Friday, May 08, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Tricity

ਮੋਹਾਲੀ: ਬੀੜੀ ਪੀਣ ਤੋਂ ਰੋਕਿਆ ਤਾਂ ਸਰਦਾਰ ’ਤੇ ਕਰ 'ਤਾ ਹਮਲਾ, ਘਰ ’ਚ ਦਾਖ਼ਲ ਹੋ ਕੇ ਕੀਤੀ ਭੰਨਤੋੜ; ਮਾਂ ਨਾਲ ਬਦਸਲੂਕੀ, ਸੋਨੇ ਦੀ ਚੇਨ ਚੋਰੀ

January 26, 2026 07:38 AM

ਮੋਹਾਲੀ, 26 ਜਨਵਰੀ:
ਮੋਹਾਲੀ ਦੇ ਫੇਜ਼ 9 ਸਥਿਤ ਐਮਆਈਜੀ ਫਲੈਟਾਂ ਵਿੱਚ ਗੁੰਡਾਗਰਦੀ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੀੜੀ ਪੀਣ ਤੋਂ ਰੋਕਣ ਦੀ ਗੱਲ ਨੂੰ ਲੈ ਕੇ ਚਾਰ–ਪੰਜ ਨੌਜਵਾਨਾਂ ਨੇ ਇੱਕ ਵਿਅਕਤੀ ’ਤੇ ਹਮਲਾ ਕਰ ਦਿੱਤਾ। ਹਮਲਾਵਰ ਨਾ ਸਿਰਫ਼ ਪੀੜਤ ਨੂੰ ਬੁਰੀ ਤਰ੍ਹਾਂ ਕੁੱਟ ਕੇ ਉਸਦੇ ਘਰ ਵਿੱਚ ਦਾਖਲ ਹੋ ਗਏ, ਸਗੋਂ ਘਰ ਦੀ ਭੰਨਤੋੜ ਕਰਦਿਆਂ ਉਸਦੀ ਬਜ਼ੁਰਗ ਮਾਂ ਨਾਲ ਵੀ ਬਦਸਲੂਕੀ ਕੀਤੀ ਅਤੇ ਸੋਨੇ ਦੀ ਚੇਨ ਤੇ ਪਰਸ ਚੋਰੀ ਕਰਕੇ ਫ਼ਰਾਰ ਹੋ ਗਏ।
ਪੀੜਤ ਸੁਰਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਘਟਨਾ ਵਾਲੇ ਦਿਨ ਸਵੇਰੇ ਕਰੀਬ 10:15 ਵਜੇ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ, ਜਦੋਂ ਚਾਰ–ਪੰਜ ਨੌਜਵਾਨ ਉੱਥੇ ਆਏ ਅਤੇ ਗੱਲਬਾਤ ਦੇ ਬਹਾਨੇ ਉਸ ’ਤੇ ਅਚਾਨਕ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸਨੂੰ ਬੇਰਹਿਮੀ ਨਾਲ ਕੁੱਟਿਆ, ਜਿਸ ਤੋਂ ਬਚਣ ਲਈ ਉਹ ਘਰ ਅੰਦਰ ਦਾਖਲ ਹੋ ਗਿਆ, ਪਰ ਦੋਸ਼ੀ ਉਸਦੇ ਪਿੱਛੇ-ਪਿੱਛੇ ਘਰ ਵਿੱਚ ਦਾਖ਼ਲ ਹੋ ਗਏ।
ਪੀੜਤ ਦੇ ਮੁਤਾਬਕ, ਮੁਲਜ਼ਮਾਂ ਨੇ ਘਰ ਅੰਦਰ ਭੰਨਤੋੜ ਕੀਤੀ। ਜਦੋਂ ਉਸਦੀ ਬਜ਼ੁਰਗ ਮਾਂ ਬਚਾਉਣ ਲਈ ਅੱਗੇ ਆਈ ਤਾਂ ਹਮਲਾਵਰਾਂ ਨੇ ਉਸਨੂੰ ਧੱਕੇ ਮਾਰੇ ਅਤੇ ਉਸਦਾ ਪਰਸ ਤੇ ਸੋਨੇ ਦੀ ਚੇਨ ਚੋਰੀ ਕਰ ਲਈ। ਹਮਲੇ ਦੌਰਾਨ ਸੁਰਿੰਦਰ ਸਿੰਘ ਦੀ ਨੱਕ ਦੀ ਹੱਡੀ ਟੁੱਟ ਗਈ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
🔍 ਹਮਲੇ ਦੀ ਵਜ੍ਹਾ
ਪੀੜਤ ਨੇ ਦੱਸਿਆ ਕਿ ਇਲਾਕੇ ਵਿੱਚ ਕਾਰ ਧੋਣ ਦਾ ਕੰਮ ਕਰਨ ਵਾਲਾ ਜਤਿੰਦਰ ਕੁਮਾਰ ਉਰਫ਼ ਉਡਾਨ ਕੁਝ ਦਿਨ ਪਹਿਲਾਂ ਉਸਦੇ ਘਰ ਦੇ ਬਾਹਰ ਖੜ੍ਹਾ ਬੀੜੀ ਪੀ ਰਿਹਾ ਸੀ। ਇਸ ’ਤੇ ਉਸਦੀ ਪਤਨੀ ਨੇ ਉਸਨੂੰ ਇਥੇ ਸਿਗਰਟ/ਬੀੜੀ ਪੀਣ ਤੋਂ ਰੋਕਣ ਲਈ ਕਿਹਾ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਜਤਿੰਦਰ ਕੁਮਾਰ ਉਰਫ਼ ਉਡਾਨ ਨੇ ਆਪਣੇ ਸਾਥੀਆਂ ਸ਼ੁਭਮ ਕੁਮਾਰ ਅਤੇ ਗੁੱਲੂ ਕੁਮਾਰ ਨਾਲ ਮਿਲ ਕੇ ਇਸ ਹਮਲੇ ਨੂੰ ਅੰਜਾਮ ਦਿੱਤਾ।
🚔 ਪੁਲਿਸ ਕਾਰਵਾਈ
ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਜਤਿੰਦਰ ਕੁਮਾਰ ਉਰਫ਼ ਉਡਾਨ, ਸ਼ੁਭਮ ਕੁਮਾਰ ਅਤੇ ਗੁੱਲੂ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। 

Have something to say? Post your comment

More from Tricity

ਚੰਡੀਗੜ੍ਹ ਨਗਰ ਨਿਗਮ ਵੱਲੋਂ ਟੂਰਿਸਟ ਬੱਸਾਂ ਲਈ ਗੈਰ-ਕਾਨੂੰਨੀ ਪਾਰਕਿੰਗ ਤੇ ਸਖ਼ਤ ਜੁਰਮਾਨੇ ਦਾ ਪ੍ਰਸਤਾਵ

ਚੰਡੀਗੜ੍ਹ ਨਗਰ ਨਿਗਮ ਵੱਲੋਂ ਟੂਰਿਸਟ ਬੱਸਾਂ ਲਈ ਗੈਰ-ਕਾਨੂੰਨੀ ਪਾਰਕਿੰਗ ਤੇ ਸਖ਼ਤ ਜੁਰਮਾਨੇ ਦਾ ਪ੍ਰਸਤਾਵ

ਟ੍ਰਾਈਸਿਟੀ ਵਿੱਚ 7-8 ਅਪ੍ਰੈਲ ਲਈ Orange Alert ਜਾਰੀ

ਟ੍ਰਾਈਸਿਟੀ ਵਿੱਚ 7-8 ਅਪ੍ਰੈਲ ਲਈ Orange Alert ਜਾਰੀ

ਚੰਡੀਗੜ੍ਹ ਭਾਜਪਾ ਦਫ਼ਤਰ ਗ੍ਰੇਨੇਡ ਹਮਲਾ: ISI ਨਾਲ ਸਬੰਧਤ ਮਾਡਿਊਲ ਦਾ ਪਰਦਾਫਾਸ਼, 7 ਗ੍ਰਿਫਤਾਰ

ਚੰਡੀਗੜ੍ਹ ਭਾਜਪਾ ਦਫ਼ਤਰ ਗ੍ਰੇਨੇਡ ਹਮਲਾ: ISI ਨਾਲ ਸਬੰਧਤ ਮਾਡਿਊਲ ਦਾ ਪਰਦਾਫਾਸ਼, 7 ਗ੍ਰਿਫਤਾਰ

ਚੰਡੀਗੜ੍ਹ ਵਿੱਚ ਪੰਜਾਬ ਬੀਜੇਪੀ ਦਫ਼ਤਰ ਤੋਂ ਬਾਹਰ ਲੋ-ਇੰਟੈਂਸਿਟੀ ਵਿਸਫੋਟ: ਕੋਈ ਜਾਨੀ ਨੁਕਸਾਨ ਨਹੀਂ, ਕ੍ਰੂਡ ਬੰਬ ਸੁੱਟਿਆ ਗਿਆ – ਤਫਤੀਸ਼ ਜਾਰੀ

ਚੰਡੀਗੜ੍ਹ ਵਿੱਚ ਪੰਜਾਬ ਬੀਜੇਪੀ ਦਫ਼ਤਰ ਤੋਂ ਬਾਹਰ ਲੋ-ਇੰਟੈਂਸਿਟੀ ਵਿਸਫੋਟ: ਕੋਈ ਜਾਨੀ ਨੁਕਸਾਨ ਨਹੀਂ, ਕ੍ਰੂਡ ਬੰਬ ਸੁੱਟਿਆ ਗਿਆ – ਤਫਤੀਸ਼ ਜਾਰੀ

ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ, 36.58 ਲੱਖ ਰੁਪਏ ਦਾ ਸਰਕਾਰੀ ਮਾਲੀਆ ਇਕੱਠਾ-ਅੱਠ ਥਾਣਿਆਂ ਵਿੱਚ ਤਿੰਨ ਦਿਨਾਂ ਦੌਰਾਨ 351 ਵਾਹਨਾਂ ਦੀ ਨਿਲਾਮੀ

ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ, 36.58 ਲੱਖ ਰੁਪਏ ਦਾ ਸਰਕਾਰੀ ਮਾਲੀਆ ਇਕੱਠਾ-ਅੱਠ ਥਾਣਿਆਂ ਵਿੱਚ ਤਿੰਨ ਦਿਨਾਂ ਦੌਰਾਨ 351 ਵਾਹਨਾਂ ਦੀ ਨਿਲਾਮੀ

ਮੋਹਾਲੀ : ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਮੋਹਾਲੀ : ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਸੈਫਾਇਰ ਇਮੀਗ੍ਰੇਸ਼ਨ ਗਰੁੱਪ ਦੇ ਮਾਲਕ ਵਿਰੁੱਧ ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਧੜੀ ਅਤੇ ਧਮਕੀਆਂ ਦੇਣ ਦਾ ਕੇਸ ਦਰਜ

ਸੈਫਾਇਰ ਇਮੀਗ੍ਰੇਸ਼ਨ ਗਰੁੱਪ ਦੇ ਮਾਲਕ ਵਿਰੁੱਧ ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਧੜੀ ਅਤੇ ਧਮਕੀਆਂ ਦੇਣ ਦਾ ਕੇਸ ਦਰਜ

ਬਲੌਂਗੀ ਥਾਣੇ ਦੇ ਜਨਾਬ ਹੁਰੀਂ

ਬਲੌਂਗੀ ਥਾਣੇ ਦੇ ਜਨਾਬ ਹੁਰੀਂ "ਚਾਹ-ਪਾਣੀ ਲੈਂਣ ਦੇ ਦੋਸ਼ 'ਚ ਗ੍ਰਿਫਤਾਰ - ਇਰਾਦਾ -ਏ -ਕਤਲ ਕੇਸ ਦਾ ਡਰਾਵਾ ਦੇਕੇ ਮੰਗੇ 1.25 ਲੱਖ ਰੁਪਏ

ਚੰਡੀਗੜ੍ਹ 50 ਗਊਆਂ ਦੀ ਮੌਤ ਮਮਲਾ: ਹਾਈ ਕੋਰਟ ਦਾ ਸਖ਼ਤ ਰੁਖ਼, ਪ੍ਰਸ਼ਾਸਨ ਤੋਂ ਜਵਾਬ ਤਲਬ

ਚੰਡੀਗੜ੍ਹ 50 ਗਊਆਂ ਦੀ ਮੌਤ ਮਮਲਾ: ਹਾਈ ਕੋਰਟ ਦਾ ਸਖ਼ਤ ਰੁਖ਼, ਪ੍ਰਸ਼ਾਸਨ ਤੋਂ ਜਵਾਬ ਤਲਬ

ਜ਼ੀਰਕਪੁਰ ‘ਚ ਫਾਰਚੂਨਰ–ਟਰਾਲਾ ਟੱਕਰ, ਤਿੰਨ ਦੀ ਮੌਤ, ਦੋ ਗੰਭੀਰ ਜ਼ਖਮੀ-  150 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਫਾਰਚੂਨਰ ਟਰਾਲੇ ਦੇ ਥੱਲੇ ਵੜੀ, ਮਸ਼ੀਨਾਂ ਨਾਲ਼ ਕੱਢੇ ਲੋਕ

ਜ਼ੀਰਕਪੁਰ ‘ਚ ਫਾਰਚੂਨਰ–ਟਰਾਲਾ ਟੱਕਰ, ਤਿੰਨ ਦੀ ਮੌਤ, ਦੋ ਗੰਭੀਰ ਜ਼ਖਮੀ- 150 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਫਾਰਚੂਨਰ ਟਰਾਲੇ ਦੇ ਥੱਲੇ ਵੜੀ, ਮਸ਼ੀਨਾਂ ਨਾਲ਼ ਕੱਢੇ ਲੋਕ