਪ੍ਰਭਾਵਿਤ

ਚੰਡੀਗੜ੍ਹ ਵਿੱਚ ਛਮ-ਛਮ ਵਰ੍ਹੇ ਬੱਦਲ, 12 ਘੰਟਿਆਂ ’ਚ 40 ਮਿ.ਮੀ. ਬਾਰਿਸ਼; ਜਨਜੀਵਨ ਪ੍ਰਭਾਵਿਤ

ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਘੋਰ ਲਾਪਰਵਾਹੀ: ਨੌਜਵਾਨਾਂ ਨੇ ਪਲੇਟਫਾਰਮ 'ਚ ਹੀ ਵਾੜ ਦਿੱਤੀ ਕਾਰ -ਰੇਲਵੇ ਟਰੈਕ 'ਚ ਫ਼ਸੀ, ਦੋਵੇਂ ਗ੍ਰਿਫ਼ਤਾਰ

ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਘੋਰ ਲਾਪਰਵਾਹੀ: ਨੌਜਵਾਨਾਂ ਨੇ ਪਲੇਟਫਾਰਮ 'ਚ ਹੀ ਵਾੜ ਦਿੱਤੀ ਕਾਰ -ਰੇਲਵੇ ਟਰੈਕ 'ਚ ਫ਼ਸੀ, ਦੋਵੇਂ ਗ੍ਰਿਫ਼ਤਾਰ