Monday, December 22, 2025

Sports

Rafael Nadal: ਰਾਫੇਲ ਨਡਾਲ ਨੇ ਟੈਨਿਸ ਨੂੰ ਕਿਹਾ ਅਲਵਿਦਾ, ਆਖਰੀ ਮੈਚ ਹਾਰ ਕੇ ਖਤਮ ਕੀਤਾ ਕਰੀਅਰ, ਜਾਣੋ ਸੰਨਿਆਸ ਲੈਣ ਦੀ ਵਜ੍ਹਾ

November 20, 2024 12:16 PM

Rafael Nadal Retirement: ਰਾਫੇਲ ਨਡਾਲ ਨੇ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ। ਸਪੈਨਿਸ਼ ਟੈਨਿਸ ਸਟਾਰ ਨੇ ਡੇਵਿਡ ਕੱਪ 'ਚ ਆਪਣੇ ਕਰੀਅਰ ਦਾ ਆਖਰੀ ਮੈਚ ਖੇਡਿਆ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਟੈਨਿਸ ਦਿੱਗਜ ਨੇ ਪਿਛਲੇ ਮਹੀਨੇ ਯਾਨੀ ਅਕਤੂਬਰ 'ਚ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਨੇ ਡੇਵਿਸ ਕੱਪ 'ਚ ਆਪਣਾ ਆਖਰੀ ਮੈਚ ਖੇਡਣ ਦੀ ਗੱਲ ਕਹੀ ਸੀ।

ਨਡਾਲ ਨੇ ਡੇਵਿਡ ਕੱਪ 'ਚ ਆਪਣਾ ਆਖਰੀ ਮੈਚ ਮੰਗਲਵਾਰ ਨੂੰ ਨੀਦਰਲੈਂਡ ਦੇ ਬੋਟਿਕ ਵੈਨ ਡੀ ਜ਼ਿਡਸਚੁਲਪ ਖਿਲਾਫ ਖੇਡਿਆ। ਮੈਚ ਵਿੱਚ ਨਡਾਲ ਨੂੰ ਬੋਟਿਕ ਵੈਨ ਡੀ ਨੇ ਸਿੱਧੇ ਸੈੱਟਾਂ ਵਿੱਚ 6-4, 6-4 ਨਾਲ ਹਰਾਇਆ। ਨਡਾਲ ਨੇ ਮੈਚ ਦੇ ਦੂਜੇ ਸੈੱਟ 'ਚ ਵਾਪਸੀ ਕੀਤੀ ਪਰ ਆਖਿਰਕਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਤੁਹਾਨੂੰ ਦੱਸ ਦਈਏ ਕਿ 38 ਸਾਲਾ ਨਡਾਲ ਨੇ 22 ਗ੍ਰੈਂਡ ਸਲੈਮ ਸਿੰਗਲ ਖਿਤਾਬ ਨਾਲ ਸੰਨਿਆਸ ਲੈ ਲਿਆ ਹੈ। ਇਸ ਤੋਂ ਇਲਾਵਾ ਉਸ ਨੇ ਟੈਨਿਸ ਵਿੱਚ ਵੀ ਕਈ ਉਪਲਬਧੀਆਂ ਹਾਸਲ ਕੀਤੀਆਂ। ਆਪਣੇ ਕਰੀਅਰ ਦੇ ਅੰਤ ਵਿੱਚ, ਨਡਾਲ ਨੇ ਜ਼ੋਰ ਦੇ ਕੇ ਕਿਹਾ ਕਿ ਉਸਨੂੰ ਉਸਦੇ ਅਥਲੈਟਿਕ ਅਤੇ ਨਿੱਜੀ ਗੁਣਾਂ ਲਈ ਯਾਦ ਕੀਤਾ ਜਾਵੇ।

ਨਡਾਲ ਨੇ ਕਿਹਾ, "ਮੈਂ ਮਨ ਦੀ ਸ਼ਾਂਤੀ ਨਾਲ ਜਾ ਰਿਹਾ ਹਾਂ ਕਿ ਮੈਂ ਇੱਕ ਵਿਰਾਸਤ ਛੱਡੀ ਹੈ, ਜੋ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਇੱਕ ਖੇਡ ਨਹੀਂ ਹੈ, ਸਗੋਂ ਇੱਕ ਨਿੱਜੀ ਵਿਰਾਸਤ ਹੈ।"

ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਨਾਮ
ਹੁਣ ਤੱਕ ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਦਾ ਰਿਕਾਰਡ ਸਰਬੀਆਈ ਖਿਡਾਰੀ ਨੋਵਾਕ ਜੋਕੋਵਿਚ ਦੇ ਨਾਮ ਹੈ। ਜੋਕੋਵਿਚ ਨੇ ਕੁੱਲ 24 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ। ਇਸ ਤੋਂ ਬਾਅਦ ਸੂਚੀ 'ਚ ਦੂਜਾ ਨਾਂ ਰਾਫੇਲ ਨਡਾਲ ਦਾ ਆਉਂਦਾ ਹੈ, ਜਿਨ੍ਹਾਂ ਨੇ 22 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ। ਇਸ ਤੋਂ ਅੱਗੇ ਵਧਦੇ ਹੋਏ ਸਵਿਸ ਲੀਜੈਂਡ ਰੋਜਰ ਫੈਡਰਰ ਦਾ ਨਾਂ ਸਾਹਮਣੇ ਆਉਂਦਾ ਹੈ, ਜਿਸ ਨੇ ਆਪਣੇ ਕਰੀਅਰ 'ਚ 20 ਗ੍ਰੈਂਡ ਸਲੈਮ ਜਿੱਤੇ।

ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਵਾਲੇ ਟੈਨਿਸ ਸਿਤਾਰੇ (ਪੁਰਸ਼)
24 ਖਿਤਾਬ - ਨੋਵਾਕ ਜੋਕੋਵਿਚ

22 ਖਿਤਾਬ - ਰਾਫੇਲ ਨਡਾਲ

20 ਖਿਤਾਬ - ਰੋਜਰ ਫੈਡਰਰ

14 ਖ਼ਿਤਾਬ - ਪੀਟ ਸੈਮਪ੍ਰਾਸ

12 ਟਾਈਟਲ - ਰਾਏ ਐਮਰਸਨ

Have something to say? Post your comment